ਵੱਡੀ ਖਬਰ; ਸੜਕ ਹਾਦਸੇ ਦਾ ਸ਼ਿਕਾਰ ਹੋਇਆ ਮਸ਼ਹੂਰ Music composer, ਮਾਂ ਦੀ ਹੋਈ ਮੌਤ

Monday, Aug 11, 2025 - 09:42 AM (IST)

ਵੱਡੀ ਖਬਰ; ਸੜਕ ਹਾਦਸੇ ਦਾ ਸ਼ਿਕਾਰ ਹੋਇਆ ਮਸ਼ਹੂਰ Music composer, ਮਾਂ ਦੀ ਹੋਈ ਮੌਤ

ਮੁੰਬਈ – ਮਸ਼ਹੂਰ ਸੰਗੀਤਕਾਰ ਅਤੇ ਮਿਊਜ਼ਿਕ ਪ੍ਰੋਡਿਊਸਰ ਡੋਨੀ ਹਜ਼ਾਰਿਕਾ ਦੇ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੀ ਮਾਂ ਦਾ ਮੁੰਬਈ ਵਿੱਚ ਵਾਪਰੇ ਇਕ ਸੜਕ ਹਾਦਸੇ ‘ਚ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਸਮੇਂ ਡੋਨੀ ਅਤੇ ਉਨ੍ਹਾਂ ਦੀ ਮਾਂ ਦੀ ਕੇਅਰਟੇਕਰ ਨਿਸਾ ਵੀ ਉਨ੍ਹਾਂ ਨੇ ਨਾਲ ਮੌਜੂਦ ਸਨ ਅਤੇ ਉਹ ਵੀ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ, ਇਹ ਹਾਦਸਾ ਸ਼ਨੀਵਾਰ ਸਵੇਰੇ ਬਿੰਦੂ ਮਾਧਵ ਠਾਕਰੇ ਚੌਕ ਅਤੇ ਜੇਵੀਐਲਆਰ ਸਿਗਨਲ ਦੇ ਵਿਚਕਾਰ ਵਾਪਰਿਆ, ਜਦੋਂ ਉਹਨਾਂ ਦੀ ਉਬਰ ਕਾਰ ਇੱਕ ਖੜ੍ਹੀ ਕਰੇਨ ਨਾਲ ਟਕਰਾ ਗਈ।

ਇਹ ਵੀ ਪੜ੍ਹੋ: ਪਹਿਲਗਾਮ ਹਮਲੇ 'ਚ ਮਾਰੇ ਗਏ ਫੌਜੀ ਨਰਵਾਲ ਦੀ ਪਤਨੀ ਜਾਵੇਗੀ BIG BOSS !

ਵਿਖਰੋਲੀ ਪੁਲਸ ਮੁਤਾਬਕ, ਡੋਨੀ ਹਜ਼ਾਰਿਕਾ ਆਪਣੇ ਗੋਰਗਾਂਓ ਸਥਿਤ ਸਟੂਡੀਓ ਤੋਂ ਮਾਂ ਅਤੇ ਕੇਅਰਟੇਕਰ ਕਦਰੁਨ ਨਿਸਾ ਦੇ ਨਾਲ ਉਬਰ ਕਾਰ ਰਾਹੀਂ ਠਾਣੇ ਜਾ ਰਹੇ ਸਨ। ਰਸਤੇ ਵਿੱਚ ਉਬਰ ਡਰਾਈਵਰ ਨੇ ਇੱਕ ਕਰੇਨ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਨਾਲ ਤਿੰਨੇ ਯਾਤਰੀ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚ ਸੁਲਤਾਨਾ ਹਜ਼ਾਰਿਕਾ ਦੀ ਹਾਲਤ ਸਭ ਤੋਂ ਗੰਭੀਰ ਸੀ। ਰਾਹਗੀਰਾਂ ਦੀ ਮਦਦ ਨਾਲ ਡੋਨੀ ਹਜ਼ਾਰਿਕਾ ਮਾਂ ਨੂੰ ਮੁਲੁੰਦ ਦੇ ਫੋਰਟਿਸ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਦਾਖ਼ਲ ਕਰਨ ਤੋਂ ਪਹਿਲਾਂ ਹੀ ਮ੍ਰਿਤਕ ਐਲਾਨ ਦਿੱਤਾ। 

ਇਹ ਵੀ ਪੜ੍ਹੋ: ਮਸ਼ਹੂਰ ਪ੍ਰੋਡਿਊਸਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, 2 ਦਿਨ ਪਹਿਲਾਂ ਹੀ ਰਿਲੀਜ਼ ਹੋਈ ਸੀ ਫ਼ਿਲਮ

ਵਿਖਰੋਲੀ ਪੁਲਸ ਨੇ ਉਬਰ ਡਰਾਈਵਰ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 106(1), 125(a), 125(b), 281 ਅਤੇ ਮੋਟਰ ਵਾਹਨ ਐਕਟ ਦੀ ਧਾਰਾ 184 ਤਹਿਤ ਲਾਪਰਵਾਹ ਡਰਾਈਵਿੰਗ ਦਾ ਮਾਮਲਾ ਦਰਜ ਕੀਤਾ ਹੈ। ਕਰੇਨ ਓਪਰੇਟਰ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਹੁਣ ATM 'ਚੋਂ ਨਹੀਂ ਨਿਕਲਣਗੇ 500 ਰੁਪਏ ਦੇ ਨੋਟ ! ਜਾਣੋ RBI ਦੀ ਕੀ ਹੈ ਯੋਜਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News