ਪਾਲਘਰ ਮੌਬ ਲਿੰਚਿੰਗ : 5 ਹੋਰ ਦੋਸ਼ੀਆਂ ਨੂੰ 13 ਮਈ ਤੱਕ ਪੁਲਸ ਹਿਰਾਸਤ ''ਚ ਭੇਜਿਆ ਗਿਆ

Friday, May 01, 2020 - 05:00 PM (IST)

ਪਾਲਘਰ ਮੌਬ ਲਿੰਚਿੰਗ : 5 ਹੋਰ ਦੋਸ਼ੀਆਂ ਨੂੰ 13 ਮਈ ਤੱਕ ਪੁਲਸ ਹਿਰਾਸਤ ''ਚ ਭੇਜਿਆ ਗਿਆ

ਪਾਲਘਰ- ਮਹਾਰਾਸ਼ਟਰ ਦੇ ਪਾਲਘਰ 'ਚ 2 ਸੰਤਾਂ ਅਤੇ ਉਨਾਂ ਦੇ ਵਾਹਨ ਚਾਲਕ ਦੀ ਕੁੱਟ-ਕੁੱਟ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ 'ਚ ਗ੍ਰਿਫਤਾਰ 5 ਹੋਰ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ 13 ਮਈ ਤੱਕ ਪੁਲਸ ਹਿਰਾਸਤ 'ਚ ਭੇਜ ਦਿੱਤਾ ਗਿਆ। ਇਹ ਸਾਰੇ 5 ਦੋਸ਼ੀ ਦਹਾਨੂ ਤਾਲੁਕਾ ਦੇ ਗਡਚਿੰਚਲੇ ਪਿੰਡ ਦੇ ਵਾਸੀ ਹਨ, ਜਿੱਥੇ 2 ਸੰਤਾਂ ਨੂੰ ਚੋਰ ਹੋਣ ਦੇ ਸ਼ੱਕ 'ਚ ਮਾਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਸਥਾਨਕ ਪੁਲਸ ਨੇ ਇਸ ਮਾਮਲੇ 'ਚ 9 ਨਬਾਲਗਾਂ ਸਮੇਤ 110 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨਾਂ 'ਚੋਂ 101 ਦੋਸ਼ੀਆਂ ਨੂੰ ਵੀ 13 ਮਈ ਤੱਕ ਪੁਲਸ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।

ਇਸ ਵਿਚ ਪਾਲਘਰ ਪੁਲਸ ਮੁਖੀ ਨੇ ਕਾਸਾ ਥਾਣਾ ਇੰਚਾਰਜ ਸਮੇਤ 5 ਪੁਲਸ ਕਰਮਚਾਰੀਆਂ ਨੂੰ ਕਰਤੱਵ 'ਚ ਲਾਪਰਵਾਹੀ ਵਰਤਣ ਲਈ ਮੁਅੱਤਲ ਕਰ ਦਿੱਤਾ ਹੈ। ਉਹ ਹਾਦਸੇ ਵਾਲੀ ਜਗਾ 'ਤੇ ਮੌਜੂਦ ਸਨ, ਜਦੋਂ ਭੀੜ ਪੀੜਤਾ ਨਾਲ ਕੁੱਟਮਾਰ ਕਰ ਰਹੀ ਸੀ। ਨਾਲ ਹੀ ਥਾਣੇ ਦੇ ਬਾਕੀ ਕਰਮਚਾਰੀਆਂ ਨੂੰ ਵੀ ਟਰਾਂਸਫਰ ਕਰ ਦਿੱਤਾ ਗਿਆ ਹੈ। ਪੁਲਸ ਹੁਣ ਪਿੰਡ 'ਚ ਤਲਾਸ਼ੀ ਮੁਹਿੰਮ ਚੱਲਾ ਰਹੀ ਹੈ ਅਤੇ ਦੋਸ਼ੀਆਂ ਦਾ ਪਤਾ ਲਗਾਉਣ ਲਈ ਡਰੋਨ ਦੀ ਵਰਤੋਂ ਕਰ ਰਹੀ ਹੈ, ਜੋ ਨੇੜਲੇ ਜੰਗਲ 'ਚ ਲੁਕੇ ਹੋ ਸਕਦੇ ਹਨ।


author

DIsha

Content Editor

Related News