ਪਾਕਿਸਤਾਨੀ ਕਿਸ਼ਤੀ 'ਚੋਂ 175 ਕਰੋੜ ਦੀ ਹੈਰੋਇਨ ਬਰਾਮਦ

01/06/2020 6:25:52 PM

ਅਹਿਮਦਾਬਾਦ/ਭੁੱਜ, (ਯੂ.ਐੱਨ.ਆਈ.)- ਗੁਜਰਾਤ ਦੀ ਪੁਲਸ ਦੇ ਅੱਤਵਾਦ ਰੋਕੂ ਦਸਤੇ (ਏ. ਟੀ. ਐੱਸ.) ਤੇ ਭਾਰਤੀ ਸਮੁੰਦਰੀ ਕੰਢਿਆਂ ਦੀ ਰਾਖੀ ਕਰਨ ਵਾਲੀ ਟੀਮ (ਕੋਸਟਲ ਰਾਗਡ) ਨੇ ਇਕ ਸਾਂਝੀ ਮੁਹਿੰਮ ਦੌਰਾਨ ਸੂਬੇ ਦੇ ਕੱਛ ਜ਼ਿਲੇ 'ਚ ਭਾਰਤੀ ਸਮੁੰਦਰੀ ਹੱਦ ਅੰਦਰ ਇਕ ਪਾਕਿਸਤਾਨੀ ਕਿਸ਼ਤੀ ਨੂੰ ਕਾਬੂ ਕਰ ਕੇ ਉਸ 'ਚੋਂ 35 ਕਿਲੋ ਹੈਰੋਇਨ ਬਰਾਮਦ ਕੀਤੀ। ਜਿਸ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ ਲਗਭਗ 175 ਕਰੋੜ ਰੁਪਏ ਦੱਸੀ ਜਾਂਦੀ ਹੈ। ਕਿਸ਼ਤੀ 'ਚ ਸਵਾਰ 5 ਪਾਕਿਸਤਾਨੀ ਸਮੱਗਲਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਏ. ਟੀ. ਐੱਸ. ਦੇ ਮੁਖੀ ਹਿਮਾਂਸ਼ੂ ਨੇ ਸੋਮਵਾਰ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਤੋਂ ਹੈਰੋਇਨ ਲੈ ਕੇ ਗੁਜਰਾਤ ਦੇ ਸਮੁੰਦਰੀ ਕੰਢੇ ਵੱਲ ਇਕ ਕਿਸ਼ਤੀ ਆ ਰਹੀ ਹੈ। ਇਸ ਪਿੱਛੋਂ ਉੱਥੇ ਵਿਸ਼ੇਸ਼ ਟਾਸਕ ਫੋਰਸ ਤਾਇਨਾਤ ਕੀਤੀ ਗਈ। ਐਤਵਾਰ ਰਾਤ ਦੇਰ ਗਏ ਉਕਤ ਕਿਸ਼ਤੀ ਨੂੰ ਕਾਬੂ ਕਰ ਲਿਆ ਗਿਆ। ਉਸ ਚੋਂ 1-1 ਕਿਲੋ ਹੈਰੋਇਨ ਦੇ 35 ਪੈਕੇਟ ਬਰਾਮਦ ਕੀਤੇ ਗਏ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ 'ਚੋਂ 3 ਕਰਾਚੀ ਦੇ ਵਾਸੀ ਹਨ।


Related News