ਪਾਕਿ ਫੌਜ ਨੇ ਕਠੂਆ ’ਚ ਕੀਤੀ ਗੋਲਾਬਾਰੀ

Thursday, Nov 07, 2019 - 02:20 AM (IST)

ਪਾਕਿ ਫੌਜ ਨੇ ਕਠੂਆ ’ਚ ਕੀਤੀ ਗੋਲਾਬਾਰੀ

ਜੰਮੂ — ਜੰਮੂ-ਕਸ਼ਮੀਰ ਕਠੂਆ ਜ਼ਿਲੇ ’ਚ ਅੰਤਰਰਾਸ਼ਟਰੀ ਸਰਹੱਦ (ਆਈ.ਬੀ.) ਨੇੜੇ ਸਥਿਤ ਪਿੰਡਾਂ ’ਚ ਪਾਕਿਸਤਾਨੀ ਫੌਜੀਆਂ ਨੇ ਗੋਲਾਬਾਰੀ ਕੀਤੀ, ਜਿਸ ਨਾਲ 2 ਮਕਾਨ ਨੁਕਸਾਨੇ ਗਏ ਅਤੇ ਕਈ ਪਸ਼ੂ ਜ਼ਖਮੀ ਹੋ ਗਏ। ਅਧਿਕਾਰੀਆਂ ਅਨੁਸਾਰ ਪਾਕਿਸਤਾਨੀ ਫੌਜੀਆਂ ਨੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਰਾਤ ਲਗਭਗ 8.40 ਵਜੇ ਭਾਰੀ ਗੋਲਾਬਾਰੀ ਕੀਤੀ। ਇਸ ਤੋਂ ਬਾਅਦ ਸਰਹੱਦ ਨੇੜੇ ਰਹਿਣ ਵਾਲੇ ਲੋਕਾਂ ਨੇ ਬਿਨਾਂ ਉਕਸਾਵੇ ਦੇ ਜੰਗਬੰਦੀ ਦੀ ਕੀਤੀ ਉਲੰਘਣਾ ਲਈ ਪਾਕਿਸਤਾਨ ਖਿਲਾਫ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਪਾਕਿਸਤਾਨ ਨੂੰ ਸਬਕ ਸਿਖਾਇਆ ਜਾਵੇ ਅਤੇ ਸਰਹੱਦ ਨੇੜੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਜਾਵੇ।


author

Inder Prajapati

Content Editor

Related News