CM ਯੋਗੀ ਦੇ ਬਿਆਨ ''ਤੇ ਓਵੈਸੀ ਦਾ ਪਲਟਵਾਰ, ਕਿਹਾ- ਇਹ ਚੋਣਾਂ ਭਾਗਿਅਨਗਰ Vs ਹੈਦਰਾਬਾਦ

Sunday, Nov 29, 2020 - 12:10 AM (IST)

ਹੈਦਰਾਬਾਦ - ਹੈਦਰਾਬਾਦ ਨਾਗਰਿਕ ਚੋਣਾਂ ਨੂੰ ਲੈ ਕੇ ਬੀਜੇਪੀ ਅਤੇ ਏ.ਆਈ.ਐੱਮ.ਆਈ.ਐੱਮ. ਵਿਚਾਲੇ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ। ਸੀ.ਐੱਮ. ਯੋਗੀ ਦੇ ਹੈਦਾਰਾਬਾਦ ਦੌਰੇ ਤੋਂ ਬਾਅਦ ਅਸਦੁਦੀਨ ਓਵੈਸੀ ਨੇ ਪਲਟਵਾਰ ਕੀਤਾ ਹੈ। ਯੋਗੀ ਦੇ ਹੈਦਰਾਬਾਦ ਦਾ ਨਾਮ ਭਾਗਿਅਨਗਰ ਕਰਨ ਵਾਲੇ ਬਿਆਨ 'ਤੇ ਉਨ੍ਹਾਂ ਕਿਹਾ ਕਿ ਬੀਜੇਪੀ ਦਾ ਟੀਚਾ ਹੈਦਰਾਬਾਦ ਦਾ ਨਾਮ ਬਦਲਨਾ ਹੈ। ਇਹ ਚੋਣਾਂ ਭਾਗਿਅਨਗਰ ਬਨਾਮ ਹੈਦਰਾਬਾਦ ਹਨ।

ਬੀਜੇਪੀ ਦੇ ਟਿਕਟ ਵੰਡਣ ਨੂੰ ਲੈ ਕੇ ਓਵੈਸੀ ਨੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ, ਉਹ ਸਾਨੂੰ ਫਿਰਕੂ ਕਹਿੰਦੇ ਹਨ ਤਾਂ ਇਹ ਦੱਸੋ ਅਸੀਂ ਹਿੰਦੂਆਂ ਨੂੰ ਟਿਕਟ ਦਿੱਤਾ ਹੈ, ਹੁਣ ਬੀਜੇਪੀ ਦੱਸੇ ਕਿ ਬੀਜੇਪੀ ਨੇ ਕਿੰਨੇ ਮੁਸਲਮਾਨ ਉਮੀਦਵਾਰਾਂ ਨੂੰ ਟਿਕਟ ਦਿੱਤਾ ਹੈ। ਬੀਜੇਪੀ ਦਾ ਟੀਚਾ ਸਿਰਫ ਹੈਦਰਾਬਾਦ ਦਾ ਨਾਮ ਬਦਲਨਾ ਹੈ। ਇਹ ਭਾਗਿਅਨਗਰ ਬਨਾਮ ਹੈਦਰਾਬਾਦ ਹੈ। ਮੈਂ ਸੰਵਿਧਾਨ ਦੀ ਸਹੁੰ ਲੈਂਦਾ ਹਾਂ ਅਤੇ ਇਹ ਲੋਕ ਮੈਨੂੰ ਜਿਨਾਹ ਕਹਿੰਦੇ ਹਨ।
ਓਵੈਸੀ ਦੇ ਗੜ੍ਹ 'ਚ ਗਰਜੇ ਯੋਗੀ, ਹੈਦਰਾਬਾਦ ਨੂੰ ਭਾਗਿਅਨਗਰ ਬਣਾਉਣ ਲਈ ਆਇਆ ਹਾਂ 

ਯੋਗੀ ਦਾ ਬਿਆਨ
ਦਰਅਸਲ, ਹੈਦਰਾਬਾਦ 'ਚ ਚੋਣ ਪ੍ਰਚਾਰ ਲਈ ਪਹੁੰਚੇ ਯੋਗੀ ਨੇ ਰੋਡ ਸ਼ੋਅ ਦੌਰਾਨ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹ ਤੈਅ ਕਰਨਾ ਹੈ ਕਿ ਇੱਕ ਪਰਿਵਾਰ ਅਤੇ ਮਿੱਤਰ ਮੰਡਲੀ ਨੂੰ ਲੁੱਟ ਦੀ ਆਜ਼ਾਦੀ ਦੇਣੀ ਹੈ ਜਾਂ ਫਿਰ ਹੈਦਰਾਬਾਦ ਨੂੰ ਭਾਗਿਅਨਗਰ ਬਣਾ ਕੇ ਵਿਕਾਸ ਦੀ ਨਵੀਂ ਬੁਲੰਦੀਆਂ 'ਤੇ ਲੈ ਜਾਣਾ ਹੈ। ਦੋਸਤੋਂ ਇਹ ਤੁਹਾਨੂੰ ਤੈਅ ਕਰਨਾ ਹੈ।

ਯੋਗੀ ਆਦਿਤਿਅਨਾਥ ਨੇ ਕਿਹਾ ਕਿ ਕੁੱਝ ਲੋਕ ਪੁੱਛ ਰਹੇ ਸਨ ਕਿ ਕੀ ਹੈਦਰਾਬਾਦ ਦਾ ਨਾਮ ਬਦਲ ਕੇ ਭਾਗਿਅਨਗਰ ਕੀਤਾ ਜਾਵੇਗਾ?  ਮੈਂ ਕਿਹਾ- ਕਿਉਂ ਨਹੀਂ, ਬੀਜੇਪੀ ਦੇ ਸੱਤਾ 'ਚ ਆਉਣ ਤੋਂ ਬਾਅਦ ਜਦੋਂ ਫੈਜ਼ਾਬਾਦ ਦਾ ਨਾਮ ਬਦਲ ਕੇ ਅਯੁੱਧਿਆ ਹੋ ਗਿਆ, ਇਲਾਹਾਬਾਦ ਦਾ ਨਾਮ ਪ੍ਰਯਾਗਰਾਜ ਹੋ ਗਿਆ ਤਾਂ ਫਿਰ ਹੈਦਰਾਬਾਦ ਦਾ ਨਾਮ ਭਾਗਿਅਨਗਰ ਕਿਉਂ ਨਹੀਂ ਹੋ ਸਕਦਾ ਹੈ।


Inder Prajapati

Content Editor

Related News