ਹੈਦਰਾਬਾਦ :  ਟ੍ਰੈਫਿਕ ਨਿਯਮਾਂ ਅਧੀਨ 2,000 ਤੋਂ ਵਧੇਰੇ ਨਾਬਾਲਗਾਂ 'ਤੇ ਮਾਮਲੇ ਦਰਜ

06/19/2019 6:38:42 PM

ਹੈਦਰਾਬਾਦ-ਹੈਦਰਾਬਾਦ 'ਚ ਇਸ ਸਾਲ ਜਨਵਰੀ 'ਚ ਹੁਣ ਤਕ ਬਿਨਾਂ ਲਾਈਸੈਂਸ ਦੇ ਵਾਹਨ ਚਲਾਉਣ ਦੇ ਦੋਸ਼ 'ਚ 2,000 ਤੋਂ ਜ਼ਿਆਦਾ ਨਾਬਾਲਗਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਾਲ ਇਕ ਜਨਵਰੀ ਤੋਂ ਮੰਗਲਵਾਰ ਤਕ ਹੈਦਰਾਬਾਦ ਟ੍ਰੈਫਿਕ ਪੁਲਸ ਨੇ ਨਾਬਾਲਗਾਂ ਦੇ ਵਾਹਨ ਚਲਾਉਣ ਵਿਰੁੱਧ ਅਭਿਆਨ ਤਹਿਤ 2,217 ਮਾਮਲੇ ਦਰਜ ਕੀਤੇ ਗਏ ਹਨ ਅਤੇ ਉਲੰਘਣ ਕਰਨ ਵਾਲਿਆਂ 'ਤੇ ਅਦਾਲਤ ਨੇ 16.32 ਲੱਖ ਰੁਪਏ ਤੋਂ ਜ਼ਿਆਦਾ ਜੁਰਮਾਨਾ ਲਗਾਇਆ ਹੈ। ਵਧੀਕ ਪੁਲਸ ਕਮਿਸ਼ਨਰ( ਟ੍ਰੈਫਿਕ) ਅਨਿਲ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੁੱਧਵਾਰ ਨੂੰ ਦੱਸਿਆ ਕਿ ਇਸ ਸਬੰਧ 'ਚ 1,932 ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਨਾਲਾਬਗ ਬੱਚਿਆਂ ਨੂੰ ਵਾਹਨ ਚਲਾਉਣ ਦੀ ਅਨੁਮਤਿ ਦੇਣ ਲਈ ਪਿਛਲੇ ਸਾਲ ਕਈ ਨਾਲਾਬਾਗ ਜੇਲ ਦੀ ਹਵਾ ਖਾ ਚੁੱਕੇ ਹਨ ਅਤੇ ਕਈ ਨਾਬਾਲਗਾਂ ਨੂੰ ਕਿਸ਼ੋਰ ਸੁਧਾਰ ਗ੍ਰਹਿ ਭੇਜਿਆ ਗਿਆ ਸੀ ਪਰ ਇਸ ਸਾਲ ਅਜੇ ਤਕ ਸਿਰਫ ਜੁਰਮਾਨਾ ਹੀ ਲਗਾਇਆ ਗਿਆ ਹੈ।


Karan Kumar

Content Editor

Related News