ਭਾਰਤ ਨਹੀਂ ਪਰਤੇਗੀ ਅੰਜੂ, ਨਸਰੁੱਲਾ ਨਾਲ ਨਿਕਾਹ ਕਰਵਾਉਣ ਮਗਰੋਂ ਪਾਕਿਸਤਾਨ ਨੇ ਖੇਡੀ ਨਵੀਂ ਚਾਲ
Wednesday, Aug 09, 2023 - 10:19 AM (IST)
ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਨੇ 34 ਸਾਲਾ ਉਸ ਭਾਰਤੀ ਔਰਤ ਦਾ ਵੀਜ਼ਾ 1 ਸਾਲ ਲਈ ਵਧਾ ਦਿੱਤਾ ਹੈ, ਜੋ ਆਪਣੇ ਫੇਸਬੁੱਕ ਦੋਸਤ ਨਾਲ ਵਿਆਹ ਕਰਾਉਣ ਲਈ ਖੈਬਰ ਪਖਤੂਨਖਵਾ ਸੂਬੇ ਦੇ ਇਕ ਦੂਰ-ਦੁਰਾਡੇ ਪਿੰਡ ਗਈ ਸੀ। ਉਸ ਦੇ ਪਾਕਿਸਤਾਨੀ ਪਤੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। 2 ਬੱਚਿਆਂ ਦੀ ਮਾਂ ਅੰਜੂ ਨੇ ਵਿਆਹ ਤੋਂ ਪਹਿਲਾਂ ਹੀ ਇਸਲਾਮ ਕਬੂਲ ਕਰ ਲਿਆ ਸੀ। ਅੰਜੂ ਨੇ ਇਸਲਾਮ ਅਪਣਾਉਣ ਤੋਂ ਬਾਅਦ ਆਪਣਾ ਨਵਾਂ ਨਾਂ ਫਾਤਿਮਾ ਰੱਖਿਆ ਹੈ। ਅੰਜੂ ਨੇ 25 ਜੁਲਾਈ ਨੂੰ ਸੂਬੇ ਦੇ ਅੱਪਰ ਦੀਰ ਜ਼ਿਲ੍ਹੇ ਦੇ ਰਹਿਣ ਵਾਲੇ ਆਪਣੇ 29 ਸਾਲਾ ਦੋਸਤ ਨਸਰੁੱਲਾ ਨਾਲ ਵਿਆਹ ਕਰਵਾਇਆ ਸੀ। ਦੋਵੇਂ 2019 'ਚ ਫੇਸਬੁੱਕ 'ਤੇ ਦੋਸਤ ਬਣੇ ਸਨ।
ਮੰਗਲਵਾਰ ਨੂੰ ਨਸਰੁੱਲਾ ਨੇ ਕਿਹਾ ਕਿ ਅੰਜੂ ਦਾ ਵੀਜ਼ਾ, ਜੋ ਪਹਿਲਾਂ 2 ਮਹੀਨਿਆਂ ਲਈ ਵਧਾਇਆ ਗਿਆ ਸੀ, ਹੁਣ ਉਸ ਦੇ ਵਿਆਹ ਤੋਂ ਬਾਅਦ ਹੋਰ ਇਕ ਸਾਲ ਲਈ ਵਧਾ ਦਿੱਤਾ ਗਿਆ ਹੈ। ਉਸ ਦਾ ਇੱਕ ਮਹੀਨੇ ਦੀ ਮਿਆਦ ਦਾ ਅਸਲ ਵੀਜ਼ਾ 20 ਅਗਸਤ ਨੂੰ ਖ਼ਤਮ ਹੋਣ ਵਾਲਾ ਸੀ। ਨਸਰੁੱਲਾ ਨੇ ਕਿਹਾ, "ਗ੍ਰਹਿ ਮੰਤਰਾਲਾ ਨੂੰ ਸਬੰਧਤ ਦਸਤਾਵੇਜ਼ ਮੁਹੱਈਆ ਕਰਾਉਣ ਤੋਂ ਬਾਅਦ ਮੇਰੀ ਪਤਨੀ ਅੰਜੂ ਦਾ ਵੀਜ਼ਾ ਇੱਕ ਸਾਲ ਲਈ ਵਧਾ ਦਿੱਤਾ ਗਿਆ ਹੈ। ਸਾਰੇ ਪਾਕਿਸਤਾਨੀ ਅਦਾਰੇ ਸਾਡੇ ਨਾਲ ਸਹਿਯੋਗ ਕਰ ਰਹੇ ਹਨ।''
ਇਹ ਵੀ ਪੜ੍ਹੋ: ਕੈਨੇਡਾ 'ਚ ਪੱਕੇ ਹੋਣ ਦਾ ਜਸ਼ਨ ਮਨਾਉਣ ਦੌਰਾਨ ਝੀਲ 'ਚ ਡੁੱਬੇ ਪੰਜਾਬੀ ਗੱਭਰੂ ਦੀ ਲਾਸ਼ ਬਰਾਮਦ
ਪਿਛਲੇ ਮਹੀਨੇ ਇੱਕ ਰੀਅਲ ਅਸਟੇਟ ਕੰਪਨੀ ਨੇ ਜੋੜੇ ਨੂੰ ਖੈਬਰ ਪਖਤੂਨਖਵਾ ਵਿੱਚ ਇੱਕ ਪਲਾਟ ਗਿਫ਼ਟ ਦੇਣ ਦੇ ਨਾਲ ਹੀ ਉਨ੍ਹਾਂ ਨੂੰ ਇਕ ਚੈੱਕ ਵੀ ਦਿੱਤਾ ਸੀ। ਉੱਤਰ ਪ੍ਰਦੇਸ਼ ਦੇ ਕੈਲੋਰ ਪਿੰਡ ਵਿੱਚ ਜਨਮੀ ਅਤੇ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੀ ਵਸਨੀਕ ਅੰਜੂ ਕਾਨੂੰਨੀ ਤੌਰ 'ਤੇ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਤੋਂ ਪਾਕਿਸਤਾਨ ਗਈ ਸੀ। ਉਸ ਨੂੰ 30 ਦਿਨਾਂ ਦਾ ਵੀਜ਼ਾ ਦਿੱਤਾ ਗਿਆ ਸੀ, ਜੋ ਸਿਰਫ਼ ਅੱਪਰ ਦੀਰ ਲਈ ਵੈਧ ਸੀ। ਅੰਜੂ ਦਾ ਪਹਿਲਾ ਵਿਆਹ ਰਾਜਸਥਾਨ ਦੇ ਰਹਿਣ ਵਾਲੇ ਅਰਵਿੰਦ ਨਾਲ ਹੋਇਆ ਸੀ। ਦੋਵਾਂ ਦੀ 15 ਸਾਲ ਦੀ ਬੇਟੀ ਅਤੇ ਛੇ ਸਾਲ ਦਾ ਬੇਟਾ ਹੈ। ਉਸ ਦੀ ਕਹਾਣੀ 4 ਬੱਚਿਆਂ ਦੀ ਮਾਂ 30 ਸਾਲਾ ਔਰਤ ਸੀਮਾ ਗੁਲਾਮ ਹੈਦਰ ਨਾਲ ਮਿਲਦੀ ਜੁਲਦੀ ਹੈ, ਜੋ 22 ਸਾਲਾ ਹਿੰਦੂ ਵਿਅਕਤੀ ਸਚਿਨ ਮੀਨਾ ਨਾਲ ਰਹਿਣ ਲਈ ਭਾਰਤ ਵਿੱਚ ਦਾਖ਼ਲ ਹੋਈ ਸੀ। ਉਹ 2019 ਵਿੱਚ PUBG ਖੇਡਦੇ ਹੋਏ ਉਸਦੇ ਸੰਪਰਕ ਵਿੱਚ ਆਈ ਸੀ।
ਇਹ ਵੀ ਪੜ੍ਹੋ: ਕੈਨੇਡਾ ਜਾਣ ਦੀ ਤਿਆਰੀ ਖਿੱਚੀ ਬੈਠੇ ਪੰਜਾਬੀਆਂ ਨੂੰ ਵੱਡਾ ਝਟਕਾ, ਇਕ ਫ਼ੈਸਲੇ ਨਾਲ ਵਧੀਆਂ ਮੁਸ਼ਕਲਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।