ਚਿਦਾਂਬਰਮ ਮਾਮਲੇ 'ਚ ਪਾਕਿ ਦਾ ਦਖਲ, ਕਿਹਾ-370 ਦੇ ਖਿਲਾਫ ਬੋਲਣ 'ਤੇ ਹੋਈ ਗ੍ਰਿਫਤਾਰੀ

08/23/2019 2:43:24 PM

ਨੈਸ਼ਨਲ ਡੈਸਕ—ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਕਾਂਗਰਸ ਨੇਤਾ ਪੀ ਚਿਦਾਂਬਰਮ ਦੇ ਸਮਰਥਨ 'ਚ ਪਾਕਿਸਤਾਨ ਵੀ ਅੱਗੇ ਆਇਆ ਹੈ। ਪਾਕਿਸਤਾਨ ਦੇ ਸੰਸਦ ਮੈਂਬਰ ਰਹਿਮਾਨ ਮਲਿਕ ਨੇ ਚਿਦਾਂਬਰਮ ਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਰਟੀਕਲ 370 'ਤੇ ਸਰਕਾਰ ਦਾ ਵਿਰੋਧ ਕਰਨ ਦੀ ਸਜ਼ਾ ਮਿਲੀ ਹੈ।

ਰਹਿਮਾਨ ਮਲਿਕ ਨੇ ਦੋਸ਼ ਲਗਾਇਆ ਹੈ ਕਿ ਮੋਦੀ ਸਰਕਾਰ ਕਸ਼ਮੀਰ ਦੇ ਮੁੱਦੇ 'ਤੋਂ ਧਿਆਨ ਹਟਾਉਣ ਲਈ ਅਜਿਹਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਚਿਦਾਂਬਰਮ ਇਸਲਾਮਾਬਾਦ 'ਚ ਸਾਰਕ ਸੰਮੇਲਨ 'ਚ ਹਿੱਸਾ ਲੈਣ ਲਈ ਪਾਕਿਸਤਾਨ ਆਏ ਸਨ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਭਾਰਤ 'ਚ ਹਿੰਦੂ ਕੱਟਰਪੰਥੀਆਂ ਦੀ ਨਵੀਂ ਬ੍ਰਿਗੇਡ ਖੜ੍ਹੀ ਹੋਣ ਜਾ ਰਹੀ ਹੈ। ਮਲਿਕ ਨੇ ਦੱਸਿਆ ਕਿ ਉਸ ਸਮੇਂ ਮੈਂ ਸਹਿਮਤ ਨਹੀਂ ਸੀ ਪਰ ਬਾਅਦ 'ਚ ਸਵੀਕਾਰ ਕਰਨਾ ਪਿਆ ਕਿ ਚਿਦਾਂਬਰਮ ਸਹੀ ਸਨ। ਪਾਕਿ ਨੇਤਾ ਨੇ ਆਪਣੇ ਬਿਆਨ ਨਾਲ ਸੰਬੰਧਤ ਕਈ ਖਬਰਾਂ ਨੂੰ ਰੀਟਵੀਟ ਵੀ ਕੀਤਾ। 
ਮਲਿਕ ਨੇ ਕੇਂਦਰ ਸਰਕਾਰ ਅਤੇ ਆਰ.ਐੱਸ.ਐੱਸ. 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਭਾਰਤ 'ਚ ਵਿਰੋਧੀ ਆਵਾਜ਼ ਨੂੰ ਦਬਾਉਣ ਲਈ ਸਾਜ਼ਿਸ਼ ਰਚੀ ਜਾ ਰਹੀ ਹੈ। ਕਸ਼ਮੀਰ ਤੋਂ ਦੇਸ਼ ਦਾ ਧਿਆਨ ਹਟਾਉਣ ਲਈ ਮੋਦੀ ਸਰਕਾਰ ਵਿਰੋਧੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਘ ਨੂੰ ਖੁੱਲ੍ਹੀ ਛੋਟ ਦੇ ਦਿੱਤੀ ਹੈ। ਚਿਦਾਂਬਰਮ ਦੀ ਗ੍ਰਿਫਤਾਰੀ ਭਾਰਤ 'ਚ ਰਾਜਨੀਤਿਕ ਬਦਲੇ ਅਤੇ ਵਿਰੋਧੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਦੀ ਉਦਹਾਰਣ ਹੈ।


Aarti dhillon

Content Editor

Related News