ਪਾਕਿ ਦੀ ਇਕ ਹੋਰ 'ਨਾਪਾਕ' ਸਾਜ਼ਿਸ਼ ! ਭਾਰਤ ਦੇ ਸਰਕਾਰੀ ਤੇ ਫ਼ੌਜੀ ਨੈੱਟਵਰਕਾਂ ਨੂੰ ਬਣਾ ਰਿਹਾ ਨਿਸ਼ਾਨਾ

Saturday, Nov 08, 2025 - 09:55 AM (IST)

ਪਾਕਿ ਦੀ ਇਕ ਹੋਰ 'ਨਾਪਾਕ' ਸਾਜ਼ਿਸ਼ ! ਭਾਰਤ ਦੇ ਸਰਕਾਰੀ ਤੇ ਫ਼ੌਜੀ ਨੈੱਟਵਰਕਾਂ ਨੂੰ ਬਣਾ ਰਿਹਾ ਨਿਸ਼ਾਨਾ

ਨੈਸ਼ਨਲ ਡੈਸਕ- ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਇਸੇ ਦੌਰਾਨ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਇੱਕ ਗੰਭੀਰ ਚਿਤਾਵਨੀ ਜਾਰੀ ਕਰਦਿਆਂ ਦੱਸਿਆ ਕਿ ਪਾਕਿਸਤਾਨ ਨਾਲ ਜੁੜਿਆ ਇੱਕ ਹੈਕਰ ਸਮੂਹ, ਜਿਸ ਦਾ ਨਾਂ 'ਟ੍ਰਾਂਸਪੇਰੈਂਟ ਟ੍ਰਾਈਬ' ਹੈ, ਭਾਰਤੀ ਸਰਕਾਰੀ ਅਤੇ ਫੌਜੀ ਨੈੱਟਵਰਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਹ ਸਮੂਹ DeskRAT ਨਾਮਕ ਇੱਕ ਐਡਵਾਂਸਡ ਸਪਾਈਵੇਅਰ (ਰਿਮੋਟ ਐਕਸੈਸ ਟੂਲ) ਦੀ ਵਰਤੋਂ ਕਰ ਰਿਹਾ ਹੈ।

ਇਹ ਸਾਈਬਰ ਅਟੈਕ ਭਾਰਤ-ਚੀਨ ਸਰਹੱਦੀ ਤਣਾਅ ਨਾਲ ਜੁੜਿਆ ਹੋਇਆ ਮੰਨਿਆ ਜਾਂਦਾ ਹੈ। ਹੈਕਰ ਭਾਰਤੀ ਸਿਸਟਮਾਂ ਵਿੱਚ ਸੰਨ੍ਹ ਲਗਾ ਕੇ ਚੀਨ ਦੀਆਂ ਫੌਜੀ ਗਤੀਵਿਧੀਆਂ ਨਾਲ ਸਬੰਧਤ ਖੁਫੀਆ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਹਮਲਾਵਰ ਅਧਿਕਾਰੀਆਂ ਨੂੰ ਧੋਖਾ ਦੇਣ ਲਈ, ਫਿਸ਼ਿੰਗ ਈਮੇਲਾਂ ਦੀ ਵਰਤੋਂ ਕਰ ਰਹੇ ਹਨ, ਜੋ ਸਰਕਾਰੀ ਨੋਟਿਸਾਂ, ਜ਼ਿਪ ਫਾਈਲਾਂ ਜਾਂ ਖੁਫੀਆ ਬ੍ਰੀਫਿੰਗਾਂ ਦੇ ਰੂਪ ਵਿੱਚ ਭੇਜੀਆਂ ਜਾਂਦੀਆਂ ਹਨ। ਇਹ ਹਮਲੇ ਅਕਸਰ ਸੁਰੱਖਿਆ ਚੇਤਾਵਨੀਆਂ ਜਾਂ ਸਰਹੱਦੀ ਘਟਨਾਵਾਂ ਦੇ ਸਮੇਂ ਕੀਤੇ ਜਾਂਦੇ ਹਨ। 

ਇਹ ਵੀ ਪੜ੍ਹੋ- ਜਲੰਧਰ ਦੇ ਸਵਰਨਜੀਤ ਸਿੰਘ ਖਾਲਸਾ ਨੇ ਰਚਿਆ ਇਤਿਹਾਸ ! ਬਣੇ ਨੌਰਵਿਚ ਦੇ ਪਹਿਲੇ ਸਿੱਖ ਮੇਅਰ

ਜ਼ਿਕਰਯੋਗ ਹੈ ਕਿ DeskRAT ਖਾਸ ਤੌਰ 'ਤੇ BOSS Linux ਸਿਸਟਮਾਂ ਲਈ ਤਿਆਰ ਕੀਤਾ ਗਿਆ ਇੱਕ ਮਾਲਵੇਅਰ ਹੈ। ਇਹ ਓਪਰੇਟਿੰਗ ਸਿਸਟਮ ਭਾਰਤ ਭਰ ਦੇ ਕਈ ਸਰਕਾਰੀ ਦਫ਼ਤਰਾਂ ਵਿੱਚ ਵੱਡੇ ਪੱਧਰ 'ਤੇ ਵਰਤਿਆ ਜਾਂਦਾ ਹੈ।

ਇੱਕ ਵਾਰ ਇੰਸਟਾਲ ਹੋਣ 'ਤੇ, DeskRAT ਬਿਨਾਂ ਪਤਾ ਲੱਗੇ, ਸੈਂਸੇਟਿਵ ਫਾਈਲਾਂ, ਡਾਕੂਮੈਂਟਸ, ਸੁਰੱਖਿਆ ਯੋਜਨਾਵਾਂ ਅਤੇ ਪਾਸਵਰਡਾਂ ਸਮੇਤ ਅਹਿਮ ਜਾਣਕਾਰੀ ਦੀ ਗੁਪਤ ਰੂਪ ਵਿੱਚ ਨਿਗਰਾਨੀ ਕਰ ਸਕਦਾ ਹੈ, ਇਸ ਨੂੰ ਕੱਢ ਸਕਦਾ ਹੈ ਅਤੇ ਅੱਗੇ ਭੇਜ ਸਕਦਾ ਹੈ। ਇਹ ਮਾਲਵੇਅਰ ਕਈ ਵਾਰੀ ਮਹੀਨਿਆਂ ਤੱਕ ਵੀ ਅਣਡਿੱਠਿਆ ਰਹਿ ਸਕਦਾ ਹੈ, ਕਿਉਂਕਿ ਇਸ ਦਾ ਮਕਸਦ ਸਿਸਟਮ ਨੂੰ ਨਸ਼ਟ ਕਰਨਾ ਨਹੀਂ, ਸਗੋਂ ਲੰਬੇ ਸਮੇਂ ਲਈ ਜਾਸੂਸੀ ਕਰਨਾ ਹੈ।

ਖੁਫੀਆ ਏਜੰਸੀਆਂ ਅਨੁਸਾਰ, ਹੁਣ ਇਹ ਹੈਕਰ ਗਰੁੱਪ ਆਪਣੀ ਤਕਨੀਕ ਨੂੰ ਹੋਰ ਮਜ਼ਬੂਤ ​​ਕਰ ਚੁੱਕਾ ਹੈ। ਉਹ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਵੱਡੇ ਭਾਸ਼ਾ ਮਾਡਲਾਂ (LLMs) ਦੀ ਵਰਤੋਂ ਕਰ ਰਹੇ ਹਨ। ਇਸ ਨਾਲ ਉਹ ਨਵੇਂ ਮਾਲਵੇਅਰ ਵੇਰੀਐਂਟ ਬਹੁਤ ਤੇਜ਼ੀ ਨਾਲ ਵਿਕਸਤ ਕਰ ਕੇ ਤਾਇਨਾਤ ਕਰ ਰਹੇ ਹਨ, ਜਿਸ ਨਾਲ ਰਵਾਇਤੀ ਸਾਈਬਰ ਸੁਰੱਖਿਆ ਰੱਖਿਆ ਪ੍ਰਣਾਲੀਆਂ ਨੂੰ ਪਛਾੜਨਾ ਆਸਾਨ ਹੋ ਗਿਆ ਹੈ।

ਇਸ ਹਮਲੇ ਮਗਰੋਂ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸਾਈਬਰ ਦੁਸ਼ਮਣ AI-ਆਧਾਰਿਤ ਤਕਨੀਕਾਂ ਦੀ ਵਰਤੋਂ ਕਰ ਰਹੇ ਹਨ, ਇਸ ਲਈ ਭਾਰਤ ਨੂੰ ਵੀ ਤੇਜ਼ੀ ਨਾਲ ਜਵਾਬ ਦੇਣ ਵਾਲੀਆਂ ਅਤੇ ਆਟੋਮੇਟਿਡ ਡਿਟੈਕਸ਼ਨ ਤਕਨੀਕਾਂ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ- ਕਿਤੇ ਛਿੜ ਨਾ ਜਾਏ ਪ੍ਰਮਾਣੂ ਜੰਗ ! ਟਰੰਪ ਮਗਰੋਂ ਪੁਤਿਨ ਨੇ ਵੀ ਦੇ'ਤੇ ਨਿਊਕਲੀਅਰ ਟੈਸਟਿੰਗ ਦੇ ਹੁਕਮ

 


author

Harpreet SIngh

Content Editor

Related News