ਵੱਡੀ ਖ਼ਬਰ : ਭਿਆਨਕ ਸੜਕ ਹਾਦਸੇ ''ਚ 7 ਸ਼ਰਧਾਲੂਆਂ ਦੀ ਦਰਦਨਾਰ ਮੌਤ
Monday, Aug 11, 2025 - 04:46 PM (IST)

ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਪੁਣੇ ਦੇ ਖੇੜ ਤਾਲੁਕਾ 'ਚ ਭਿਆਨਕ ਹਾਦਸਾ ਵਾਪਰਿਆ, ਜਿਸ 'ਚ 7 ਜਣਿਆਂ ਦੀ ਮੌਤ ਗਈ ਗਈ। ਜਾਣਕਾਰੀ ਅਨੁਸਾਰ ਸ਼ਰਧਾਲੂਆਂ ਨਾਲ ਭਰੀ ਇੱਕ ਪਿਕਅੱਪ ਕੁੰਡੇਸ਼ਵਰ ਦਰਸ਼ਨ ਲਈ ਜਾ ਰਹੀ ਸੀ ਜੋ ਪਲਟ ਗਈ। ਇਹ ਹਾਦਸਾ ਐਤਵਾਰ-ਸੋਮਵਾਰ ਰਾਤ ਨੂੰ ਲਗਭਗ 1:15 ਵਜੇ ਸ਼ਰਵਣ ਮਹੀਨੇ ਦੇ ਤੀਜੇ ਸੋਮਵਾਰ ਮੌਕੇ ਦਰਸ਼ਨ ਲਈ ਜਾਂਦੇ ਸਮੇਂ ਵਾਪਰਿਆ। ਹਾਦਸੇ ਦੌਰਾਨ 25 ਤੋਂ 30 ਮਹਿਲਾ ਸ਼ਰਧਾਲੂ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਇੱਕ ਵਾਹਨ ਦੇ ਖੱਡ ਵਿੱਚ ਡਿੱਗਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ।
ਖ਼ਬਰ ਅਪਡੇਟ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8