ਮੈਲਾ ਢੋਹਣ ਵਾਲੇ 43,797 ਲੋਕਾਂ ’ਚੋਂ 42,594 ਅਨੁਸੂਚਿਤ ਜਾਤੀਆਂ ਤੋਂ : ਰਾਮਦਾਸ ਆਠਵਲੇ
Wednesday, Dec 01, 2021 - 05:03 PM (IST)
ਨਵੀਂ ਦਿੱਲੀ (ਭਾਸ਼ਾ)- ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਰਾਮਦਾਸ ਆਠਵਲੇ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਵਲੋਂ ਸਿਰ ’ਤੇ ਮੈਲਾ ਢੋਹਣ ਵਾਲਿਆਂ (ਮੈਨੁਅਲ ਸਕੇਵੇਂਜਰ) ਦੀ ਧਰਮ ਅਤੇ ਜਾਤੀ ਨੂੰ ਲੈ ਕੇ ਕੋਈ ਅਧਿਐਨ ਨਹੀਂ ਕੀਤਾ ਗਿਆ ਹੈ ਪਰ ਵੱਖ-ਵੱਖ ਸਰਵੇਖਣ ਅਧੀਨ ਕੀਤੀ ਗਈ ਪਛਾਣ ਅਨੁਸਾਰ ਦੇਸ਼ ਭਰ ’ਚ ਅਜਿਹੇ ਲੋਕਾਂ ਦੀ ਕੁੱਲ ਗਿਣਤੀ 43,797 ਹੈ। ਰਾਜ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਉਨ੍ਹਾਂ ਕਿਹਾ ਕਿ ਇਨ੍ਹਾਂ ’ਚੋਂ 42,594 ਅਨੁਸੂਚਿਤ ਜਾਤੀਆਂ ਤੋਂ ਹਨ, ਜਦੋਂ ਕਿ 421 ਅਨੁਸੂਚਿਤ ਜਨਜਾਤੀਆਂ ਤੋਂ ਹਨ।
ਇਹ ਵੀ ਪੜ੍ਹੋ : ਸਾਬਕਾ PM ਦੇਵਗੌੜਾ ਦੇ ਸੁਆਗਤ ’ਚ ਝੁਕੇ ਪ੍ਰਧਾਨ ਮੰਤਰੀ ਮੋਦੀ, ਹੱਥ ਫੜ ਕੇ ਕੁਰਸੀ ’ਤੇ ਬਿਠਾਇਆ
ਉਨ੍ਹਾਂ ਕਿਹਾ,‘‘ਸਿਰ ’ਤੇ ਮੈਲਾ ਢੋਹਣ ਵਾਲਿਆਂ ਦੇ ਧਰਮ ਅਤੇ ਜਾਤੀ ਨੂੰ ਲੈ ਕੇ ਸਰਕਾਰ ਵਲੋਂ ਕੋਈ ਵਿਸ਼ੇਸ਼ ਅਧਿਐਨ ਨਹੀਂ ਕੀਤਾ ਗਿਆ ਹੈ। ਹਾਲਾਂਕਿ ਇਨ੍ਹਾਂ ਦੀ ਪਛਾਣ ਕਰਨ ਲਈ ਮੈਨੁਅਲ ਸਕੇਵੇਂਜਰ ਐਕਟ 2013 ਦੇ ਪ੍ਰਬੰਧਾਂ ਅਨੁਸਾਰ ਸਰਵੇਖਣ ਕੀਤੇ ਗਏ ਹਨ। ਇਨ੍ਹਾਂ ਸਰਵੇਖਣਾਂ ਦੌਰਾਨ ਮੈਲਾ ਢੋਹਣ ਵਾਲਿਆਂ ਦੀ ਪਛਾਣ ਕੀਤੀ ਗਈ ਹੈ।’’ ਆਠਵਲੇ ਨੇ ਕਿਹਾ ਕਿ ਪਛਾਣਸ਼ੁਦਾ ਮੈਲਾ ਢੋਹਣ ਵਾਲਿਆਂ ਵਲੋਂ ਉਪਲੱਬਧ ਕਰਵਾਈ ਗਈ ਸੂਚਨਾ ਅਨੁਸਾਰ 43,797 ਮੈਲਾ ਢੋਹਣ ਵਾਲਿਆਂ ਦੀ ਜਾਤੀ ਨਾਲ ਸੰਬੰਧਤ ਅੰਕੜੇ ਉਪਲੱਬਧ ਹਨ। ਉਨ੍ਹਾਂ ਕਿਹਾ,‘‘ਮੈਲਾ ਢੋਹਣ ਵਾਲੇ 43,797 ਲੋਕਾਂ ’ਚੋਂ 42,594 ਅਨੁਸੂਚਿਤ ਜਾਤੀਆਂ ਤੋਂ ਹਨ, ਜਦੋਂ ਕਿ 421 ਅਨੁਸੂਚਿਤ ਜਨਜਾਤੀਆਂ ਹਨ। ਕੁੱਲ 431 ਲੋਕ ਹੋਰ ਪਿਛੜੇ ਵਰਗ ਤੋਂ ਹਨ, ਜਦੋਂ ਕਿ 351 ਹੋਰ ਸ਼੍ਰੇਣੀਆਂ ਤੋਂ ਹਨ।’’
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ