ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖਰਾਮ ਨੂੰ ਬਿਹਤਰ ਇਲਾਜ ਲਈ ਲਿਜਾਇਆ ਗਿਆ ਏਮਜ਼
Saturday, May 07, 2022 - 05:08 PM (IST)
ਸ਼ਿਮਲਾ– ਹਿਮਾਚਲ ਪ੍ਰਦੇਸ਼ ਦੇ ਮੰਡੀ ’ਚ ਇਕ ਸਥਾਨਕ ਹਸਪਤਾਲ ’ਚ ਦਾਖ਼ਲ ਕਰਵਾਏ ਗਏ ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖਰਾਮ ਨੂੰ ਬਿਹਤਰ ਇਲਾਜ ਲਈ ਜਹਾਜ਼ ਤੋਂ ਦਿੱਲੀ ਸਥਿਤ ਏਮਜ਼ ਹਸਪਤਾਲ ਲਿਜਾਇਆ ਗਿਆ ਹੈ। ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸਿਹਤ ਖਰਾਬ ਹੋਣ ਮਗਰੋਂ ਸਾਬਕਾ ਕੇਂਦਰੀ ਮੰਤਰੀ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।
ਬੁਲਾਰੇ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ 94 ਸਾਲਾ ਨੇਤਾ ਨੂੰ ਹਵਾਈ ਮਾਰਗ ਤੋਂ ਦਿੱਲੀ ਲੈ ਕੇ ਜਾਣ ਲਈ ਸਰਕਾਰੀ ਹੈਲੀਕਾਪਟਰ ਮੁਹੱਈਆ ਕਰਵਾਇਆ ਹੈ। ਇਸ ਤੋਂ ਪਹਿਲਾਂ ਠਾਕੁਰ ਸਾਬਕਾ ਕੇਂਦਰੀ ਮੰਤਰੀ ਦਾ ਹਾਲ-ਚਾਲ ਜਾਣਨ ਲਈ ਮੰਡੀ ਸਥਿਤ ਰੀਜ਼ਨਲ ਹਸਪਤਾਲ ਗਏ ਸਨ। ਮੁੱਖ ਮੰਤਰੀ ਨੇ ਸੁਖਰਾਮ ਦੇ ਇਲਾਜ ਬਾਰੇ ਏਮਜ਼-ਦਿੱਲੀ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨਾਲ ਫੋਨ ’ਤੇ ਵੀ ਗੱਲਬਾਤ ਕੀਤੀ।