ਆਫ ਦਿ ਰਿਕਾਰਡ ; ਰਾਹੁਲ ਗਾਂਧੀ ਚਾਹੁੰਦੇ ਹਨ ਕਿ ਹੋਰ ਪਾਰਟੀਆਂ ‘ਇੰਡੀਆ’ ਗੱਠਜੋੜ ’ਚ ਸ਼ਾਮਲ ਹੋਣ

Wednesday, Oct 21, 2026 - 10:38 AM (IST)

ਆਫ ਦਿ ਰਿਕਾਰਡ ; ਰਾਹੁਲ ਗਾਂਧੀ ਚਾਹੁੰਦੇ ਹਨ ਕਿ ਹੋਰ ਪਾਰਟੀਆਂ ‘ਇੰਡੀਆ’ ਗੱਠਜੋੜ ’ਚ ਸ਼ਾਮਲ ਹੋਣ

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਵਿਆਪਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਵਿਰੋਧੀ ਏਕਤਾ ਕਾਫ਼ੀ ਮਜ਼ਬੂਤ ​​ਹੋਈ ਜਾਪਦੀ ਹੈ। ਵਿਰੋਧ ਮਾਰਚ ਤੋਂ ਬਾਅਦ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਕ ਟੀ-ਪਾਰਟੀ ਤੇ ਇਕ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇਸ਼ ’ਚ ਲੋਕਤੰਤਰੀ ਵਿਵਸਥਾ ਨੂੰ ਬਹਾਲ ਕਰਨ ਲਈ ਇਕ ਸਾਂਝੇ ਮਿਸ਼ਨ ’ਤੇ ਕੰਮ ਕਰ ਰਹੀਆਂ ਹਨ।

ਕੁਝ ਝਟਕਿਆਂ ਦੇ ਬਾਵਜੂਦ ਰਾਹੁਲ ਗਾਂਧੀ ਨੇ ਮੌਜੂਦਾ ਸਰਕਾਰ ਵਿਰੁੱਧ ‘ਇੰਡੀਆ’ ਗੱਠਜੋੜ ਮੁਹਿੰਮ ’ਚ ਹੋਰ ਵਿਰੋਧੀ ਪਾਰਟੀਆਂ ਨੂੰ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਆਂਧਰਾ ਪ੍ਰਦੇਸ਼ ਦੀ ਵਾਈ. ਐੱਸ. ਆਰ. ਸੀ. ਪੀ. ਜੋ ਕਾਂਗਰਸ ਤੋਂ ਹੀ ਵੱਖ ਹੋਈ ਇਕ ਪਾਰਟੀ ਹੈ ਤੇ ਜਿਸ ਦੇ ਮੁਖੀ ਜਗਨਮੋਹਨ ਰੈੱਡੀ ਹਨ, ਵੀ ਇਸ ਮੁਹਿੰਮ ’ਚ ਸ਼ਾਮਲ ਹੋਣ ’ਤੇ ਵਿਚਾਰ ਕਰ ਰਹੀ ਹੈ।

ਕੁਝ ਸਮਾਂ ਪਹਿਲਾਂ ਉਨ੍ਹਾਂ ਕਈ ਮੁੱਦਿਆਂ ’ਤੇ ਸਰਕਾਰ ਵਿਰੁੱਧ ਜਨਤਕ ਤੌਰ ’ਤੇ ਬਿਆਨ ਦਿੱਤੇ ਹਨ। ਇਕ ਨਵੰਬਰ ਨੂੰ ਰਾਮ ਲੀਲਾ ਮੈਦਾਨ ਵਿਚ ਹੋਣ ਵਾਲੀ ਰੈਲੀ ’ਚ ਹਿੱਸਾ ਲੈਣ ਲਈ ਉਨ੍ਹਾਂ ਨੂੰ ਮਨਾਉਣ ਲਈ ਪਰਦੇ ਪਿੱਛੇ ਵਿਚਾਰ-ਵਟਾਂਦਰੇ ਚੱਲ ਰਹੇ ਹਨ। ਇਸ ਰੈਲੀ ’ਚ ਕੁਝ ਨਵੇਂ ਚਿਹਰੇ ਵੀ ਦੇਖੇ ਜਾ ਸਕਦੇ ਹਨ।

ਮਮਤਾ ਬੈਨਰਜੀ ਜੋ ਪਹਿਲਾਂ ਗੁੱਸੇ ’ਚ ਸੀ, ਹੁਣ ‘ਇੰਡੀਆ’ ਗੱਠਜੋੜ ਦੀ ਜ਼ੋਰਦਾਰ ਹਮਾਇਤ ਕਰ ਰਹੀ ਹੈ। ਕਾਂਗਰਸ ਦੇ ਨਾਲ-ਨਾਲ ਉਨ੍ਹਾਂ ਦੇ ਸੰਸਦ ਮੈਂਬਰ ਮੁੱਖ ਚੋਣ ਕਮਿਸ਼ਨਰ ਵਿਰੁੱਧ ਪ੍ਰਦਰਸ਼ਨਾਂ ’ਚ ਸਭ ਤੋਂ ਅੱਗੇ ਹਨ।

ਹਾਲਾਂਕਿ ਬੀਜੂ ਜਨਤਾ ਦਲ ਦੇ ਸੰਸਦ ਮੈਂਬਰਾਂ ਨੇ ‘ਨਿਰਵਾਚਨ ਸਦਨ’ ’ਚ ਗਿਆਨੇਸ਼ ਕੁਮਾਰ ਵਿਰੁੱਧ ‘ਇੰਡੀਆ’ ਗੱਠਜੋੜ ਦੇ ਵਿਰੋਧ ਪ੍ਰਦਰਸ਼ਨਾਂ ’ਚ ਹਿੱਸਾ ਲਿਆ ਸੀ ਪਰ ਬੀਜੂ ਜਨਤਾ ਦਲ ਦੇ ਮੁਖੀ ਨਵੀਨ ਪਟਨਾਇਕ ਦੀ ਓਡਿਸ਼ਾ ’ਚ ਕਾਂਗਰਸ ਨਾਲ ਨਹੀਂ ਬਣਦੀ। ਹੁਣ ਇਹ ਬੁਝਾਰਤ ਹੱਲ ਹੋ ਰਹੀ ਹੈ।

ਡੀ. ਐੱਮ. ਕੇ. ਭਾਵੇਂ ਕਾਂਗਰਸ ਦੀ ਵਿਰੋਧੀ ਹੈ ਪਰ ਉਹ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੇ ਮੁੱਦੇ ’ਤੇ ਸਮਝੌਤਾ ਕਰਨ ਲਈ ਤਿਆਰ ਨਹੀਂ ਹੈ। ਡੀ. ਐੱਮ. ਕੇ. ਨੇ ਸੀ. ਜੇ. ਪੀ. ਨੂੰ ਆਪਣੀ ਹਮਾਇਤ ਦਿੱਤੀ ਹੈ। ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਸਹਿਯੋਗੀਆਂ ਨੂੰ ਅੰਦਰੂਨੀ ਲੜਾਈ ਤੇ ਇਕ-ਦੂਜੇ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਬੰਦ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਕਾਂਗਰਸ ਨੂੰ ਇਕ ਅਜਿਹੇ ਜੋੜ ਭਾਵ ਗੂੰਦ ਵਜੋਂ ਪੇਸ਼ ਕੀਤਾ ਜੋ ਗੱਠਜੋੜ ਨੂੰ ਜੋੜ ਕੇ ਰੱਖਣ ਲਈ ਆਲੋਚਨਾ ਨੂੰ ਸਹਿਣ ਲਈ ਤਿਆਰ ਹੈ।


author

Harpreet SIngh

Content Editor

Related News