ਅਮਰੀਕਾ ਪੁੱਜੇ ਪਾਕਿ PM ਦੀ ‘ਅੰਤਰਰਾਸ਼ਟਰੀ ਬੇਇੱਜ਼ਤੀ’, ਸੜਕਾਂ ’ਤੇ ਲੱਗੇ ‘ਚੋਰ ਆਇਆ’ ਦੇ ਪੋਸਟਰ
Wednesday, Sep 23, 2026 - 04:58 AM (IST)
ਨਿਊਯਾਰਕ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ’ਚ ਹਿੱਸਾ ਲੈਣ ਨਿਊਯਾਰਕ ਪਹੁੰਚ ਚੁੱਕੇ ਹਨ। ਉਨ੍ਹਾਂ ਦੇ ਪਹੁੰਚਣ ਦੇ ਨਾਲ ਹੀ ਉਨ੍ਹਾਂ ਦੀ ‘ਅੰਤਰਰਾਸ਼ਟਰੀ ਬੇਇੱਜ਼ਤੀ’ ਸ਼ੁਰੂ ਹੋ ਗਈ।
ਜਦੋਂ ਉਹ ਹਵਾਈ ਅੱਡੇ ’ਤੇ ਉਤਰੇ ਤਾਂ ਨਾ ਰੈੱਡ ਕਾਰਪੇਟ ਵਿਛਿਆ ਸੀ ਅਤੇ ਨਾ ਕੋਈ ਵੱਡਾ ਅਮਰੀਕੀ ਅਧਿਕਾਰੀ ਉਨ੍ਹਾਂ ਦਾ ਸਵਾਗਤ ਕਰਨ ਆਇਆ ਸੀ। ਇਸ ਤੋਂ ਇਲਾਵਾ ਨਿਊਯਾਰਕ ਦੀਆਂ ਸੜਕਾਂ ’ਤੇ ‘ਚੋਰ ਆਇਆ’ ਅਤੇ ‘ਚੈਰੀ ਪਾਲਿਸ਼’ ਵਾਲੇ ਪੋਸਟਰਾਂ ਨੇ ਰਹਿੰਦੀ-ਖੂੰਹਦੀ ਕਸਰ ਵੀ ਪੂਰੀ ਕਰ ਦਿੱਤੀ।
The Pakistani-American community in New York is getting ready to “welcome” the Form 47 Prime Minister, Shehbaz Sharif, during his visit for the UN General Assembly.
— Atif Khan (@akhan4pakistan) September 21, 2026
Meanwhile, multiple PML-N leaders came to Houston trying to organize an event for Shehbaz Sharif similar to… pic.twitter.com/HSDHnlDDTQ
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ਼ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਅਮਰੀਕਾ ਪਾਕਿਸਤਾਨ ਨੂੰ ਟਾਇਲਟ ਪੇਪਰ ਵਾਂਗ ਵਰਤਦਾ ਹੈ। ਮਤਲਬ ਲੋੜ ਪੈਣ ’ਤੇ ਕੰਮ ਲੈਂਦਾ ਹੈ, ਫਿਰ ਸੁੱਟ ਦਿੰਦਾ ਹੈ। ਸ਼ਹਿਬਾਜ਼ ਸ਼ਰੀਫ ਦੇ ਇਸ ਦੌਰੇ ਨੂੰ ਦੇਖ ਕੇ ਉਹੀ ਗੱਲ ਯਾਦ ਆ ਰਹੀ ਹੈ।
ਪੋਸਟਰਾਂ ’ਤੇ ਮਹਿੰਗੇ ਜਹਾਜ਼ ਦੀ ਤਸਵੀਰ ਵੀ ਛਾਪੀ ਗਈ ਹੈ। ਇਸ ਸਾਲ ਫਰਵਰੀ ’ਚ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਲਈ ਲੱਗਭਗ 12 ਅਰਬ ਪਾਕਿਸਤਾਨੀ ਰੁਪਏ ਦਾ ਆਲੀਸ਼ਾਨ ਜਹਾਜ਼ ਖਰੀਦਿਆ ਗਿਆ ਸੀ। ਵਿਰੋਧੀਆਂ ਦਾ ਕਹਿਣਾ ਹੈ ਕਿ ਦੇਸ਼ ਦੀ ਰਾਸ਼ਟਰੀ ਏਅਰਲਾਈਨ ਪੀ. ਆਈ. ਏ. ਦੀ ਬੋਲੀ ਮਹਿਜ਼ 10 ਅਰਬ ਰੁਪਏ ਦੇ ਆਸ-ਪਾਸ ਲੱਗ ਰਹੀ ਹੈ, ਫਿਰ ਵੀ ਹੁਕਮਰਾਨ ਜਨਤਾ ਦੇ ਪੈਸੇ ਨਾਲ 12 ਅਰਬ ਦਾ ਨਿੱਜੀ ਜੈੱਟ ਉਡਾ ਰਹੇ ਹਨ।
