ਫੇਰੀਵਾਲਾ ਬਣਿਆ 80 ਹਜ਼ਾਰ ਕਰੋੜ ਦਾ ਮਾਲਕ

05/26/2017 4:31:08 PM


ਲਖਨਊ— ਰਾਤੋਂ ਰਾਤ ਕਰੋੜਪਤੀ ਜਾਂ ਲੱਖਪਤੀ ਬਣਨ ਦਾ ਸਪਨਾ ਤਾਂ ਸਾਰੇ ਦੇਖਦੇ ਹਨ ਪਰ ਅਸਲੀਅਤ 'ਚ ਕਿਸੇ ਨੂੰ ਰਾਤੋਂ ਰਾਤ ਖਰਬਪਤੀ ਬਣਦੇ ਨਹੀਂ ਸੁਣਿਆ ਹੋਵੇਗਾ। ਉਤਰ ਪ੍ਰਦੇਸ਼ ਦੇ ਮਹਰਾਜਗੰਜ ਜ਼ਿਲੇ ਦੇ ਰਤਨਪੁਰ ਪਿੰਡ ਦੇ ਰਹਿਣ ਵਾਲੇ ਸੁਨੀਲ ਕੁਮਾਰ ਨਾਲ ਅਜਿਹਾ ਕੁਝ ਹੀ ਹੋਇਆ ਹੈ। ਜਾਣਕਾਰੀ ਮੁਤਾਬਕ ਸੁਨੀਲ ਫੇਰੀ ਲਗਾ ਕੇ ਰੈਡੀਮੇਡ ਕੱਪੜੇ ਦਾ ਕਾਰੋਬਾਰ ਕਰਦਾ ਹੈ। 22 ਮਈ ਨੂੰ ਮਾਲ ਖਰੀਦਣ ਦੇ ਬਾਅਦ ਉਹ ਪੇਮੈਂਟ ਲਈ 10 ਹਜ਼ਾਰ ਰੁਪਏ ਕਢਵਾਉਣ ਲਈ ਏ.ਟੀ.ਐਮ ਗਿਆ ਪਰ ਪੈਸੇ ਨਹੀਂ ਨਿਕਲੇ। ਉਸ ਦੇ ਬਾਅਦ ਉਸ ਨੇ 2 ਹਜ਼ਾਰ ਕੱਢਣ ਦੀ ਕੋਸ਼ਿਸ਼ ਕੀਤੀ ਫਿਰ ਵੀ ਨਹੀਂ ਨਿਕਲੇ। ਜਦੋਂ ਮੋਬਾਇਲ 'ਤੇ ਮੈਸੇਜ਼ ਚੈਕ ਕੀਤਾ ਤਾਂ 8 ਖਰਬ ਦੇ ਆਸਪਾਸ ਬੈਲੇਂਸ ਸੀ। 

PunjabKesari


ਸੁਨੀਲ ਨੇ ਮੈਸੇਜ਼ ਪੜਿਆ ਤਾਂ ਹੋਸ਼ ਉਡ ਗਏ। ਤੁਰੰਤ  ਉਹ ਬੈਂਕ ਪੁੱਜਾ। ਬੈਂਕ ਕਰਮਚਾਰੀ ਬੈਲੇਂਸ ਦੇਖ ਕੇ ਹੈਰਾਨ ਰਹਿ ਗਏ। ਉਸ ਦਿਨ ਬੈਂਕ ਮੈਨੇਜ਼ਰ ਛੁੱਟੀ 'ਤੇ ਸਨ, ਜਿਸ ਕਾਰਨ ਉਹ ਏਰੀਆ ਫੀਲਡ ਆਫਿਸਰ ਨਾਲ ਮਿਲਿਆ। ਉਸ ਨੇ ਸੁਨੀਲ ਨੂੰ ਦੱਸਿਆ ਕਿ ਜ਼ਿਆਦਾ ਪੈਸੇ ਕਾਰਨ ਅਕਾਊਂਟ ਸੀਜ਼ ਹੈ। ਸੁਨੀਲ ਦਾ ਕਹਿਣਾ ਹੈ ਕਿ 8 ਖਰਬ ਤਾਂ ਵਾਪਸ ਹੋ ਗਏ ਪਰ ਉਸ ਦੇ ਨਾਲ 24000 ਰੁਪਏ 'ਚੋਂ 14000 ਰੁਪਏ ਗਾਇਬ ਹਨ। ਹੁਣ ਉਸ ਦੇ ਅਕਾਊਂਟ 'ਚ 10000 ਬੈਲੇਂਸ ਹੈ। ਬੈਂਕ ਮੈਨੇਜ਼ਰ ਓਮ ਪ੍ਰਕਾਸ਼ ਜੈਸਵਾਲ ਨੇ ਦੱਸਿਆ ਕਿ ਸੁਨੀਲ ਦੇ ਖਾਤੇ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਦੇ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।


Related News