70 ਟਨ ਆਕਸੀਜਨ ਲੈ ਕੇ ਭਲਕੇ ਰਾਤ ਦਿੱਲੀ ਪਹੁੰਚੇਗੀ ‘ਆਕਸੀਜਨ ਐਕਸਪ੍ਰੈੱਸ’: ਰੇਲਵੇ

04/25/2021 5:54:15 PM

ਨਵੀਂ ਦਿੱਲੀ (ਭਾਸ਼ਾ)— ਰੇਲਵੇ ਬੋਰਡ ਦੇ ਪ੍ਰਧਾਨ ਸੁਨੀਤ ਸ਼ਰਮਾ ਨੇ ਦੱਸਿਆ ਕਿ ਕੁੱਲ 70 ਟਨ ਆਕਸੀਜਨ ਦੇ 4 ਟੈਂਕਰ ਲੈ ਕੇ ਪਹਿਲੀ ‘ਆਕਸੀਜਨ ਐਕਸਪੈ੍ਰੱਸ’ ਐਤਵਾਰ ਰਾਤ ਨੂੰ ਰਾਏਗੜ੍ਹ ਦੇ ਜ਼ਿੰਦਲ ਸਟੀਲ ਪਲਾਂਟ ਤੋਂ ਰਵਾਨਾ ਹੋਵੇਗੀ ਅਤੇ ਸੋਮਵਾਰ ਰਾਤ ਤੱਕ ਦਿੱਲੀ ਪਹੁੰਚੇਗੀ। ਉਨ੍ਹਾਂ ਨੇ ਦੱਸਿਆ ਕਿ ਰੇਲਵੇ ਨੇ ਅੰਗੁਲ, ਕਲਿੰਗਨਗਰ, ਰਾਊਰਕੇਲਾ ਅਤੇ ਰਾਏਗੜ੍ਹ ਤੋਂ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਵਿਚ ਆਕਸੀਜਨ ਪਹੁੰਚਾਉਣ ਦੀ ਯੋਜਨਾ ਬਣਾ ਲਈ ਹੈ। ਸ਼ਰਮਾ ਨੇ ਕਿਹਾ ਕਿ ਦਿੱਲੀ ਸਰਕਾਰ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਕਸੀਜਨ ਪ੍ਰਾਪਤ ਕਰਨ ਲਈ ਰੋਡ ਟੈਂਕਰ ਤਿਆਰ ਰੱਖੇ। 

ਇਹ ਵੀ ਪੜ੍ਹੋ– ਕੋਰੋਨਾ: ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ’ਚ ਆਕਸੀਜਨ ਦੀ ਕਮੀ ਨਾਲ 20 ਮਰੀਜ਼ਾਂ ਦੀ ਮੌਤ

ਇਹ ਵੀ ਪੜ੍ਹੋ– ਕੇਂਦਰ ਦਾ ਵੱਡਾ ਫ਼ੈਸਲਾ- PM ਕੇਅਰਸ ਫੰਡ ਤੋਂ ਸਥਾਪਤ ਕੀਤੇ ਜਾਣਗੇ ਆਕਸੀਜਨ ਬਣਾਉਣ ਵਾਲੇ 551 ਪਲਾਂਟ

ਰੇਲਵੇ ਬੋਰਡ ਦੇ ਪ੍ਰਧਾਨ ਨੇ ਕਿਹਾ ਕਿ ਪਹਿਲੀ ਆਕਸੀਜਨ ਐਕਸਪ੍ਰੈੱਸ 4 ਟੈਂਕਰਾਂ ’ਚ 70 ਟਨ ਆਕਸੀਜਨ ਭਰ ਕੇ ਰਾਸ਼ਟਰੀ ਰਾਜਧਾਨੀ ਲਈ ਅੱਜ ਰਾਤ ਰਵਾਨਾ ਹੋਵੇਗੀ। ਇਹ ਐਕਸਪ੍ਰੈੱਸ ਰਾਏਗੜ੍ਹ ਸਥਿਤ ਜ਼ਿੰਦਲ ਸਟੀਲ ਪਲਾਂਟ ਤੋਂ ਆਕਸੀਜਨ ਲੈ ਕੇ ਦਿੱਲੀ ਛਾਉਣੀ ਸੋਮਵਾਰ ਰਾਤ ਨੂੰ ਪਹੰੁਚੇਗੀ। ਸ਼ਰਮਾ ਨੇ ਕਿਹਾ ਕਿ ਹੁਣ ਤੱਕ ਅਸੀਂ 150 ਟਨ ਆਕਸੀਜਨ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਪਹੁੰਚਾਈ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੇ ਕਈ ਸੂਬਿਆਂ ਵਿਚ ਕੋਵਿਡ-19 ਦੇ ਕੇਸਾਂ ਵਿਚ ਵਾਧੇ ਨੂੰ ਵੇਖਦਿਆਂ ਆਕਸੀਜਨ ਦੀ ਵਧੀ ਮੰਗ ਨੂੰ ਪੂਰਾ ਕਰਨ ਲਈ ਰੇਲਵੇ ਨੇ ਆਕਸੀਜਨ ਐਕਸਪ੍ਰੈੱਸ ਚਲਾਉਣ ਦਾ ਫ਼ੈਸਲਾ ਕੀਤਾ ਹੈ।

 

ਇਹ ਵੀ ਪੜ੍ਹੋ– ਆਕਸੀਜਨ ਲਈ ਦਿੱਲੀ ’ਚ ਮਚੀ ਹਾਹਾਕਾਰ, ਮਦਦ ਲਈ ਅੱਗੇ ਆਈ ‘ਖ਼ਾਲਸਾ ਏਡ’

ਇਹ ਵੀ ਪੜ੍ਹੋ– ਦੇਸ਼ ਦੇ ਸੂਬਿਆਂ ’ਚ ਟੁੱਟੀ ਮੈਡੀਕਲ ਆਕਸੀਜਨ ਦੀ ਸਪਲਾਈ ਚੇਨ, ਵਧਣ ਲੱਗੀ ਮਾਰੋਮਾਰ

ਇਹ ਵੀ ਪੜ੍ਹੋ– ਵੱਡੀ ਰਾਹਤ : ਬੋਕਾਰੋ ਤੋਂ UP ਪਹੁੰਚੀ ਆਕਸੀਜਨ ਐਕਸਪ੍ਰੈੱਸ, ਲਖਨਊ ਅਤੇ ਵਾਰਾਣਸੀ ਨੂੰ ਮਿਲੀ 'ਪ੍ਰਾਣਵਾਯੂ'


Tanu

Content Editor

Related News