ਸੜਕ ਹਾਦਸੇ ਦਾ ਸ਼ਿਕਾਰ ਹੋਈ ਸਕੂਲ ਦੀ ਬੱਸ, ਟੁੱਟਿਆ ਟਾਇਰ
Wednesday, Aug 06, 2025 - 05:23 PM (IST)

ਰਾਹੋਂ (ਪ੍ਰਭਾਕਰ)-ਪਿਛਲੇ ਕਈ ਸਾਲਾਂ ਤੋਂ ਬੱਸ ਸਟੈਂਡ ਤੋਂ ਮੁੱਹਲਾ ਆਰਨਹਾਲੀ ਨੂੰ ਸੀਵਰੇਜ ਦੇ ਪਾਈਪ ਪਾਏ ਗਏ ਸੀ ਪਰ ਸੀਵਰੇਜ ਬੋਰਡ ਵੱਲੋਂ ਇਹ ਸੜਕ ਨਹੀਂ ਬਣਾਈ ਗਈ ਸੀ, ਜਿਸ ਕਾਰਨ ਭਾਰੀ ਬਰਸਾਤਾਂ ਹੋਣ ਕਾਰਨ ਇਹ ਸੜਕਾਂ ਵਿਚ ਵੱਡੇ-ਵੱਡੇ ਟੋਏ ਪੈ ਗਏ ਹਨ। ਅੱਜ ਸਵੇਰੇ ਇਕ ਨਵਾਂਸ਼ਹਿਰ ਦੇ ਸਕੂਲ ਦੀ ਬੱਸ ਬੱਚਿਆਂ ਨੂੰ ਲੈਣ ਆਈ ਸੀ, ਜੋਕਿ ਟੋਏ ਵਿਚ ਫਸ ਗਈ ਅਤੇ ਬੱਸ ਦਾ ਅਗਲਾ ਟਾਇਰ ਵੀ ਟੁੱਟ ਗਿਆ। ਹਾਦਸੇ ਵੇਲੇ ਬੱਸ ਵਿਚ ਬੱਚੇ ਨਹੀਂ ਸੀ। ਜੇਕਰ ਬੱਸ ਵਿਚ ਬੱਚੇ ਹੁੰਦੇ ਤਾਂ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਸੀ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ ਵਿਚ ਜਾਰੀ ਹੋਏ ਵਿਸ਼ੇਸ਼ ਹੁਕਮ, ਸਕੂਲਾਂ ਵਿਚ ਛੁੱਟੀ...
ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਹਿਲ ਦੇ ਆਧਾਰ ’ਤੇ ਬੱਸ ਸਾਡਾ ਰਾਹੋਂ ਤੋਂ ਮੁਹੱਲਾ ਅਰਨਹਾਲੀ ਦੀ ਟੁੱਟੀਆਂ ਸੜਕਾਂ ਬਣਵਾਈਆਂ ਜਾਣ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਇਹ ਸੜਕ ਸੀਵਰੇਜ ਬੋਰਡ ਨਵਾਂਸ਼ਹਿਰ ਵੱਲੋਂ ਬਣਾਈ ਜਾਣੀ ਸੀ ਪਰ ਨਹੀਂ ਬਣਾਈ ਗਈ, ਜਿਸ ਕਾਰਨ ਇਹ ਸੜਕ ਦਾ ਇੰਨਾ ਬੁਰਾ ਹਾਲ ਹੋ ਚੁੱਕਾ ਹੈ ਕਿ ਇਥੋਂ ਲੰਘਣ ਵਾਲੇ ਸਕੂਟਰ ਮੋਟਰਸਾਈਕਲ ਕਈ ਵਾਰੀ ਟੋਇਆਂ ਵਿਚ ਡਿੱਗ ਚੁੱਕੇ ਹਨ। ਰਾਹੋਂ ਸ਼ਹਿਰ ਦੇ ਰਹਿਣ ਵਾਲੇ ਮਹਿੰਦਰ ਸਿੰਘ, ਗੁਰਦੇਵ ਸਿੰਘ, ਕੁਲਵੀਰ ਸਿੰਘ ਸੁਰਿੰਦਰ ਕੁਮਾਰ ਆਦਿ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਨੂੰ ਪਹਿਲ ਦੇ ਆਧਾਰ ’ਤੇ ਬਣਾਇਆ ਜਾਵੇ ਤਾਂ ਜੋ ਇਹ ਸੜਕ ’ਤੇ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਇਆ ਜਾ ਸਕੇ ।
ਇਹ ਵੀ ਪੜ੍ਹੋ: ਪੰਜਾਬ 'ਚ ਪਾਸਪੋਰਟ ਬਣਵਾਉਣ ਵਾਲਿਆਂ ਲਈ Good News, 8 ਅਗਸਤ ਤੱਕ ਕਰਵਾ ਲਓ ਇਹ ਕੰਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e