ਭਾਰਤ ''ਚ ਫਸੇ ਰੂਸ ਦੇ 400 ਤੋਂ ਵਧ ਨਾਗਰਿਕ ਵਤਨ ਪਰਤੇ

4/1/2020 6:15:56 PM

ਨਵੀਂ ਦਿੱਲੀ (ਭਾਸ਼ਾ)— ਭਾਰਤ 'ਚ ਫਸੇ ਰੂਸ ਦੇ 400 ਤੋਂ ਵਧ ਨਾਗਰਿਕ ਬੁੱਧਵਾਰ ਨੂੰ ਵਿਸ਼ੇਸ਼ ਜਹਾਜ਼ ਜ਼ਰੀਏ ਵਾਪਸ ਆਪਣੇ ਦੇਸ਼ ਪਰਤ ਗਏ। ਨਵੀਂ ਦਿੱਲੀ ਸਥਿਤ ਰੂਸ ਦੇ ਸੀਨੀਅਰ ਡਿਪਲੋਮੈਟ ਨੇ ਇਹ ਜਾਣਕਾਰੀ ਦਿੱਤੀ। ਫਸੇ ਹੋਏ ਰੂਸੀ ਨਾਗਰਿਕਾਂ ਨੂੰ ਲੈ ਕੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲਾ ਇਹ ਚੌਥਾ ਜਹਾਜ਼ ਸੀ। ਭਾਰਤ 'ਚ ਰੂਸ ਦੇ ਰਾਜਦੂਤ ਨਿਕੋਲਾਯ ਕੁਦਾਸ਼ੇਵ ਨੇ ਇਕ ਬਿਆਨ 'ਚ ਕਿਹਾ ਕਿ ਅੱਜ ਅਸੀਂ 400 ਰੂਸੀ ਨਾਗਰਿਕਾਂ ਨੂੰ ਮਾਸਕੋ ਜਾਣ ਵਾਲੇ ਜਹਾਜ਼ 'ਚ ਬਿਠਾ ਕੇ ਅਲਵਿਦਾ ਕੀਤਾ। ਇਹ ਸਾਡੇ ਹਮ ਵਤਨਾਂ ਨੂੰ ਘਰ ਵਾਪਸ ਲੈ ਕੇ ਜਾਣ ਵਾਲੀ ਚੌਥੀ ਉਡਾਣ ਸੀ। ਇਸ ਮਿਸ਼ਨ ਨੂੰ ਕਈ ਏਜੰਸੀਆਂ ਦੇ ਸਹਿਯੋਗ ਨਾਲ ਪੂਰਾ ਕੀਤਾ ਗਿਆ। 

ਉਨ੍ਹਾਂ ਨੇ ਵਿਦੇਸ਼ ਮੰਤਰਾਲੇ, ਨਾਗਰਿਕ ਹਵਾਬਾਜ਼ੀ ਜਨਰਲ ਡਾਇਰੈਕਟਰ ਦੇ ਨਾਲ-ਨਾਲ ਸਥਾਨਕ ਪ੍ਰਸ਼ਾਸਨ ਅਤੇ ਵੱਖ-ਵੱਖ ਸੂਬਿਆਂ ਦੀ ਪੁਲਸ ਨੂੰ ਇਸ ਚੁਣੌਤੀਪੂਰਨ ਸਮੇਂ 'ਚ ਸਮਰਥਨ ਅਤੇ ਕੋਸ਼ਿਸ਼ਾਂ ਲਈ ਧੰਨਵਾਦ ਦਿੱਤਾ। ਉਨ੍ਹਾਂ ਨੇ ਸਾਹਸੀ ਏਅਰਮੈੱਨ ਦੀ ਵੀ ਪ੍ਰਸ਼ੰਸਾ ਕੀਤਾ, ਜਿਨ੍ਹਾਂ ਨੇ ਇਨ੍ਹਾਂ ਉਡਾਣਾਂ ਨੂੰ ਸੰਭਵ ਬਣਾਇਆ।

ਅੱਜ ਰੂਸ ਅਤੇ ਭਾਰਤ ਦੋਵੇਂ ਬਰਾਬਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਸਾਡੇ ਨਾਗਰਿਕਾਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਅਤੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਕੱਠੇ ਕੰਮ ਕਰ ਰਹੇ ਹਨ। ਜਿਨ੍ਹਾਂ 'ਚੋਂ ਬਹੁਤ ਸਾਰੇ ਲੋਕਾਂ ਨੂੰ ਘਰਾਂ ਤੋਂ ਬਾਹਰ ਰਹਿੰਦਿਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡਿਪਲੋਮੈਟ ਨੇ ਅੱਗੇ ਕਿਹਾ ਕਿ ਸਾਡੇ ਨੇਤਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ਨੂੰ ਲੈ ਕੇ ਸੰਪਰਕ ਵਿਚ ਹਨ।


Tanu

Edited By Tanu