ਚੁੱਕ ਲਿਆ ਇਕ ਹੋਰ ਪਾਕਿਸਾਤਨੀ ਜਾਸੂਸ ! ਲੀਕ ਕੀਤੀ ਸੀ Operation Sindoor ਦੀ ਜਾਣਕਾਰੀ

Thursday, Jun 26, 2025 - 12:01 PM (IST)

ਚੁੱਕ ਲਿਆ ਇਕ ਹੋਰ ਪਾਕਿਸਾਤਨੀ ਜਾਸੂਸ ! ਲੀਕ ਕੀਤੀ ਸੀ Operation Sindoor ਦੀ ਜਾਣਕਾਰੀ

ਨੈਸ਼ਨਲ ਡੈਸਕ : ਨਵੀਂ ਦਿੱਲੀ 'ਚ ਭਾਰਤੀ ਜਲ ਸੈਨਾ ਕਰਮਚਾਰੀ ਦੇ ਇੱਕ ਕਰਮਚਾਰੀ ਵਿਸ਼ਾਲ ਯਾਦਵ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਵਿਸ਼ਾਲ ਨੇ ‘ਆਪਰੇਸ਼ਨ ਸਿੰਦੂਰ’ ਵਰਗੀ ਸੰਵੇਦਨਸ਼ੀਲ ਮੁਹਿੰਮ ਦੌਰਾਨ ਪਾਕਿਸਤਾਨ ਨੂੰ ਗੁਪਤ ਜਾਣਕਾਰੀ ਭੇਜੀ। ਉਹ ਦਿੱਲੀ ਵਿਚ ਜਲ ਸੈਨਾ ਦੇ ਡੌਕਯਾਰਡ ਨਿਦੇਸ਼ਕ ਮੰਡਲ 'ਚ ਅਪਰ ਡਿਵੀਜ਼ਨ ਕਲਰਕ ਵਜੋਂ ਕੰਮ ਕਰ ਰਿਹਾ ਸੀ।
ਪਤਾ ਲੱਗਿਆ ਹੈ ਕਿ ਵਿਸ਼ਾਲ ਹਰਿਆਣਾ ਦੇ ਰੇਵਾਡੀ ਜ਼ਿਲ੍ਹੇ ਦੇ ਪੁੰਸਿਕਾ ਪਿੰਡ ਦਾ ਰਹਿਣ ਵਾਲਾ ਹੈ। ਉਹ ਪਾਕਿਸਤਾਨੀ ਮਹਿਲਾ ਹੈਂਡਲਰ ‘ਪ੍ਰਿਆ ਸ਼ਰਮਾ’ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ 'ਚ ਸੀ। ਪੁਲਸ ਅਤੇ ਇੰਟੈਲੀਜੈਂਸ ਏਜੰਸੀਆਂ ਨੇ ਕਿਹਾ ਕਿ ਇਹ ਸੰਪਰਕ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਿਹਾ ਸੀ ਅਤੇ ਇਨ੍ਹਾਂ ਚੈਟਾਂ ਰਾਹੀਂ ਵਿਸ਼ਾਲ ਨੇ ਮੁਲਕ ਦੀ ਸੁਰੱਖਿਆ ਨਾਲ ਜੁੜੀਆਂ ਗੁਪਤ ਜਾਣਕਾਰੀਆਂ ਲੀਕ ਕੀਤੀਆਂ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਵਿਸ਼ਾਲ ਨੂੰ ਆਨਲਾਈਨ ਗੇਮਿੰਗ ਦੀ ਆਦਤ ਸੀ ਅਤੇ ਉਹ ਭਾਰੀ ਕਰਜ਼ੇ 'ਚ ਡੁੱਬ ਚੁੱਕਾ ਸੀ। ਇਸੇ ਕਰ ਕੇ ਉਸਨੇ ਪੈਸਿਆਂ ਦੇ ਲਾਲਚ 'ਚ ਆ ਕੇ ਪਾਕਿਸਤਾਨ ਨੂੰ ਜਾਣਕਾਰੀਆਂ ਦਿੱਤੀਆਂ। ਉਸਨੂੰ ਕ੍ਰਿਪਟੋਕਰੰਸੀ ਅਤੇ ਬੈਂਕ ਟ੍ਰਾਂਸਫਰ ਰਾਹੀਂ ਭੁਗਤਾਨ ਮਿਲਦਾ ਸੀ।
ਜਦੋਂ ਉਸ ਦੇ ਮੋਬਾਈਲ ਦੀ ਜਾਂਚ ਕੀਤੀ ਗਈ ਤਾਂ ਪੁਲਸ ਨੂੰ ਕਈ ਗੰਭੀਰ ਚੈਟ ਅਤੇ ਸੰਵੇਦਨਸ਼ੀਲ ਦਸਤਾਵੇਜ਼ਾਂ ਦੀ ਟਰਾਂਸਮਿਸ਼ਨ ਮਿਲੀ। ਇਹ ਸਾਬਤ ਕਰ ਰਿਹਾ ਸੀ ਕਿ ਉਹ ਲੰਬੇ ਸਮੇਂ ਤੋਂ ਜਾਸੂਸੀ ਵਿੱਚ ਲਿਪਤ ਸੀ। ਜਾਂਚ ਵਿੱਚ ਇਹ ਵੀ ਪਤਾ ਲੱਗਿਆ ਕਿ ਉਸਨੇ 'ਆਪਰੇਸ਼ਨ ਸਿੰਦੂਰ' ਸਬੰਧੀ ਜਾਣਕਾਰੀ ਵੀ ਪਾਕਿਸਤਾਨੀ ਹੈਂਡਲਰ ਨੂੰ ਦਿੱਤੀ ਸੀ। ਮਾਮਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਰਾਜਸਥਾਨ ਸੀਆਈਡੀ ਇੰਟੈਲੀਜੈਂਸ ਨੇ ਵਿਸ਼ਾਲ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shubam Kumar

Content Editor

Related News