''ਪਦਮਸ਼੍ਰੀ'' ਨਾਲ ਸਨਮਾਨਤ ਜਰਮਨ ਨਾਗਰਿਕ ਦੇ ਵੀਜ਼ੇ ਦੀ ਮਿਆਦ ਇਕ ਸਾਲ ਵਧੀ

Monday, May 27, 2019 - 03:32 PM (IST)

''ਪਦਮਸ਼੍ਰੀ'' ਨਾਲ ਸਨਮਾਨਤ ਜਰਮਨ ਨਾਗਰਿਕ ਦੇ ਵੀਜ਼ੇ ਦੀ ਮਿਆਦ ਇਕ ਸਾਲ ਵਧੀ

ਮਥੁਰਾ— ਵੀਜ਼ਾ ਵਿਸਥਾਰ ਦੀ ਅਰਜ਼ੀ ਨੂੰ ਨਾਮਨਜ਼ੂਰ ਕੀਤੇ ਜਾਣ 'ਤੇ ਨਾਰਾਜ਼ਗੀ ਜ਼ਾਹਰ ਕਰਨ ਵਾਲੀ 'ਪਦਮਸ਼੍ਰੀ' ਨਾਲ ਸਨਮਾਨਤ ਜਰਮਨ ਨਾਗਰਿਕ ਫਰੈਡਰਿਕ ਇਰੀਨਾ ਬਰੂਨਿੰਗ ਉਰਫ ਸੁਦੇਵੀ ਦਾਸੀ ਦੇ ਵੀਜ਼ੇ ਦੀ ਮਿਆਦ ਇਕ ਸਾਲ ਲਈ ਵਧਾ ਦਿੱਤੀ ਗਈ ਹੈ। ਗਊ ਸੇਵਾ ਲਈ 'ਪਦਮਸ਼੍ਰੀ' ਨਾਲ ਸਨਮਾਨ ਸੁਦੇਵੀ ਨੇ ਕਿਹਾ,''ਵੀਜ਼ਾ ਸੰਬੰਧੀ ਮੇਰੀ ਸਮੱਸਿਆ ਦਾ ਹੱਲ ਹੋ ਗਿਆ ਹੈ। ਮੈਨੂੰ ਦੱਸਿਆ ਗਿਆ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੇਰੇ ਮਾਮਲੇ ਦਾ ਨੋਟਿਸ ਲਿਆ। ਮੈਂ ਉਨ੍ਹਾਂ ਦਾ ਆਭਾਰ ਜ਼ਾਹਰ ਕਰਦੀ ਹਾਂ। ਹੁਣ ਮੈਂ ਬੇਫਿਕਰ ਹੋ ਕੇ ਗਊ ਸੇਵਾ ਕਰ ਸਕਾਂਗੀ।'' ਇਸ ਦਰਮਿਆਨ ਸਥਾਨਕ ਇੰਟੈਲੀਜੈਂਸ ਇਕਾਈ (ਐੱਲ.ਆਈ.ਯੂ.) ਇੰਚਾਰਜ ਨਿਰੀਖਕ ਕੇ.ਪੀ. ਕੌਸ਼ਿਕ ਨੇ ਕਿਹਾ,''ਅਸਲ ਗੱਲ ਤਾਂ ਇਹ ਹੈ ਕਿ ਵੀਜ਼ਾ ਵਿਸਥਾਰ ਦੇ ਉਨ੍ਹਾਂ ਦੇ ਮਾਮਲੇ 'ਚ ਕੋਈ ਰੁਕਾਵਟ ਹੀ ਨਹੀਂ ਸੀ। ਇਹ ਵਹਿਮ ਉਨ੍ਹਾਂ ਦੇ ਐਪਲੀਕੇਸ਼ਨ ਪੱਤਰ 'ਚ ਵਿਜੀਲੈਂਸ ਦੀ ਗਲਤੀ ਕਾਰਨ ਪੈਦਾ ਹੋਇਆ ਸੀ। ਇਹ ਵਹਿਮ ਦੂਰ ਹੋ ਗਿਆ ਹੈ।'' ਉਨ੍ਹਾਂ ਨੇ ਦੱਸਿਆ ਕਿ ਸੁਦੇਵੀ ਦੇ ਵੀਜ਼ੇ ਦੀ ਮਿਆਦ ਇਕ ਸਾਲ ਲਈ ਵਧਾ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਸੁਸ਼ਮਾ ਸਵਰਾਜ ਨੇ ਇਸ਼ ਮਾਮਲੇ 'ਚ ਰਿਪੋਰਟ ਮੰਗੀ ਸੀ। ਜਰਮਨ ਨਾਗਰਿਕ ਨੇ ਵੀਜ਼ਾ ਵਿਸਥਾਰ ਨੂੰ ਮਨਜ਼ੂਰੀ ਨਾ ਮਿਲਣ 'ਤੇ ਪੁਰਸਕਾਰ ਵਾਪਸ ਕਰਨ ਦੀ ਵੀ ਗੱਲ ਕਹੀ ਸੀ। ਮੀਡੀਆ 'ਚ ਆਈਆਂ ਖਬਰਾਂ ਅਨੁਸਾਰ ਬਰੂਨਿੰਗ (61) ਨੂੰ ਗਊ ਰੱਖਿਆ ਲਈ ਇਸ ਸਾਲ ਪਦਮ ਸ਼੍ਰੀ ਨਾਲ ਨਵਾਜਿਆ ਗਿਆ ਸੀ। ਭਾਰਤ 'ਚ ਹੋਰ ਵਧ ਸਮੇਂ ਤੱਕ ਰੁਕਣ ਲਈ ਉਨ੍ਹਾਂ ਦੇ ਵੀਜ਼ਾ ਵਿਸਥਾਰ ਦੀ ਐਪਲੀਕੇਸ਼ਨ ਨੂੰ ਵਿਦੇਸ਼ ਮੰਤਰਾਲੇ ਵਲੋਂ ਵਾਪਸ ਜਾਣ ਤੋਂ ਬਾਅਦ ਉਨ੍ਹਾਂ ਨੇ ਪੁਰਸਕਾਰ ਵਾਪਸ ਕਰਨ ਦੀ ਧਮਕੀ ਦਿੱਤੀ ਸੀ। ਮੀਡੀਆ ਰਿਪੋਰਟ 'ਤੇ ਸੁਸ਼ਮਾ ਨੇ ਟਵੀਟ ਕੀਤਾ ਸੀ,''ਮੇਰੇ ਨੋਟਿਸ 'ਚ ਇਸ ਨੂੰ ਲਿਆਏ ਜਾਣ ਲਈ ਧੰਨਵਾਦ। ਮੈਂ ਰਿਪੋਰਟ ਮੰਗੀ ਹੈ।''


author

DIsha

Content Editor

Related News