ਛੱਤ ''ਤੇ ਖੇਡ ਰਹੇ ਬੱਚਿਆਂ ਨੂੰ ਮਿਲੀ ਅਜਿਹੀ ਚੀਜ਼, ਮਾਂ ਵੇਖਣ ਗਈ ਤਾਂ ਮਚ ਗਈ ਤੜਥੱਲੀ, ਬੁਲਾਉਣੀ ਪਈ ਪੁਲਸ

Friday, Jul 19, 2024 - 03:53 PM (IST)

ਜੰਮੂ- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਇਕ ਸਰਕਾਰੀ ਇਮਾਰਤ ਦੀ ਛੱਤ 'ਤੇ ਗ੍ਰਨੇਡ ਮਿਲਣ ਨਾਲ ਤੜਥੱਲੀ ਮਚ ਗਈ। ਗ੍ਰਨੇਡ ਮਿਲਣ ਕਾਰਨ ਉੱਥੇ ਸਰਕਾਰੀ ਕੁਆਰਟਰ ਵਿਚ ਰਹਿਣ ਵਾਲੇ ਲੋਕਾਂ ਵਿਚ ਦਹਿਸ਼ਤ ਫੈਲ ਗਈ। ਹਾਲਾਂਕਿ ਇਸ ਨੂੰ ਨਕਾਰਾ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਰਾਜਾ ਸੁਖਦੇਵ ਜ਼ਿਲ੍ਹਾ ਹਸਪਤਾਲ ਦੇ ਨੇੜੇ ਇਕ ਸਰਕਾਰੀ ਰਿਹਾਇਸ਼ੀ ਇਮਾਰਤ ਦੀ ਛੱਤ 'ਤੇ ਖੇਡਦੇ ਹੋਏ ਕੁਝ ਬੱਚਿਆਂ ਨੂੰ ਗ੍ਰੇਨੇਡ ਮਿਲਿਆ। ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਕ ਪੁਲਸ ਟੀਮ ਨੇ ਨਿਵਾਸੀਆਂ ਅਤੇ ਹਸਪਤਾਲ ਦੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਖੇਤਰ ਨੂੰ ਘੇਰ ਲਿਆ ਹੈ। ਪੁਲਸ ਨੇ ਦੱਸਿਆ ਕਿ ਗ੍ਰਨੇਡ ਨੂੰ ਨਕਾਰਾ ਕਰਨ ਲਈ ਬੰਬ ਰੋਕੂ ਮਾਹਰਾਂ ਨੂੰ ਬੁਲਾਇਆ ਗਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- 6 ਸਾਲਾ ਬੱਚੀ ਦੀ ਵਾਟਰ ਪਾਰਕ 'ਚ ਡੁੱਬਣ ਨਾਲ ਮੌਤ, ਅਧਿਆਪਕਾਂ ਨਾਲ ਟੂਰ 'ਤੇ ਗਈ ਸੀ ਹਿਤੇਸ਼ੀ

ਪੁਲਸ ਨੂੰ ਸ਼ੱਕ ਹੈ ਕਿ ਕਿਸੇ ਨੇ ਗ੍ਰਨੇਡ ਸੁੱਟਿਆ ਅਤੇ ਉਥੋਂ ਫਰਾਰ ਹੋ ਗਿਆ। ਹਾਲਾਂਕਿ ਇਹ ਗ੍ਰਨੇਡ ਨਹੀਂ ਫਟਿਆ। ਕੁਆਰਟਰ ਵਿਚ ਰਹਿਣ ਵਾਲੀ ਇਕ ਔਰਤ ਗੁਲਫਾਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੇਰੇ ਬੱਚੇ ਵਾਰ-ਵਾਰ ਕਹਿ ਰਹੇ ਸਨ ਕਿ ਛੱਤ ਉੱਤੇ ਕੁਝ ਪਿਆ ਹੈ ਅਤੇ ਜਦੋਂ ਮੈਂ ਉੱਥੇ ਗਈ ਤਾਂ ਦੇਖਿਆ ਕਿ ਕੋਨੇ ਵਿਚ ਕੁਝ ਪਿਆ ਹੋਇਆ ਸੀ। ਮੇਰੇ ਛੋਟੇ ਬੇਟੇ ਨੇ ਮੈਨੂੰ ਦੱਸਿਆ ਕਿ ਉਸ ਨੇ ਸੋਚਿਆ ਕਿ ਇਹ ਕੋਈ ਮਾੜੀ ਚੀਜ਼ ਹੈ। ਔਰਤ ਨੇ ਕਿਹਾ ਕਿ ਮੈਂ ਸੋਚਿਆ ਕਿ ਇਹ ਬਿਜਲੀ ਵਿਭਾਗ ਦਾ ਹੈ ਅਤੇ ਮੈਂ ਉਨ੍ਹਾਂ ਨੂੰ ਫ਼ੋਨ ਕੀਤਾ ਕਿਉਂਕਿ ਉਹ ਦਿਨ ਵੇਲੇ ਇੱਥੇ ਕੰਮ ਕਰਦੇ ਸਨ। 

ਇਹ ਵੀ ਪੜ੍ਹੋ-  ਸਨਸਨੀਖੇਜ਼ ਵਾਰਦਾਤ; ਸਿਰਫਿਰੇ ਆਸ਼ਕ ਵਲੋਂ ਪ੍ਰੇਮਿਕਾ, ਉਸ ਦੀ ਭੈਣ ਤੇ ਪਿਤਾ ਦਾ ਬੇਰਹਿਮੀ ਨਾਲ ਕਤਲ

ਜਦੋਂ ਉਨ੍ਹਾਂ ਨੇ ਜਾਂਚ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਸੁਰੱਖਿਆ ਕਰਮੀਆਂ ਨੂੰ ਸੂਚਿਤ ਕਰਨ ਲਈ ਕਿਹਾ ਕਿਉਂਕਿ ਇਹ ਵਸਤੂ ਉਨ੍ਹਾਂ ਦੀ ਨਹੀਂ ਸੀ। ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਬੰਬ ਸੀ ਅਤੇ ਉਨ੍ਹਾਂ ਨੂੰ ਪੁਲਸ ਨੂੰ ਸੂਚਿਤ ਕਰਨਾ ਪਏਗਾ। ਉਨ੍ਹਾਂ ਦੱਸਿਆ ਕਿ ਪੁਲਸ ਸੁਪਰਡੈਂਟ ਦੀ ਟੀਮ ਨਾਲ ਇੱਥੇ ਪੁੱਜੇ ਅਤੇ ਅੱਧੇ ਘੰਟੇ ਵਿਚ ਹੀ ਉਥੋਂ ਗ੍ਰਨੇਡ ਨੂੰ ਹਟਾ ਲਿਆ ਗਿਆ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਸੁਰੱਖਿਆ ਏਜੰਸੀਆਂ ਨੂੰ ਦੇਣ ਲਈ ਕਿਹਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News