ਪਾਕਿ ਨੇ ਅਫ਼ਗਾਨ ਤਾਲਿਬਾਨ ’ਤੇ ਸਰਹੱਦ ’ਤੇ ਗੋਲੀਬਾਰੀ ਕਰਨ ਦਾ ਦੋਸ਼ ਲਾਇਆ, ਕਾਬੁਲ ਦਾ ਇਨਕਾਰ

Thursday, Sep 24, 2026 - 04:33 PM (IST)

ਪਾਕਿ ਨੇ ਅਫ਼ਗਾਨ ਤਾਲਿਬਾਨ ’ਤੇ ਸਰਹੱਦ ’ਤੇ ਗੋਲੀਬਾਰੀ ਕਰਨ ਦਾ ਦੋਸ਼ ਲਾਇਆ, ਕਾਬੁਲ ਦਾ ਇਨਕਾਰ

ਪਿਸ਼ਾਵਰ (ਏਜੰਸੀ)- ਅੱਤਵਾਦੀਆਂ ਦੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਨੂੰ ਪਾਕਿਸਤਾਨੀ ਫੌਜੀਆਂ ਵੱਲੋਂ ਅਸਫ਼ਲ ਕੀਤੇ ਜਾਣ ਤੋਂ ਬਾਅਦ, ਅਫ਼ਗਾਨਿਸਤਾਨ ਦੀਆਂ ਤਾਲਿਬਾਨ ਫੋਰਸਾਂ ਨੇ ਸਾਰੀ ਰਾਤ ਪਾਕਿਸਤਾਨੀ ਸਰਹੱਦੀ ਚੌਕੀਆਂ ’ਤੇ ਗੋਲਾਬਾਰੀ ਕੀਤੀ। ਸਥਾਨਕ ਪਾਕਿਸਤਾਨੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਦਾਅਵਾ ਕੀਤਾ। ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਹੁਲਾ ਮੁਜਾਹਿਦ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਅਫ਼ਗਾਨ ਤਾਲਿਬਾਨ ਫੋਰਸਾਂ ਨੇ ਕੋਈ ਹਮਲਾ ਕੀਤਾ ਹੈ। ਇਹ ਬਿਆਨ ਪਾਕਿਸਤਾਨੀ ਲੜਾਕੂ ਜਹਾਜ਼ਾਂ ਵੱਲੋਂ ਪੂਰਬੀ ਅਫ਼ਗਾਨਿਸਤਾਨ ਵਿਚ ਕਥਿਤ ਅੱਤਵਾਦੀ ਟਿਕਾਣਿਆਂ ’ਤੇ ਹਮਲੇ ਦੇ ਕੁਝ ਦਿਨਾਂ ਬਾਅਦ ਆਏ ਹਨ।

ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧਣ ਨਾਲ ਖੇਤਰੀ ਸ਼ਕਤੀਆਂ ਵੱਲੋਂ ਕੀਤੇ ਜਾ ਰਹੇ ਵਿਚੋਲਗੀ ਦੇ ਯਤਨਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਇਸ ਤੋਂ ਇਲਾਵਾ, ਪਾਕਿਸਤਾਨੀ ਸੁਰੱਖਿਆ ਫੋਰਸਾਂ ਨੇ 8 ਸਾਧਾਰਨ ਡਰੋਨਾਂ ਨੂੰ ਮਾਰ ਡੇਗਿਆ। ਇਸਲਾਮਾਬਾਦ ਦਾ ਕਹਿਣਾ ਹੈ ਕਿ ਇਹ ਡਰੋਨ ਅਫ਼ਗਾਨ ਤਾਲਿਬਾਨ ਨੇ ਭੇਜੇ ਸਨ ਅਤੇ ਇਹ ਉੱਤਰ-ਪੱਛਮੀ ਸ਼ਹਿਰ ਕੋਹਾਟ ਅਤੇ ਸਰਹੱਦੀ ਸ਼ਹਿਰ ਤੋਰਖਮ ਵਿਚ ਵੜਨ ਦੀ ਕੋਸ਼ਿਸ਼ ਕਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਡਰੋਨਾਂ ਨੂੰ ਮਾਰ ਡੇਗਿਆ ਗਿਆ ਅਤੇ ਉਨ੍ਹਾਂ ਤੋਂ ਕੋਈ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਤੋਂ ਪਾਕਿਸਤਾਨ ਦੀ ਚੌਵੀ ਘੰਟੇ ਚੌਕਸੀ ਅਤੇ ਤਿਆਰੀ ਦਾ ਪਤਾ ਲੱਗਦਾ ਹੈ।


author

cherry

Content Editor

Related News