ਸੜਕ ਵਿਚਾਲੇ ਵਿਛ ਗਈਆਂ ਲਾਸ਼ਾਂ ! ਭਿਆਨਕ ਹਾਦਸੇ ਨੇ 4 ਮੁੰਡਿਆਂ ਦੀ ਲਈ ਜਾਨ
Thursday, Aug 07, 2025 - 02:33 PM (IST)

ਗੜ੍ਹਚਿਰੌਲੀ- ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ 'ਚ ਅੱਜ ਯਾਨੀ ਵੀਰਵਾਰ ਨੂੰ ਇਕ ਟਰੱਕ ਨੇ 6 ਮੁੰਡਿਆਂ ਨੂੰ ਕੁਚਲ ਦਿੱਤਾ, ਜਿਨ੍ਹਾਂ 'ਚੋਂ 4 ਦੀ ਮੌਤ ਹੋ ਗਈ ਅਤੇ ਹੋਰ 2 ਨੂੰ ਨਾਗਪੁਰ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਹਾਦਸਾ ਗੜ੍ਹਚਿਰੌਲੀ-ਆਰਮੋਰੀ ਮਾਰਗ 'ਤੇ ਅੱਜ ਸਵੇਰੇ 5.10 ਵਜੇ ਕਟਲੀ ਪਿੰਡ ਤੋਂ ਲਗਭਗ ਇਕ ਕਿਲੋਮੀਟਰ ਦੂਰ ਹੋਇਆ, ਜਿੱਥੇ ਇਕ ਮੁੰਡਾ ਸੜਕ ਕਿਨਾਰੇ ਇਕ ਜਗ੍ਹਾ ਇਕੱਠੇ ਹੋ ਕੇ ਕਸਰਤ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਸਾਰੇ 6 ਮੁੰਡੇ ਹਮੇਸ਼ਾ ਦੀ ਤਰ੍ਹਾਂ ਸਵੇਰ ਦੀ ਸੈਰ 'ਤੇ ਗਏ ਸਨ ਅਤੇ ਕਸਰਤ ਕਰ ਰਹੇ ਸਨ, ਉਦੋਂ ਇਕ ਅਣਪਛਾਤੇ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ 'ਚ 2 ਮੁੰਡਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 2 ਹੋਰ ਨੇ ਗੜ੍ਹਚਿਰੌਲੀ ਦੇ ਇਕ ਹਸਪਤਾਲ 'ਚ ਦਮ ਤੋੜ ਦਿੱਤਾ। ਮ੍ਰਿਤਕ ਬੱਚਿਆਂ ਦੇ ਨਾਂ ਟਿੰਕੂ ਨਾਮਦੇਵ ਭੋਇਰ (14), ਤਨਮਯ ਬਾਲਾਜੀ ਮਾਨਕਰ (16), ਦੂਸ਼ਨ ਦੁਰਯੋਧਨ ਮੇਸ਼ਰਾਮ (14) ਅਤੇ ਤੁਸ਼ਾਰ ਰਾਜੇਂਦਰ ਮਰਭਾਟੇ (14) ਸਾਰੇ ਕਟਲੀ ਵਾਸੀ ਸਨ। ਟਰੱਕ ਡਰਾਈਵਰ ਹਨ੍ਹੇਰੇ ਦਾ ਫ਼ਾਇਦਾ ਚੁੱਕ ਕੇ ਦੌੜ ਗਿਆ। ਹਾਦਸੇ ਤੋਂ ਬਾਅਦ ਗੁੱਸੇ 'ਚ ਪਿੰਡ ਵਾਸੀਆਂ ਨੇ ਵਿਰੋਧ 'ਚ ਹਾਈਵੇਅ ਜਾਮ ਕਰਨ ਦੀ ਕੋਸ਼ਿਸ਼ ਕੀਤੀ। ਸੂਤਰਾਂ ਨੇ ਦੱਸਿਆ ਕਿ ਗੜ੍ਹਚਿਰੌਲੀ ਪੁਲਸ ਹਾਦਸੇ ਵਾਲੀ ਜਗ੍ਹਾ ਪਹੁੰਚ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8