ਮੋਦੀ ਸਰਕਾਰ ਜੋ ਉਪਦੇਸ਼ ਦੁਨੀਆ ਨੂੰ ਦਿੰਦੀ ਹੈ, ਉਸ ''ਤੇ ਪਹਿਲਾਂ ਖ਼ੁਦ ਅਮਲ ਕਰੇ : ਚਿਦਾਂਬਰਮ

Monday, Jun 14, 2021 - 12:18 PM (IST)

ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਜੀ-7 ਸਮੂਹ ਦੀ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੋਕਤੰਤਰ ਅਤੇ ਵਿਚਾਰਿਕ ਆਜ਼ਾਦੀ 'ਤੇ ਜ਼ੋਰ ਦਿੱਤੇ ਜਾਣ ਨੂੰ ਲੈ ਕੇ ਸੋਮਵਾਰ ਨੂੰ ਉਨ੍ਹਾਂ 'ਤੇ ਤੰਜ ਕੱਸਿਆ। ਚਿਦਾਂਬਰਮ ਨੇ ਕਿਹਾ ਕਿ ਮੋਦੀ ਸਰਕਾਰ ਜੋ ਉਪਦੇਸ਼ ਪੂਰੀ ਦੁਨੀਆ ਨੂੰ ਦਿੰਦੀ ਹੈ ਤਾਂ ਉਸ 'ਤੇ ਉਸ ਨੂੰ ਪਹਿਲਾਂ ਖ਼ੁਦ ਅਮਲ ਕਰਨਾ ਚਾਹੀਦਾ। ਚਿਦਾਂਬਰਮ ਨੇ ਟਵੀਟ ਕੀਤਾ,''ਜੀ-7 ਆਊਟਰੀਚ ਬੈਠਕ 'ਚ ਪ੍ਰਧਾਨ ਮੰਤਰੀ ਦਾ ਭਾਸ਼ਣ ਪ੍ਰਰੇਕ ਹੋਣ ਦੇ ਨਾਲ-ਨਾਲ ਅਜੀਬੋ-ਗਰੀਬ ਵੀ ਸੀ। ਮੋਦੀ ਸਰਕਾਰ ਜੋ ਉਪਦੇਸ਼ ਦੁਨੀਆ ਨੂੰ ਦਿੰਦੀ ਹੈ, ਉਸ ਨੂੰ ਪਹਿਲਾਂ ਭਾਰਤ 'ਚ ਅਮਲ 'ਚ ਲਿਆਉਣਾ ਚਾਹੀਦਾ।'' ਉਨ੍ਹਾਂ ਨੇ ਦਾਅਵਾ ਕੀਤਾ,''ਇਹ ਦੁਖ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਕਮਾਤਰ ਅਜਿਹੇ ਮਹਿਮਾਨ ਸਨ, ਜੋ ਆਊਟਰੀਚ ਬੈਠਕ 'ਚ ਸਿੱਧੇ ਤੌਰ 'ਤੇ ਮੌਜੂਦ ਨਹੀਂ ਸੀ। ਖ਼ੁਦ ਤੋਂ ਪੁੱਛੋ, ਕਿਉਂ? ਕਿਉਂਕਿ ਜਿੱਥੇ ਤੱਕ ਕੋਰੋਨਾ ਵਿਰੁੱਧ ਲੜਾਈ ਦਾ ਸਵਾਲ ਹੈ ਤਾਂ ਭਾਰਤ ਦੀ ਸਥਿਤੀ ਸਭ ਤੋਂ ਵੱਖਰੀ ਹੈ। ਅਸੀਂ ਜਨਸੰਖਿਆ ਦੇ ਅਨੁਪਾਤ 'ਚ ਸਭ ਤੋਂ ਵੱਧ ਸੰਕ੍ਰਮਿਤ ਅਤੇ ਸਭ ਤੋਂ ਘੱਟ ਟੀਕਾਕਰਨ ਵਾਲੇ ਦੇਸ਼ ਹਨ।''

PunjabKesariਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਜੀ-7 ਦੇ ਸਿਖਰ ਸੰਮੇਲਨ ਦੇ ਸੈਸ਼ਨ 'ਚ ਕਿਾਹ ਕਿ ਤਾਨਾਸ਼ਾਹੀ, ਅੱਤਵਾਦ, ਹਿੰਸਕ ਅੱਤਵਾਦ, ਝੂਠੀਆਂ ਸੂਚਨਾਵਾਂ ਅਤੇ ਆਰਥਿਕ ਜ਼ੋਰ-ਜ਼ਬਰਦਸਤੀ ਨਾਲ ਪੈਦਾ ਵੱਖ-ਵੱਖ ਖ਼ਤਰਿਆਂ ਨਾਲ ਸਾਂਝਾ ਮੁੱਲਾਂ ਦੀ ਰੱਖਿਆ ਕਰਨ 'ਚ ਭਾਰਤ ਜੀ-7 ਦਾ ਇਕ ਸੁਭਾਵਿਕ ਸਾਂਝੇਦਾਰ ਹੈ। ਵਿਦੇਸ਼ ਮੰਤਰਾਲੇ ਅਨੁਸਾਰ, ਜੀ-7 ਸਿਖਰ ਸੰਮੇਲਨ ਦੇ 'ਮੁਕਤ ਸਮਾਜ ਅਤੇ ਮੁਕਤ ਅਰਥਵਿਵਸਥਾਵਾਂ' ਸੈਸ਼ਨ 'ਚ ਮੋਦੀ ਨੇ ਆਪਣੇ ਸੰਬੋਧਨ 'ਚ ਲੋਕਤੰਤਰ, ਵਿਚਾਰਿਕ ਆਜ਼ਾਦੀ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੈਂਸਿੰਗ ਦੇ ਮਾਧਿਅਮ ਨਾਲ ਇਸ ਸੈਸ਼ਨ ਨੂੰ ਸੰਬੋਧਨ ਕੀਤਾ।


DIsha

Content Editor

Related News