ਪਾਕਿ ਨੇ ਅਫ਼ਗਾਨਿਸਤਾਨ ’ਚ 10 ਟਿਕਾਣਿਆਂ ’ਤੇ ਕੀਤੀ ਏਅਰਸਟ੍ਰਾਈਕ

Friday, Sep 25, 2026 - 04:26 PM (IST)

ਪਾਕਿ ਨੇ ਅਫ਼ਗਾਨਿਸਤਾਨ ’ਚ 10 ਟਿਕਾਣਿਆਂ ’ਤੇ ਕੀਤੀ ਏਅਰਸਟ੍ਰਾਈਕ

ਕਾਬੁਲ/ਇਸਲਾਮਾਬਾਦ (ਇੰਟ.)- ਪਾਕਿਸਤਾਨ ਨੇ ਵੀਰਵਾਰ ਨੂੰ ਅਫ਼ਗਾਨਿਸਤਾਨ ਵਿਚ 10 ਟਿਕਾਣਿਆਂ ’ਤੇ ਏਅਰਸਟ੍ਰਾਈਕ ਕੀਤੀ। ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਕਿਹਾ ਕਿ ਇਹ ਹਮਲੇ ਅਫ਼ਗਾਨਿਸਤਾਨ ਵੱਲੋਂ ਇਕ ਦਿਨ ਪਹਿਲਾਂ ਹੋਏ ਡਰੋਨ ਹਮਲਿਆਂ ਦੇ ਜਵਾਬ ਵਿਚ ਕੀਤੇ ਗਏ ਹਨ।

ਤਰਾਰ ਮੁਤਾਬਕ, ਇਨ੍ਹਾਂ 10 ਥਾਵਾਂ ਦੀ ਵਰਤੋਂ ਡਰੋਨ ਲਾਂਚ ਕਰਨ ਅਤੇ ਉਨ੍ਹਾਂ ਨੂੰ ਰੱਖਣ ਲਈ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਟਿਕਾਣਿਆਂ ਦੀ ਪਛਾਣ ਕੀਤੀ ਗਈ ਅਤੇ ਸਟੀਕ ਤਰੀਕੇ ਨਾਲ ਹਮਲਿਆਂ ਨੂੰ ਅੰਜ਼ਾਮ ਦਿੱਤਾ ਗਿਆ। ਅਫ਼ਗਾਨਿਸਤਾਨ ਨੇ ਇਨ੍ਹਾਂ ਤਾਜ਼ਾ ਹਮਲਿਆਂ ’ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

ਪਾਕਿਸਤਾਨ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਸ ਦੀ ਸੁਰੱਖਿਆ ਫੋਰਸ ਨੇ 8 ਡਰੋਨ ਡੇਗ ਦਿੱਤੇ। ਅਧਿਕਾਰੀਆਂ ਮੁਤਾਬਕ, ਇਹ ਡਰੋਨ ਅਫ਼ਗਾਨ ਤਾਲਿਬਾਨ ਨੇ ਭੇਜੇ ਸਨ ਅਤੇ ਕੋਹਾਟ ਤੇ ਤੋਰਖਮ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸਾਰੇ ਡਰੋਨ ਸਰਹੱਦ ਨੇੜੇ ਹੀ ਡੇਗ ਦਿੱਤੇ ਗਏ। ਪਾਕਿਸਤਾਨ ਮੁਤਾਬਕ ਇਨ੍ਹਾਂ ਨਾਲ ਕੋਈ ਨੁਕਸਾਨ ਨਹੀਂ ਹੋਇਆ। ਦੂਜੇ ਪਾਸੇ ਅਫ਼ਗਾਨਿਸਤਾਨ ਨੇ ਇਨ੍ਹਾਂ ਹਮਲਿਆਂ ਤੋਂ ਇਨਕਾਰ ਕੀਤਾ ਸੀ। ਅਫ਼ਗਾਨ ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਸਾਡੀਆਂ ਸੁਰੱਖਿਆ ਫੋਰਸਾਂ ਨੇ ਕੋਈ ਹਮਲਾ ਨਹੀਂ ਕੀਤਾ।


author

cherry

Content Editor

Related News