ਇਸ ਸਾਲ 5 ਮਹੀਨਿਆਂ ''ਚ 34 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਵੈਸ਼ਣੋ ਦੇਵੀ ਦੇ ਦਰਸ਼ਨ

Saturday, Jun 04, 2022 - 03:11 PM (IST)

ਇਸ ਸਾਲ 5 ਮਹੀਨਿਆਂ ''ਚ 34 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਵੈਸ਼ਣੋ ਦੇਵੀ ਦੇ ਦਰਸ਼ਨ

ਜੰਮੂ (ਵਾਰਤਾ)- ਇਸ ਸਾਲ ਦੇ ਪਹਿਲੇ 5 ਮਹੀਨਿਆਂ 'ਚ ਮਾਤਾ ਵੈਸ਼ਣੋ ਦੇਵੀ ਯਾਤਰਾ 'ਚ ਭਾਰੀ ਭੀੜ ਦੇਖੀ ਗਈ, ਕਿਉਂਕਿ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਕੱਟੜਾ ਸ਼ਹਿਰ ਦੇ ਤ੍ਰਿਕੁਟਾ ਪਹਾੜੀਆਂ 'ਚ ਸਥਿਤ ਪਵਿੱਤਰ ਮੰਦਰ ਦੇ 34 ਲੱਖ ਤੋਂ ਵੱਧ ਭਗਤਾਂ ਨੇ ਦਰਸ਼ਨ ਕੀਤੇ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਪਹਿਲੇ 5 ਮਹੀਨਿਆਂ 'ਚ 34,67,222 (34.67 ਲੱਖ) ਭਗਤਾਂ ਨੇ ਭਵਨ 'ਚ ਮੱਥਾ ਟੇਕਿਆ। ਉਨ੍ਹਾਂ ਕਿਹਾ ਕਿ 2021 'ਚ 17,77,524 ਲੱਖ ਭਗਤਾਂ ਨੇ ਵੈਸ਼ਣੋ ਦੇਵੀ ਭਵਨ 'ਚ ਮੱਥਾ ਟੇਕਿਆ। ਜਿਸ ਦਾ ਅਰਥ ਹੈ ਕਿ ਇਸ  ਸਾਲ ਇਹ ਅੰਕੜਾ ਲਗਭਗ ਦੁੱਗਣਾ ਹੋ ਗਿਆ ਹੈ।

ਇਹ ਵੀ ਪੜ੍ਹੋ : ਕਲਯੁਗੀ ਮਾਂ ਦੀ ਹੈਵਾਨੀਅਤ, ਨਵਜਨਮੀ ਧੀ ਅਤੇ 2 ਸਾਲ ਦੇ ਪੁੱਤ ਦਾ ਕੀਤਾ ਕਤਲ, ਖੇਤਾਂ 'ਚ ਲਿਜਾ ਕੇ ਸਾੜੀਆਂ ਲਾਸ਼ਾਂ

ਇਸ ਸਾਲ ਜਨਵਰੀ ਮਹੀਨੇ 4,38,521, ਫਰਵਰੀ 'ਚ 3,61,074, ਮਾਰਚ 'ਚ 778669, ਅਪ੍ਰੈਲ 'ਚ 902192 ਅਤੇ ਮਈ 'ਚ 986766 ਸ਼ਰਧਾਲੂਆਂ ਨੇ ਪਵਿੱਤਰ ਮੰਦਰ 'ਚ ਪੂਜਾ ਕੀਤੀ। ਹਾਲਾਂਕਿ 2021 'ਚ ਜਨਵਰੀ ਮਹੀਨੇ 408061, ਫਰਵਰੀ 'ਚ 389549, ਮਾਰਚ 'ਚ 525198, ਅਪ੍ਰੈਲ 'ਚ 321735 'ਚ ਅਤੇ ਮਈ 'ਚ 45155 ਤੀਰਥ ਯਾਤਰੀਆਂ ਨੇ ਭਵਨ ਦੇ ਦਰਸ਼ਨ ਕੀਤੇ। ਪਿਛਲੇ ਸਾਲ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਯਾਤਰਾ 'ਚ ਭਾਰੀ ਗਿਰਾਵਟ ਦੇਖੀ ਗਈ। ਉਨ੍ਹਾਂ ਕਿਹਾ ਕਿ ਤੀਰਥ ਯਾਤਰੀ ਹਾਲੇ ਵੀ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦਾ ਪਾਲਣਾ ਕਰਦੇ ਹਨ। ਜਿਵੇਂ ਮਾਸਕ ਪਹਿਨਣਾ, ਦਰਸ਼ਨ ਕਰਦੇ ਸਮੇਂ ਸਮਾਜਿਕ ਦੂਰੀ ਬਣਾਏ ਰੱਖਣਾ ਅਤੇ ਸੈਨੀਟਾਈਜ਼ਰ ਦਾ ਵਾਰ-ਵਾਰ ਉਪਯੋਗ ਕਰਨਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News