ਭੁੱਖ ਹੜਤਾਲ ''ਤੇ ਬੈਠੇਗੀ ਭਾਜਪਾ ਨੇਤਾ ਪੰਕਜਾ ਮੁੰਡੇ

12/12/2019 6:48:17 PM

ਮੁੰਬਈ—ਮਹਾਰਾਸ਼ਟਰ ਦੀ ਸਾਬਕਾ ਮੰਤਰੀ ਅਤੇ ਭਾਜਪਾ ਨੇਤਾ ਪੰਕਜਾ ਮੁੰਡੇ ਨੇ ਇੱਕ ਦਿਨ ਦੀ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਪੰਕਜਾ ਦੇ ਇਸ ਐਲਾਨ ਤੋਂ ਬਾਅਦ ਜਿੱਥੇ ਮਹਾਰਾਸ਼ਟਰ ਭਾਜਪਾ 'ਚ ਹਲਚਲ ਵੱਧ ਗਈ ਹੈ, ਉੱਥੇ ਹੀ ਸਿਆਲੀ ਹਲਕਿਆਂ 'ਚ ਇਸ ਸੰਕੇਤਿਕ ਭੁੱਖ ਹੜਤਾਲ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ। ਇਸੇ ਦੌਰਾਨ ਪੰਕਜਾ ਮੁੰਡੇ ਨੇ ਸਾਫ ਕਿਹਾ ਹੈ ਕਿ ਉਨ੍ਹਾਂ ਦਾ ਇਹ ਪ੍ਰਦਰਸ਼ਨ ਪਾਰਟੀ ਦੇ ਜਾਂ ਕਿਸੇ ਵਿਅਕਤੀ ਦੇ ਖਿਲਾਫ ਨਹੀਂ ਹੈ। ਪੰਕਜਾ ਮੁੰਡੇ ਨੇ ਕਿਹਾ , '' ਮੈਂ ਔਰੰਗਾਬਾਦ 'ਚ ਇੱਕ ਦਿਨ ਦੀ ਭੁੱਖ ਹੜਤਾਲ ਕਰਾਂਗੀ। ਇਹ ਸੰਕੇਤਿਕ ਭੁੱਖ ਹੜਤਾਲ ਰਹੇਗੀ ਜੋ ਲੀਡਰਸ਼ਿਪ ਦੀ ਧਿਆਨ ਮਰਾਠਾਵਾੜਾ ਦੇ ਮੁੱਦੇ 'ਤੇ ਆਕਰਸ਼ਿਤ ਕਰਨ ਲਈ ਹੋਵੇਗੀ।'' ਦੱਸ ਦੇਈਏ ਕਿ ਪੰਕਜਾ 27 ਜਨਵਰੀ 2020 ਨੂੰ ਔਰੰਗਾਬਾਦ 'ਚ ਭੁੱਖ ਹੜਤਾਲ ਕਰਨ ਜਾ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਪੰਕਜਾ ਮੁੰਡੇ ਦਾ ਰਵੱਈਆ ਸੂਬੇ ਦੀ ਸਿਆਸਤ ਨੂੰ ਲੈ ਕੇ ਬਦਲਿਆ ਹੋਇਆ ਹੈ। ਇਸ ਦੌਰਾਨ ਉਨ੍ਹਾਂ ਦੇ ਭਾਜਪਾ ਛੱਡਣ ਦੀ ਅਟਕਲਾਂ ਵੀ ਤੇਜ਼ ਹੋਣ ਲੱਗੀਆਂ ਸੀ। ਇਸ ਨੂੰ ਲੈ ਕੇ ਪੰਕਜਾ ਨੇ ਆਪਣਾ ਸਟੈਂਡ ਸਾਫ ਕੀਤਾ ਹੈ। ਪੰਕਜਾ ਨੇ ਕਿਹਾ ਹੈ ਕਿ ਉਹ ਪਾਰਟੀ ਨੂੰ ਨਹੀਂ ਛੱਡੇਗੀ। ਉਨ੍ਹਾਂ ਨੇ ਔਰੰਗਾਬਾਦ 'ਚ ਭੁੱਖ ਹੜਤਾਲ ਕਰਨ ਦੀ ਗੱਲ ਵੀ ਕੀਤੀ ਹੈ।


Iqbalkaur

Content Editor

Related News