ਪੰਚਾਇਤ ਦਾ ਨਾਦਰਸ਼ਾਹੀ ਫ਼ਰਮਾਨ, ਪਿਤਾ ਦੀ ਲਾਸ਼ ਦਫ਼ਨਾਉਣ ਲਈ ਧੀ ਨੂੰ ਨਹੀਂ ਦਿੱਤੀ 2 ਗਜ ਜ਼ਮੀਨ

Friday, Apr 16, 2021 - 01:23 PM (IST)

ਪੰਚਾਇਤ ਦਾ ਨਾਦਰਸ਼ਾਹੀ ਫ਼ਰਮਾਨ, ਪਿਤਾ ਦੀ ਲਾਸ਼ ਦਫ਼ਨਾਉਣ ਲਈ ਧੀ ਨੂੰ ਨਹੀਂ ਦਿੱਤੀ 2 ਗਜ ਜ਼ਮੀਨ

ਪੱਥਲਗਾਂਵ- ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ 'ਚ ਕੁਨਕੁਰੀ ਥਾਣਾ ਦਾ ਧੁੰਵਾਡਾੜ ਪਿੰਡ 'ਚ ਵੀਰਵਾਰ ਨੂੰ ਉੱਥੇ ਦੀ ਸਮਾਜਿਕ ਪੰਚਾਇਤ ਦੇ ਫ਼ੈਸਲੇ ਦਾ ਵਿਰੋਧ ਕਰਨਾ ਇਕ ਜਨਾਨੀ ਨੂੰ ਕਾਫ਼ੀ ਭਾਰੀ ਪੈ ਗਿਆ। ਜਨਾਨੀ ਦੇ ਪਰਿਵਾਰ ਵਾਲੇ ਦੀ ਮੌਤ ਹੋਣ 'ਤੇ ਪੰਚਾਇਤ ਨੇ ਮ੍ਰਿਤਕ ਨੂੰ ਦਫ਼ਨਾਉਣ ਲਈ 2 ਗਜ ਜ਼ਮੀਨ ਦੇਣ ਤੋਂ ਮਨ੍ਹਾ ਕਰ ਦਿੱਤਾ। ਪੁਲਸ ਸੁਪਰਡੈਂਟ ਬਾਲਾਜੀ ਰਾਵ ਨੇ ਦੱਸਿਆ ਕਿ ਵੀਰਵਾਰ ਨੂੰ ਤਾਰਾਬਾਈ ਨਾਮੀ ਇਸ ਜਨਾਨੀ ਦੇ ਬਜ਼ੁਰਗ ਪਿਤਾ ਖੀਰੋਰਾਮ ਦੀ ਅਚਾਨਕ ਮੌਤ ਹੋ ਜਾਣ ਤੋਂ ਬਾਅਦ ਸਮਾਜਿਕ ਪੰਚਾਇਤ ਦੇ ਮੈਂਬਰਾਂ ਨੇ ਉਸ ਦੇ ਅੰਤਿਮ ਸੰਸਕਾਰ ਦੌਰਾਨ ਪਿੰਡ ਦੇ ਲੋਕਾਂ ਨੂੰ ਮੋਢਾ ਦੇਣ ਅਤੇ ਲਾਸ਼ ਦਫ਼ਨਾਉਣ ਲਈ 2 ਗਜ ਜ਼ਮੀਨ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਬੇਤੁਕੇ ਫਰਮਾਨ ਤੋਂ ਬਾਅਦ ਜਨਾਨੀ ਨੇ ਪਿੰਡ ਦੇ ਕਈ ਲੋਕਾਂ ਕੋਲ ਪਹੁੰਚ ਕੇ ਅਪੀਲ ਕੀਤੀ ਪਰ ਸਾਰਿਆਂ ਨੇ ਸਮਾਜਿਕ ਪੰਚਾਇਤ ਦੇ ਵਿਰੋਧ 'ਚ ਜਾ ਕੇ ਉਸ ਦੀ ਮਦਦ ਕਰਨ 'ਚ ਅਸਮਰੱਥਤਾ ਜ਼ਾਹਰ ਕਰ ਦਿੱਤਾ।

ਇਹ ਵੀ ਪੜ੍ਹੋ : ਬੇਟੀ ਨਾਲ ਜਬਰ-ਜ਼ਨਾਹ ਦੀ ਖਬਰ ਸੁਣ ਕੇ ਬੌਖਲਾਇਆ ਪਿਓ, ਵਿਛਾ ਦਿੱਤੀਆਂ 6 ਲਾਸ਼ਾਂ

ਪੁਲਸ ਅਨੁਸਾਰ ਤਾਰਾਬਾਈ ਨਾਮੀ ਇਸ ਜਨਾਨੀ ਨੇ ਕੁਝ ਸਾਲ ਪਹਿਲਾਂ ਦੂਜੀ ਜਾਤੀ ਦੇ ਨੌਜਵਾਨ ਨਾਲ ਵਿਆਹ ਕਰ ਲਿਆ ਸੀ। ਇਸ 'ਤੇ ਪਿੰਡ ਦੀ ਸਮਾਜਿਕ ਪੰਚਾਇਤ 'ਤੇ ਉਸ 'ਤੇ 20 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਸੀ। ਆਪਣੀ ਗਰੀਬੀ ਕਾਰਨ ਇਸ ਜਨਾਨੀ ਨੇ ਜੁਰਮਾਨੇ ਦੀ ਰਾਸ਼ੀ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਦਾ ਬਾਈਕਾਟ ਕਰ ਦਿੱਤਾ ਗਿਆ ਸੀ। ਇਹ ਪਰਿਵਾਰ ਵੱਖ ਹੋਣ ਤੋਂ ਬਾਅ ਵੀ ਮਜ਼ਦੂਰੀ ਕਰ ਕੇ ਜੀਵਨ ਬਿਤਾ ਰਿਹਾ ਸੀ। ਇਸ ਅਜਬ-ਗਜਬ ਫ਼ੈਸਲੇ ਤੋਂ ਦੁਖੀ ਤਾਰਾਬਾਈ ਨੇ ਕੁਨਕੁਰੀ ਥਾਣੇ ਪਹੁੰਚ ਕੇ ਪੁਲਸ ਨੂੰ ਆਪਣੇ ਪਰੇਸ਼ਾਨੀ ਸੁਣਾਈ। ਥਾਣਾ ਇੰਚਾਰਜ ਭਾਸਕਰ ਸ਼ਰਮਾ ਨੇ ਕੁਨਕੁਰੀ ਤਹਿਸੀਲਦਾਰ ਨਾਲ ਤੁਰੰਤ ਪਿੰਡ ਪਹੁੰਚ ਕੇ ਪਿੰਡ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਪਰ ਲੋਕਾਂ ਨੇ ਸਹਿਯੋਗ ਨਹੀਂ ਕੀਤਾ। ਅੰਤ 'ਚ ਪੁਲਸ ਨੇ 2-4 ਵਿਸ਼ੇਸ਼ ਲੋਕਾਂ ਨੂੰ ਲੈ ਕੇ ਬਜ਼ੁਰਗ ਦਾ ਸਮਾਜਿਕ ਰੀਤੀ-ਰਿਵਾਜਾਂ ਨਾਲ ਅੰਤਿਮ ਸੰਸਕਾਰ ਤਾਂ ਕਰਵਾ ਦਿੱਤਾ ਪਰ ਜਨਾਨੀ ਦੀ ਸ਼ਿਕਾਇਤ 'ਤੇ ਉਸ ਦਾ ਵਿਰੋਧ ਕਰਨ ਵਾਲੇ ਲੋਕਾਂ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਸੁਪਰਡੈਂਟ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕਰ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕੋਰੋਨਾ ਨੇ ਫੜੀ ਰਫ਼ਤਾਰ, ਦੇਸ਼ 'ਚ ਰਿਕਾਰਡ 2 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ


author

DIsha

Content Editor

Related News