ਪਾਕਿਸਤਾਨ ਦੇ ਅੱਤਵਾਦ ''ਤੇ ਬੋਲੇ ਟਰੰਪ, ਤਾੜੀਆਂ ਨਾਲ ਗੂੰਜ ਉੱਠਿਆ ਮੋਟੇਰਾ
Monday, Feb 24, 2020 - 06:53 PM (IST)
ਅਹਿਮਦਾਬਾਦ— ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕੇਟ ਸਟੇਡੀਅਮ ਤੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਤਵਾਦ ਵਿਰੁੱਧ ਭਾਰਤ ਦਾ ਸਾਥ ਦੇਣ ਦਾ ਵਾਅਦਾ ਕਰਦੇ ਹੋਏ ਪਾਕਿਸਤਾਨ ਨੂੰ ਆਪਣੀ ਜ਼ਮੀਨ ਤੋਂ ਅੱਤਵਾਦ ਖਤਮ ਕਰਨ ਲਈ ਕਿਹਾ। ਟਰੰਪ ਨੇ ਪਾਕਿਸਤਾਨ ਦਾ ਨਾਂ ਲੈ ਕੇ ਕਿਹਾ ਕਿ ਉਸ ਦੀ ਜ਼ਮੀਨ ਤੋਂ ਅੱਤਵਾਦ ਨੂੰ ਖਤਮ ਕਰਨਾ ਹੋਵੇਗਾ। ਪਾਕਿਸਤਾਨ ਦਾ ਜ਼ਿਕਰ ਆਉਂਦੇ ਹੀ ਇਕ ਲੱਖ ਤੋਂ ਵਧ ਲੋਕਾਂ ਦੀਆਂ ਤਾੜੀਆਂ ਨਾਲ ਸਟੇਡੀਅਮ ਗੂੰਜ ਉੱਠਿਆ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੀ ਤਰ੍ਹਾਂ ਉਨ੍ਹਾਂ ਦਾ ਵੀ ਦੇਸ਼ ਅੱਤਵਾਦ ਦਾ ਸ਼ਿਕਾਰ ਕਰ ਰਿਹਾ ਹੈ ਅਤੇ ਅਸੀਂ ਕੱਟੜ ਇਸਲਾਮਿਕ ਅੱਤਵਾਦ ਨਾਲ ਨਜਿੱਠਣ ਲਈ ਵੀ ਨਾਲ ਹਾਂ।
ਟਰੰਪ ਨੇ ਕਿਹਾ,''ਭਾਰਤ ਅਤੇ ਅਮਰੀਕਾ ਦੋਵੇਂ ਹੀ ਆਪਣੇ ਨਾਗਰਿਕਾਂ ਨੂੰ ਇਸਲਾਮਿਕ ਅੱਤਵਾਦ ਤੋਂ ਬਚਾ ਰਹੇ ਹਨ।'' ਟਰੰਪ ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਖਾਤਮੇ ਦਾ ਜ਼ਿਕਰ ਕਰਦੇ ਹੋਏ ਕਿਹਾ,''ਮੇਰੇ ਕਾਰਜਕਾਲ 'ਚ ਅਮਰੀਕਾ ਫੌਜ ਸ਼ਕਤੀ ਨੂੰ ਆਈ.ਐੱਸ.ਆਈ.ਐੱਸ. ਵਿਰੁੱਧ ਖੁੱਲ੍ਹੀ ਛੂਟ ਦਿੱਤੀ। ਅੱਜ ਆਈ.ਐੱਸ. ਦਾ ਖਲੀਫਾ ਮਾਰਿਆ ਜਾ ਚੁਕਿਆ ਹੈ। ਰਾਖਸ਼ਸ ਬਗਦਾਦੀ ਮਰ ਚੁੱਕਿਆ ਹੈ।''
ਟਰੰਪ ਨੇ ਪਾਕਿਸਤਾਨ ਨੂੰ ਲੈ ਕੇ ਕਿਹਾ,''ਸਾਡੇ ਨਾਗਰਿਕਾਂ ਦੀ ਸੁਰੱਖਿਆ 'ਤੇ ਖਤਰਾ ਬਣਨ ਵਾਲਿਆਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਹਰ ਦੇਸ਼ ਨੂੰ ਸਰਹੱਦੀ ਸੁਰੱਖਿਆ ਦਾ ਅਧਿਕਾਰ ਹੈ। ਅਮਰੀਕਾ ਅਤੇ ਭਾਰਤ ਅੱਤਵਾਦ ਅਤੇ ਅੱਤਵਾਦੀ ਵਿਚਾਰਧਾਰਾ ਨਾਲ ਲੜ ਰਿਹਾ ਹੈ। ਟਰੰਪ ਪ੍ਰਸ਼ਾਸਨ ਪਾਕਿਸਤਾਨ ਨਾਲ ਗੱਲ ਕਰ ਰਿਹਾ ਹੈ। ਪਾਕਿਸਤਾਨੀ ਸਰਹੱਦ 'ਚ ਅੱਤਵਾਦੀ ਵਿਰੁੱਧ ਕਾਰਵਾਈ ਕਰਨੀ ਹੋਵੇਗੀ। ਸਾਡੇ ਪਾਕਿਸਤਾਨ ਨਾਲ ਚੰਗੇ ਸੰਬੰਧ ਹਨ। ਸਾਨੂੰ ਲੱਗ ਰਿਹਾ ਹੈ ਕਿ ਪਾਕਿਸਤਾਨ ਕੁਝ ਕਦਮ ਚੁੱਕ ਰਿਹਾ ਹੈ। ਇਹ ਪੂਰੇ ਦੱਖਣੀ ਏਸ਼ੀਆ ਲਈ ਜ਼ਰੂਰੀ ਹੈ। ਭਾਰਤ ਨੂੰ ਇਸ 'ਚ ਅਹਿਮ ਯੋਗਦਾਨ ਨਿਭਾਉਣਾ ਹੈ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ,''ਅਸੀਂ ਸਭ ਤੋਂ ਚੰਗੇ ਏਅਰੋਪਲੇਨ, ਰਾਕੇਟ, ਸ਼ਿਪਸ, ਭਿਆਨਕ ਹਥਿਆਰ ਬਣਾਉਂਦੇ ਹਾਂ, ਏਰੀਅਲ ਵੀਅਕਲ, 3 ਅਰਬ ਡਾਲਰ ਫਾਈਨਲ ਸਟੇਜ 'ਚ ਹਨ। ਅਸੀਂ ਇਹ ਭਾਰਤੀ ਫੌਜ ਨੂੰ ਦੇਵਾਂਗੇ। ਮੈਂ ਮੰਨਦਾ ਹਾਂ ਕਿ ਅਮਰੀਕਾ ਨੂੰ ਭਾਰਤ ਦਾ ਸਭ ਤੋਂ ਵੱਡਾ ਡਿਫੈਂਸ ਪਾਰਟਨਰ ਹੋਣਾ ਚਾਹੀਦਾ। ਇੰਡੋ ਪੈਸਿਫਿਕ ਰੀਜਨ ਨੂੰ ਸੁਰੱਖਿਅਤ ਰੱਖਣਾ ਹੈ।