EPFO : ਤੁਹਾਡੇ ਪੀ.ਐੱਫ਼. ਖਾਤੇ ਵਿਚ ਕਿੰਨਾ ਹੋਵੇਗਾ ਬਦਲਾਅ, ਜਾਣੋ ਵੇਰਵਾ
Sunday, Sep 04, 2022 - 04:47 PM (IST)

ਦਿੱਲੀ : ਸਰਕਾਰ ਨੇ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐੱਫ.ਓ.) 'ਚ ਜਮ੍ਹਾ ਰਾਸ਼ੀ 'ਤੇ ਵਿਆਜ ਦਰ 'ਤੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਵਿੱਤੀ ਸਾਲ 2021-2022 ਲਈ ਸਰਕਾਰ ਨੇ ਈ.ਪੀ.ਐੱਫ.ਓ. 'ਚ ਜਮ੍ਹਾਂ ਰਾਸ਼ੀ 'ਤੇ ਵਿਆਜ਼ ਦਰਾਂ ਦੀਆਂ ਕੀਮਤਾਂ ਨੂੰ ਵਧਾ ਕੇ 8.1 ਫ਼ੀਸਦੀ ਕਰ ਦਿੱਤਾ ਹੈ ਮਤਲਬ ਜੇਕਰ ਕਿਸੇ ਖ਼ਾਤਾ ਹੋਲਡਰ ਦੇ ਖ਼ਾਤੇ ਵਿਚ ਇਕ ਲੱਖ ਰੁਰਏ ਜਮ੍ਹਾਂ ਹਨ ਤਾਂ 8.1 ਫ਼ੀਸਦੀ ਕਰ ਨਾਲ ਉਸਨੂੰ 8,100 ਰੁਪਏ ਸਲਾਨਾ ਵਿਆਜ਼ ਦਰ ਨਾਲ ਮਿਲਣਗੇ। ਹੁਣ ਇਹ ਖ਼ਾਤਾ ਧਾਰਕ ਦੇ ਖ਼ਾਤੇ ਵਿਚ ਜਮ੍ਹਾਂ ਰਾਸ਼ੀ ਤੇ ਨਿਰਭਰ ਕਰਦਾ ਹੈ ਕਿ ਉਸ ਦੇ ਖਾਤੇ ਵਿਚ ਕਿੰਨੀ ਰਾਸ਼ੀ ਪਵੇਗੀ। ਜਲਦ ਹੀ ਸਰਕਾਰ ਪ੍ਰੋਵੀਡੈਂਟ ਫੰਡ (ਪੀ.ਐੱਫ.) ਖਾਤਾਧਾਰਕਾਂ ਦੇ ਖਾਤੇ 'ਚ ਪੈਸੇ ਟਰਾਂਸਫਰ ਕਰ ਸਕਦੀ ਹੈ। PF ਖਾਤਾ ਧਾਰਕ ਖਾਤੇ ਵਿੱਚ ਜਮ੍ਹਾ ਪੈਸੇ 'ਤੇ ਵਿਆਜ ਦੀ ਉਡੀਕ ਕਰ ਰਹੇ ਹਨ ਸਰਕਾਰ ਨੇ PF 'ਚ ਜਮ੍ਹਾ ਰਾਸ਼ੀ 'ਤੇ ਵਿਆਜ ਦਰ ਤੈਅ ਕੀਤੀ ਹੈ। ਪੀ.ਐਫ. ਖਾਤਾ ਧਾਰਕਾਂ ਨੂੰ ਉਨ੍ਹਾਂ ਦੀ ਜਮ੍ਹਾਂ ਰਕਮ 'ਤੇ 8.1ਫ਼ੀਸਦੀ ਦੀ ਦਰ ਨਾਲ ਵਿਆਜ ਮਿਲੇਗਾ। ਪਰ ਨਵੀਂ ਤੈਅ ਕੀਤੀ ਵਿਆਜ ਦੀ ਰਕਮ ਕਦੋਂ ਟਰਾਂਸਫਰ ਕੀਤੀ ਜਾਵੇਗੀ ਇਸ ਬਾਰੇ ਸਰਕਾਰ ਜਾਂ ਈ.ਪੀ.ਐਫ.ਓ. ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਜੇਕਰ ਕਿਸੇ ਖ਼ਾਤਾ ਹੋਲਡਰ ਦੇ ਖ਼ਾਤੇ ਵਿਚ ਇਕ ਲੱਖ ਰੁਰਏ ਜਮ੍ਹਾਂ ਹਨ ਤਾਂ 8.1 ਫ਼ੀਸਦੀ ਕਰ ਨਾਲ ਉਸਨੂੰ 8,100 ਰੁਪਏ ਸਲਾਨਾ ਵਿਆਜ਼ ਦਰ ਨਾਲ ਮਿਲਣਗੇ।
ਜਾਣੋ ਕਿੱਥੇ ਨਿਵੇਸ਼ ਹੁੰਦਾ ਹੈ ਪੀ.ਐੱਫ਼ ਦਾ ਪੈਸਾ
ਪੀ.ਐੱਫ.ਓ. ਪੀ.ਐੱਫ.ਖਾਤਾਧਾਰਕ ਦੇ ਖਾਤੇ 'ਚ ਜਮ੍ਹਾ ਰਾਸ਼ੀ ਦਾ ਕਈ ਥਾਵਾਂ 'ਤੇ ਨਿਵੇਸ਼ ਕਰਦਾ ਹੈ। ਇਸ ਨਿਵੇਸ਼ ਤੋਂ ਹੋਈ ਕਮਾਈ ਦਾ ਇੱਕ ਹਿੱਸਾ ਖਾਤਾ ਧਾਰਕਾਂ ਨੂੰ ਵਿਆਜ ਵਜੋਂ ਦਿੱਤਾ ਜਾਂਦਾ ਹੈ। ਮੌਜੂਦਾ ਸਮੇਂ ਵਿੱਚ EPFO ਕਰਜ਼ੇ ਦੇ ਵਿਕਲਪਾਂ ਵਿੱਚ 85 ਫ਼ੀਸਦੀ ਨਿਵੇਸ਼ ਕਰਦਾ ਹੈ। ਇਨ੍ਹਾਂ ਵਿੱਚ ਸਰਕਾਰੀ ਸਿਕਿਉਰਟੀਜ਼ ਅਤੇ ਬਾਂਡ ਵੀ ਸ਼ਾਮਲ ਹੁੰਦੇ ਹਨ। ਬਾਕੀ 15 ਫੀਸਦੀ ਹਿੱਸੇ ਨੂੰ ETF ਵਿੱਚ ਨਿਵੇਸ਼ ਕੀਤਾ ਗਿਆ ਹੈ। ਪੀ.ਐੱਫ਼ ਵਿਆਜ ਦਾ ਫੈਸਲਾ ਕਰਜ਼ੇ ਅਤੇ ਇਕੁਇਟੀ ਤੋਂ ਕਮਾਈ ਦੇ ਆਧਾਰ 'ਤੇ ਕੀਤਾ ਜਾਂਦਾ ਹੈ।
ਇਸ ਤਰ੍ਹਾਂ ਜਾਣੋ ਪੀ.ਐੱਫ਼ ਖਾਤੇ ਦਾ ਬਕਾਇਆ
ਪੀ.ਐੱਫ਼ ਖਾਤੇ ਦਾ ਬਕਾਇਆ ਜਾਨਣ ਲਈ EPFO ਦੀ ਵੈੱਬਸਾਈਟ 'ਤੇ ਜਾਓ। ਫਿਰ our services ਦੇ ਡ੍ਰੌਪਡਾਉਨ ਵਿੱਚੋਂ For Employees ਚੁਣੋ। ਇਸ ਤੋਂ ਬਾਅਦ ਮੈਂਬਰ ਪਾਸਬੁੱਕ 'ਤੇ ਕਲਿਕ ਕਰੋ। ਹੁਣ ਯੂ. ਏ ਐੱਨ. ਨੰਬਰ ਅਤੇ ਪਾਸਵਰਡ ਦੀ ਮਦਦ ਨਾਲ ਲਾਗਿਨ ਕਰੋ। ਇਸ ਤੋਂ ਬਾਅਦ ਪੀ.ਐੱਫ਼ ਖਾਤਾ ਖੁੱਲ੍ਹ ਜਾਵੇਗਾ ਅਤੇ ਤੁਸੀਂ ਆਪਣਾ ਪੀ.ਐੱਫ਼ ਬਕਾਇਆ ਦੇਖ ਸਕਦੇ ਹੋ।