ਰਾਜ ਸਭਾ ਜਾਏਗਾ ਇਕ ਹੋਰ ਸਿੱਖ ਆਗੂ ! ਭਾਜਪਾ ਨੇ ਕੀਤਾ ਨਾਮੀਨੇਟ

Wednesday, Oct 28, 2026 - 02:42 PM (IST)

ਰਾਜ ਸਭਾ ਜਾਏਗਾ ਇਕ ਹੋਰ ਸਿੱਖ ਆਗੂ ! ਭਾਜਪਾ ਨੇ ਕੀਤਾ ਨਾਮੀਨੇਟ

ਨਵੀਂ ਦਿੱਲੀ : ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਜਲਦੀ ਹੀ ਰਾਜ ਸਭਾ ਮੈਂਬਰ ਬਣ ਸਕਦੇ ਹਨ। ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਮੱਧ ਪ੍ਰਦੇਸ਼ ਵਿੱਚ ਹੋਣ ਵਾਲੀਆਂ ਰਾਜ ਸਭਾ ਉਪ-ਚੋਣਾਂ 2026 ਲਈ ਹਰਦੀਪ ਸਿੰਘ ਪੁਰੀ ਉਮੀਦਵਾਰ ਵਜੋਂ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਆਪਣੀ ਭੈਣ ਨਾ ਹੋਣ ’ਤੇ 184 ਕੁੜੀਆਂ ਦਾ ‘ਭਰਾ’ ਬਣ ਗਿਆ ਕਾਰੋਬਾਰੀ, ਮਜ਼੍ਹਬ ਦੀ ਕੰਧ ਤੋੜ ਕੇ ਕਰਵਾਏ ਵਿਆਹ

PunjabKesari

ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿੱਚ ਰਾਜ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਜਾਰੀ ਕੀਤੀ ਗਈ 8 ਨਵੇਂ ਉਮੀਦਵਾਰਾਂ ਦੀ ਸੂਚੀ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਨਾਮ ਸ਼ਾਮਲ ਨਹੀਂ ਸੀ। ਦੂਜੇ ਪਾਸੇ ਮੱਧ ਪ੍ਰਦੇਸ਼ 'ਚ ਕੇਂਦਰੀ ਮੰਤਰੀ ਐੱਲ ਮੁਰੂਗਨ ਦੇ ਅਸਤੀਫ਼ੇ ਤੋਂ ਬਾਅਦ ਉਥੋਂ ਦੀ ਰਾਜ ਸਭਾ ਸੀਟ ਖਾਲੀ ਹੈ, ਜਿਸ ਨੂੰ ਲੈ ਕੇ ਉਪ ਚੋਣ ਦਾ ਐਲਾਨ ਹੋ ਗਿਆ ਹੈ। ਇਸ ਸੀਟ ਨੂੰ ਲੈ ਕੇ ਵੋਟਿੰਗ 12 ਨਵੰਬਰ ਨੂੰ ਹੋਵੇਗੀ। ਨਾਲ ਹੀ ਵੋਟਾਂ ਦੀ ਗਿਣਤੀ ਅਤੇ ਨਤੀਜੇ ਉਸੇ ਦਿਨ ਐਲਾਨੇ ਜਾਣਗੇ।

ਇਹ ਵੀ ਪੜ੍ਹੋ : ਮਹਿੰਗਾ ਹੋਇਆ ਆਟੋ ਦਾ ਸਫ਼ਰ ! 50 ਰੁਪਏ ਤੋਂ ਘੱਟ ਨਹੀਂ ਲੱਗੇਗਾ ਕਿਰਾਇਆ, TN 'ਚ ਹੋਇਆ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News