ਬੱਸ ''ਚੋਂ 42 ਲੱਖ ਰੁਪਏ ਤੋਂ ਵਧ ਦੇ ਪੁਰਾਣੇ ਨੋਟ ਬਰਾਮਦ, ਡਾਕਟਰ ਸਮੇਤ 2 ਗ੍ਰਿਫਤਾਰ

03/28/2017 2:32:40 PM

ਸੂਰਤ— ਗੁਜਰਾਤ ਦੇ ਸੂਰਤ ਸ਼ਹਿਰ ''ਚ ਪੁਲਸ ਨੇ ਮੰਗਲਵਾਰ ਤੜਕੇ ਇਕ ਬੱਸ ''ਚੋਂ 42 ਲੱਖ ਰੁਪਏ ਤੋਂ ਵਧ ਮੁੱਲ ਦੇ ਪੁਰਾਣੇ 500 ਅਤੇ ਇਕ ਹਜ਼ਾਰ ਰੁਪਏ ਦੇ ਨੋਟ ਬਰਾਮਦ ਕਰ ਕੇ ਇਸ ਸਿਲਸਿਲੇ ''ਚ ਇਕ ਡਾਕਟਰ ਸਮੇਤ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਬੁਲਾਰੇ ਏ.ਸੀ.ਪੀ. ਜੈ ਪੰਡਯਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ''ਤੇ ਸ਼ਹਿਰ ਦੇ ਉਧਨਾ ਇਲਾਕੇ ''ਚ ਦਕੇਸ਼ਵਰ ਮੰਦਰ ਤਿੰਨ ਰਸਤੇ ਨੇੜੇ ਨਵਸਾਰੀ ਵੱਲੋਂ ਆ ਰਹੀ ਬੱਸ ਦੀ ਤਲਾਸ਼ੀ ਦੌਰਾਨ ਇੱਥੇ ਅਮਰੋਲੀ ''ਚ ਰਹਿਣ ਵਾਲੇ ਅਤੇ ਮੂਲ ਰੂਪ ਨਾਲ ਮਹਾਰਾਸ਼ਟਰ ਦੇ ਧੁਲੀਆ ਜ਼ਿਲੇ ਦੇ ਵਾਸੀ ਡਾਕਟਰ ਕ੍ਰਿਸ਼ਨਾ ਬੋਰਸੇ (39) ਅਤੇ ਉਨ੍ਹਾਂ ਨਾਲ ਮੌਜੂਦ ਮੂਲ ਪੋਰਬੰਦਰ ਵਾਸੀ ਅਤੇ ਅਜੇ ਰਾਜਕੋਟ ''ਚ ਘਰ ਬਣਾਉਣ ਵਾਲੇ ਮਿਸਤਰੀ ਦਾ ਕੰਮ ਕਰਨ ਵਾਲੇ ਰਮੇਸ਼ ਉਰਫ ਸੰਜੇ ਮੇਵਾਨਾ (34) ਕੋਲੋਂ ਇਕ ਹਜ਼ਾਰ ਰੁਪਏ ਦੇ 26 ਬੰਡਲ ''ਚ ਕੁੱਲ 2586 ਨੋਟ (2586 ਹਜ਼ਾਰ) ਅਤੇ 500 ਰੁਪਏ ਦੇ 33 ਬੰਡਲਾਂ ''ਚ ਅਜਿਹੇ 3233 ਨੋਟ (1616500) ਯਾਨੀ ਕੁੱਲ ਮਿਲਾ ਕੇ 42.5500 ਰੁਪਏ ਮੁੱਲ ਦੇ ਨੋਟ ਬਰਾਮਦ ਕੀਤੇ ਗਏ। 
ਇਹ ਬੱਸ ਨਾਸਿਕ ਤੋਂ ਅਹਿਮਦਾਬਾਦ ਜਾ ਰਹੀ ਸੀ। ਸੂਚਨਾ ਸ਼ਰਾਬ ਦੀ ਤਸਕਰੀ ਬਾਰੇ ਮਿਲੀ ਸੀ। ਸ਼੍ਰੀ ਪੰਡਯਾ ਨੇ ਦੱਸਿਆ ਕਿ ਇਸ ਮਾਮਲੇ ਦੀ ਪੂਰੀ ਪੜਤਾਲ ਕੀਤੀ ਜਾ ਰਹੀ ਹੈ। ਸਮਝਿਆ ਜਾਂਦਾ ਹੈ ਕਿ ਇਹ ਪੈਸਾ ਕਮਿਸ਼ਨ ''ਤੇ ਬਦਲਣ ਲਈ ਲਿਆਂਦਾ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਲਗਭਗ 5 ਦਿਨ ਪਹਿਲਾਂ ਹੀ ਪੁਲਸ ਨੇ ਇੱਥੇ ਵਿਸਥਾਰ ਨਾਲ ਇਕ ਕਾਰ ''ਚੋਂ 2 ਲੋਕਾਂ ਨੂੰ ਫੜ ਕੇ 29 ਲੱਖ ਰੁਪਏ ਦੇ ਪੁਰਾਣੇ ਨੋਟ ਬਰਾਮਦ ਕੀਤੇ ਸਨ।

 


Disha

News Editor

Related News