ਨਹੀਂ ਸੁਧਰ ਰਹੇ ਜਮਾਤੀ, ਕਮਰੇ ਸਾਹਮਣੇ ਖਿਲਾਰਿਆ ਇਨਸਾਨੀ ਮਲ, FIR ਦਰਜ
Tuesday, Apr 07, 2020 - 06:53 PM (IST)

ਨਵੀ ਦਿੱਲੀ — ਤਬਲੀਗੀ ਜਮਾਤ ਦੇ ਲੋਕ ਸ਼ਾਸਨ ਪ੍ਰਸ਼ਾਸਨ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੇ ਹਨ। ਕੁਆਰੰਟੀਨ ਸੈਂਟਰ ’ਚ ਮੈਡੀਕਲ ਸਟਾਫ ਨਾਲ ਬਦਸਲੂਕੀ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਹਨ। ਹੁਣ ਅਜਿਹਾ ਹੀ ਇਕ ਮਾਮਲਾ ਦਿੱਲੀ ਦੇ ਨਰੇਲਾ ਤੋਂ ਆਇਆ ਹੈ, ਜਿਥੇ ਕੁਆਰੰਟੀਨ ਸੈਂਟਰ ’ਚ ਜਮਾਤੀਆਂ ਨੇ ਮੈਡੀਕਲ ਸਟਾਫ ਨੂੰ ਪ੍ਰੇਸ਼ਾਨ ਕਰਨ ਲਈ ਉਸੇ ਕਮਰੇ ’ਚ ਪੌਟੀ (ਇਨਸਾਨੀ ਮਲ) ਕਰ ਦਿੱਤੀ ਜਿਸ ’ਚ ਉਨ੍ਹਾਂ ਨੂੰ ਰੱਖਿਆ ਗਿਆ ਸੀ।
ਤਬਲੀਗੀ ਜਮਾਤ ਦੇ ਦੋ ਮੈਂਬਰਾਂ ਖਿਲਾਫ ਨਰੇਲਾ 'ਚ ਇਕ ਕੁਆਰੰਟੀਨ ਸੈਂਟਰ ਦੇ ਕਮਰੇ ਸਾਹਮਣੇ ਕਥਿਤ ਤੌਰ 'ਤੇ ਪੌਟੀ ਕਰਨ ਦੇ ਮਾਮਲੇ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਦੋਵੇਂ ਦੋਸ਼ੀ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਪਿਛਲੇ ਨਿਜ਼ਾਮੂਦੀਨ 'ਚ ਆਯੋਜਿਤ ਇਕ ਧਾਰਮਿਕ ਪ੍ਰੋਗਰਾਮ 'ਚ ਹਿੱਸਾ ਲਿਆ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਪੁਲਸ ਨੂੰ ਕੁਆਰੰਟੀਨ ਸੈਂਟਰ ਦੇ ਸਫਾਈ ਕਰਮਚਾਰੀ ਤੋਂ ਦੋਵਾਂ ਲੋਕਾਂ ਵੱਲੋਂ ਉਨ੍ਹਾਂ ਦੇ ਕਮਰੇ ਦੇ ਬਾਹਰ ਇਨਸਾਨੀ ਮਲ ਕੀਤੇ ਜਾਣ ਦੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ। ਘਟਨਾ ਇਸ ਕੇਂਦਰ ਦੀ ਦੂਜੀ ਮੰਜਿਲ 'ਤੇ ਕਮਰਾ ਨੰਬਰ 212 ਦੇ ਸਾਹਮਣੇ ਦੀ ਹੈ।