ਇਕੋ ਸਮੇਂ 78 ਹਜ਼ਾਰ ਤੋਂ ਵੱਧ ਤਿਰੰਗੇ ਝੰਡੇ ਲਹਿਰਾ ਕੇ ਭਾਰਤ ਨੇ ਬਣਾਇਆ ਵਿਸ਼ਵ ਰਿਕਾਰਡ

04/25/2022 9:42:01 PM

ਨੈਸ਼ਨਲ ਡੈਸਕ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ 'ਚ ਭਾਰਤ ਨੇ ਇਕੋ ਸਮੇਂ ਰਾਸ਼ਟਰੀ ਝੰਡੇ ਲਹਿਰਾਉਣ ਦਾ ਰਿਕਾਰਡ ਬਣਾਇਆ ਹੈ। 23 ਅਪ੍ਰੈਲ 2022 ਨੂੰ ਬਿਹਾਰ ਦੇ ਭੋਜਪੁਰ ਦੇ ਜਗਦੀਸ਼ਪੁਰ ਸਥਿਤ ਦੁਲੌਰ ਮੈਦਾਨ ਵਿੱਚ ਵੀਰ ਕੁੰਵਰ ਸਿੰਘ ਵਿਜੇਉਤਸਵ ਪ੍ਰੋਗਰਾਮ 'ਚ ਇਕੋ ਸਮੇਂ 78 ਹਜ਼ਾਰ 220 ਤਿਰੰਗੇ ਝੰਡੇ ਲਹਿਰਾ ਕੇ ਭਾਰਤ ਨੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਚ ਆਪਣਾ ਨਾਂ ਦਰਜ ਕੀਤਾ। ਮੌਕਾ ਸੀ ਜਗਦੀਸ਼ਪੁਰ ਦੇ ਤਤਕਾਲੀ ਰਾਜਾ ਵੀਰ ਕੁੰਵਰ ਸਿੰਘ ਦਾ ਅੰਗਰੇਜ਼ਾਂ ਦੇ ਖ਼ਿਲਾਫ਼ ਜਿੱਤ ਪ੍ਰਾਪਤ ਕਰਨ ਦਾ, ਜਿਨ੍ਹਾਂ ਨੂੰ 1857 ਦੇ ਆਜ਼ਾਦੀ ਸੰਗਰਾਮ ਦੇ ਨਾਇਕਾਂ 'ਚੋਂ ਇਕ ਮੰਨਿਆ ਜਾਂਦਾ ਹੈ। ਇਹ ਸਮਾਗਮ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਤਹਿਤ ਗ੍ਰਹਿ ਅਤੇ ਸੱਭਿਆਚਾਰ ਮੰਤਰਾਲੇ ਵੱਲੋਂ ਆਯੋਜਿਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਭਾਰਤ ਦੀ ਧੀ ਨੇ ਵਧਾਇਆ ਮਾਣ, ਇਸਰੋ ਦੀ ਯੁਵਾ ਵਿਗਿਆਨੀਆਂ ਦੀ ਟੀਮ ਦਾ ਹੋਵੇਗੀ ਹਿੱਸਾ

PunjabKesari

ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਪ੍ਰਤੀਨਿਧਾਂ ਦੇ ਸਾਹਮਣੇ ਬਣਾਏ ਗਏ ਇਸ ਰਿਕਾਰਡ ਲਈ ਸਮਾਗਮ 'ਚ ਹਾਜ਼ਰ ਲੋਕਾਂ ਦੀ ਸਰੀਰਕ ਪਛਾਣ ਲਈ ਬੈਂਡ ਪਹਿਨਾਏ ਗਏ ਸਨ ਅਤੇ ਪੂਰੇ ਸਮਾਗਮ ਦੀ ਵੀਡੀਓ ਰਿਕਾਰਡਿੰਗ ਕੀਤੀ ਗਈ ਸੀ। ਕੇਂਦਰੀ ਗ੍ਰਹਿ ਮੰਤਰੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਲਪਨਾ ਕੀਤੀ ਹੈ ਕਿ 2047 'ਚ ਭਾਰਤ ਪੂਰੀ ਦੁਨੀਆ ਵਿੱਚ ਹਰ ਖੇਤਰ 'ਚ ਸਿਖਰ 'ਤੇ ਹੋਵੇ ਅਤੇ ਵੀਰ ਕੁੰਵਰ ਸਿੰਘ ਵਰਗੇ ਬਹਾਦਰ ਯੋਧਿਆਂ ਨੂੰ ਇਹੀ ਸਾਡੀ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ। ਬਾਬੂ ਕੁੰਵਰ ਸਿੰਘ ਜੀ ਇਕ ਮਹਾਨ ਸਮਾਜ ਸੁਧਾਰਕ ਵੀ ਸਨ ਅਤੇ ਉਨ੍ਹਾਂ ਨੇ ਉਸ ਸਮੇਂ ਦੇਸ਼ ਦੇ ਪੱਛੜੇ ਅਤੇ ਦੱਬੇ-ਕੁਚਲੇ ਲੋਕਾਂ ਦੀ ਭਲਾਈ ਦਾ ਵਿਚਾਰ ਦੇਸ਼ ਦੇ ਸਾਹਮਣੇ ਰੱਖਿਆ। ਇਤਿਹਾਸ ਨੇ ਬਾਬੂ ਕੁੰਵਰ ਸਿੰਘ ਨਾਲ ਬੇਇਨਸਾਫ਼ੀ ਕੀਤੀ, ਉਨ੍ਹਾਂ ਦੀ ਬਹਾਦਰੀ, ਯੋਗਤਾ, ਕੁਰਬਾਨੀ ਦੇ ਮੁਤਾਬਕਇਤਿਹਾਸ ਵਿੱਚ ਉਨ੍ਹਾਂ ਨੂੰ ਥਾਂ ਨਹੀਂ ਦਿੱਤੀ ਗਈ ਪਰ ਅੱਜ ਬਿਹਾਰ ਦੇ ਲੋਕਾਂ ਨੇ ਬਾਬੂ ਜੀ ਨੂੰ ਸ਼ਰਧਾਂਜਲੀ ਭੇਟ ਕਰਕੇ ਇਕ ਵਾਰ ਫਿਰ ਵੀਰ ਕੁੰਵਰ ਸਿੰਘ ਦਾ ਨਾਂ ਇਤਿਹਾਸ ਵਿੱਚ ਅਮਰ ਕਰਨ ਦਾ ਕੰਮ ਕੀਤਾ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ 16 ਹੋਰ ਯੂ-ਟਿਊਬ ਚੈਨਲਾਂ ’ਤੇ ਲਾਈ ਪਾਬੰਦੀ, 4 ਪਾਕਿ ਚੈਨਲ ਵੀ ਸ਼ਾਮਲ

PunjabKesari

ਬਾਬੂ ਵੀਰ ਕੁੰਵਰ ਸਿੰਘ 1857 ਦੇ ਭਾਰਤੀ ਸੁਤੰਤਰਤਾ ਸੰਗਰਾਮ ਦੇ ਇਕ ਪ੍ਰਮੁੱਖ ਨੇਤਾ ਵਜੋਂ ਉਭਰੇ, ਜਿਨ੍ਹਾਂ ਨੇ ਲਗਭਗ 80 ਸਾਲ ਦੀ ਉਮਰ ਵਿੱਚ ਵੀ ਵਿਦੇਸ਼ੀ ਸ਼ਾਸਨ ਵਿਰੁੱਧ ਲੜਾਈ ਲੜੀ। ਉਹ ਅਜੋਕੇ ਭੋਜਪੁਰ ਜ਼ਿਲ੍ਹੇ, ਬਿਹਾਰ, ਭਾਰਤ ਦੇ ਇਕ ਹਿੱਸੇ, ਜਗਦੀਸ਼ਪੁਰ ਦੇ ਪਰਮਾਰ ਰਾਜਪੂਤਾਂ ਦੇ ਉਜਯਨੀ ਵੰਸ਼ ਦੇ ਪਰਿਵਾਰ ਨਾਲ ਸਬੰਧਿਤ ਸਨ। 80 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਕਮਾਂਡ ਹੇਠ ਸੈਨਿਕਾਂ ਦੇ ਵਿਰੁੱਧ ਹਥਿਆਰਬੰਦ ਸੈਨਿਕਾਂ ਦੇ ਇਕ ਚੁਣੇ ਹੋਏ ਸਮੂਹ ਦੀ ਅਗਵਾਈ ਕੀਤੀ। ਉਹ ਬਿਹਾਰ ਵਿੱਚ ਅੰਗਰੇਜ਼ਾਂ ਵਿਰੁੱਧ ਲੜਾਈ ਦੇ ਮੁੱਖ ਨਾਇਕ ਸਨ। ਉਨ੍ਹਾਂ ਨੂੰ ਵੀਰ ਕੁੰਵਰ ਸਿੰਘ ਦੇ ਨਾਂ ਨਾਲ ਜਾਣਿਆ ਜਾਂਦ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ 'ਚ ਇਸ ਇਤਿਹਾਸਕ ਪ੍ਰੋਗਰਾਮ ਦੌਰਾਨ ਕੇਂਦਰੀ ਮੰਤਰੀ ਆਰ. ਕੇ. ਸਿੰਘ, ਅਸ਼ਵਨੀ ਚੌਬੇ ਅਤੇ ਨਿਤਿਆਨੰਦ ਰਾਏ ਮੌਜੂਦ ਸਨ। ਇਨ੍ਹਾਂ ਤੋਂ ਇਲਾਵਾ ਉਪ ਮੁੱਖ ਮੰਤਰੀ ਤਰਕਿਸ਼ੋਰ ਪ੍ਰਸਾਦ ਅਤੇ ਰੇਣੂ ਦੇਵੀ ਵੀ ਮੌਜੂਦ ਸਨ। ਇਕੱਠੇ ਹੋਏ ਹਜ਼ਾਰਾਂ ਲੋਕਾਂ ਨੇ 5 ਮਿੰਟ ਤੱਕ ਤਿਰੰਗਾ ਲਹਿਰਾਇਆ ਅਤੇ ਰਾਸ਼ਟਰੀ ਗੀਤ 'ਵੰਦੇ ਮਾਤਰਮ' ਗਾਇਆ।


Manoj

Content Editor

Related News