ਪਾਕਿਸਤਾਨ ਸਰਕਾਰ ਦਾ ਅਧਿਕਾਰਤ ਟਵਿੱਟਰ ਅਕਾਊਂਟ ਭਾਰਤ ਨੇ ਕੀਤਾ ਬੈਨ

Saturday, Oct 01, 2022 - 05:27 PM (IST)

ਪਾਕਿਸਤਾਨ ਸਰਕਾਰ ਦਾ ਅਧਿਕਾਰਤ ਟਵਿੱਟਰ ਅਕਾਊਂਟ ਭਾਰਤ ਨੇ ਕੀਤਾ ਬੈਨ

ਨਵੀਂ ਦਿੱਲੀ/ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਸਰਕਾਰ ਦੇ ਟਵਿੱਤਰ ਅਕਾਊਂਟ ਨੂੰ ਭਾਰਤ 'ਚ ਇਕ 'ਕਾਨੂੰਨੀ ਮੰਗ' ਕਾਰਨ ਬੈਨ ਕਰ ਦਿੱਤਾ ਗਿਆ ਹੈ। ਮੀਡੀਆ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਕਾਊਂਟ 'ਤੇ ਇਕ ਸੰਦੇਸ਼ ਪ੍ਰਦਰਸ਼ਿਤ ਹੋ ਰਿਹਾ ਹੈ, ਜਿਸ 'ਚ ਕਿਹਾ ਗਿਆ ਹੈ @Govtof Pakistan ਦੇ ਖਾਤੇ ਨੂੰ ਕਾਨੂੰਨੀ ਮੰਗ ਦੇ ਜਵਾਬ 'ਚ ਭਾਰਤ 'ਚ ਬੈਨ ਕਰ ਦਿੱਤਾ ਗਿਆ ਹੈ। ਇਕ ਨਿਊਜ਼ ਰਿਪੋਰਟ ਅਨੁਸਾਰ, ਜੂਨ 'ਚ ਪਾਕਿਸਤਾਨ ਮੀਡੀਆ ਨੇ ਰਿਪੋਰਟ ਦਿੱਤੀ ਸੀ ਕਿ ਨਵੀਂ ਦਿੱਲੀ ਨੇ ਭਾਰਤ ਦੇ ਸੂਚਨਾ ਤਕਨਾਲੋਜੀ ਐਕਟ 2000 ਦੇ ਅਧੀਨ ਕਈ ਦੂਤਘਰਾਂ, ਪੱਤਰਕਾਰਾਂ ਅਤੇ ਕੁਝ ਪ੍ਰਮੁੱਖ ਹਸਤੀਆਂ ਦੇ ਅਧਿਕਾਰਤ ਟਵਿੱਟਰ ਖਾਤਿਆਂ 'ਤੇ ਪਾਬੰਦੀ ਲਗਾ ਕੇ ਦੇਸ਼ 'ਚ ਸੂਚਨਾ ਦੇ ਪ੍ਰਵਾਹ ਨੂੰ ਰੋਕ ਦਿੱਤਾ ਹੈ। 

PunjabKesari

ਟਵਿੱਟਰ ਨੇ ਕਿਹਾ ਕਿ ਜੇਕਰ ਉਸ ਨੂੰ ਕਿਸੇ ਅਧਿਕਾਰਤ ਸੰਸਥਾ ਤੋਂ ਇਕ ਜਾਇਜ਼ ਅਤੇ ਵਾਜਬ ਗੁੰਜਾਇਸ਼ ਦੀ ਸ਼ਿਕਾਇਤ ਮਿਲਦੀ ਹੈ, ਤਾਂ ਸਮੇਂ-ਸਮੇਂ 'ਤੇ ਅਜਿਹੀ ਕਾਰਵਾਈ ਕੀਤੀ ਜਾਂਦੀ ਹੈ। ਜਿਸ ਵਿਚ ਕਿਸੇ ਵੀ ਦੇਸ਼ ਦੀ ਸਰਕਾਰ ਦਾ ਟਵਿੱਟਰ ਹੈਂਡਲ ਵੀ ਹੋ ਸਕਦਾ ਹੈ। ਇਸ ਨਾਲ ਕਾਨੂੰਨਾਂ ਦੀ ਉਲੰਘਣਾ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਜੇਕਰ ਸ਼ਿਕਾਇਤ ਸਹੀ ਪਾਈ ਜਾਂਦੀ ਹੈ ਤਾਂ ਖਾਤਾ ਬਲੌਕ ਕਰ ਦਿੱਤਾ ਜਾਂਦਾ ਹੈ। ਵਿਦੇਸ਼ ਮੰਤਰਾਲਾ ਨੇ ਪਾਬੰਦੀਸ਼ੁਦਾ ਖਾਤਿਆਂ ਨੂੰ ਸੂਚੀਬੱਧ ਕਰਦੇ ਹੋਏ ਟਵੀਟ 'ਚ ਕਿਹਾ,''ਇਸ ਗੱਲ ਨਾਲ ਡੂੰਘਾ ਸੰਬੰਧ ਹੈ ਕਿ ਭਾਰਤ ਨੇ ਅਧਿਕਾਰਤ ਖਾਤਿਆਂ ਤੱਕ ਪਹੁੰਚ ਰੋਕ ਕੇ ਭਾਰਤੀ ਟਵਿੱਟਰ 'ਤੇ ਸੂਚਨਾ ਦੇ ਪ੍ਰਵਾਹ ਨੂੰ ਰੋਕ ਦਿੱਤਾ ਹੈ।'' ਖਾਤਿਆਂ 'ਚ ਸੰਯੁਕਤ ਰਾਸ਼ਟਰ, ਤੁਰਕੀ, ਈਰਾਨ ਅਤੇ ਮਿਸਰ 'ਚ ਪਾਕਿਸਤਾਨੀ ਦੂਤਘਰ ਦੇ ਖਾਤੇ ਸ਼ਾਮਲ ਹੈ। ਵਿਦੇਸ਼ ਮੰਤਰਾਲਾ ਦੇ ਅਧਿਕਾਰਤ ਅਕਾਊਂਟ ਤੋਂ ਕੀਤੇ ਗਏ ਟਵੀਟ 'ਚ ਕਿਹਾ ਗਿਆ ਹੈ,''ਭਾਰਤ 'ਚ ਆਵਾਜ਼ਾਂ ਦੀ ਬਹੁਲਤਾ ਅਤੇ ਸੂਚਨਾਵਾਂ ਤੱਕ ਪਹੁੰਚ ਦਾ ਘੱਟ ਹੋਣਾ ਬੇਹੱਦ ਖ਼ਤਰਨਾਕ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News