ਪੁੰਛ ''ਚ ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ

11/15/2017 11:01:33 AM

ਜੰਮੂ— ਪੁੰਛ ਜ਼ਿਲੇ ਦੇ ਸ਼ਾਹਪੁਰ ਸੈਕਟਰ 'ਚ ਪਾਕਿਸਤਾਨ ਵੱਲੋਂ ਇਕ ਵਾਰ ਫਿਰ ਤੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਲਗਾਤਾਰ ਗੋਲੀਬਾਰੀ ਹੋ ਰਹੀ ਹੈ। ਪਾਕਿਸਤਾਨ ਸੈਨਿਕ ਹੈਵੀ ਮੋਰਟਰ ਨਾਲ ਫਾਇਰ ਕਰ ਰਹੇ ਹਨ। ਭਾਰਤੀ ਜਵਾਨਾਂ ਵੱਲੋਂ ਵੀ ਇਸ ਗੋਲੀਬਾਰੀ ਦਾ ਕਰਾਰਾ ਜਵਾਬ ਦਿੱਤਾ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਗੋਲੀਬਾਰੀ ਜਾਰੀ ਹੈ।


Related News