ਅਨਾਥ ਆਸ਼ਰਮ ''ਚ ਰਹਿਣ ਵਾਲੀ ਕੁੜੀ ਨੇ ਪਾਸ ਕੀਤੀ ਨੀਟ ਪ੍ਰੀਖਿਆ, ਮੈਡੀਕਲ ਕਾਲਜ ''ਚ ਦਾਖ਼ਲਾ ਲੈ ਪੇਸ਼ ਕੀਤੀ ਮਿਸਾਲ

Tuesday, Feb 15, 2022 - 11:02 AM (IST)

ਠਾਣੇ (ਭਾਸ਼ਾ)- ਮਹਾਰਾਸ਼ਟਰ 'ਚ ਠਾਣੇ ਦੇ ਇਕ ਅਨਾਥ ਆਸ਼ਰਮ 'ਚ ਰਹਿਣ ਵਾਲੀ ਕੁੜੀ ਨੇ ਰਾਸ਼ਟਰੀ ਪਾਤਰਤਾ ਸਹਿ ਪ੍ਰਵੇਸ਼ ਪ੍ਰੀਖਿਆ (ਨੀਟ) ਪਾਸ ਕਰ ਕੇ ਮੈਡੀਕਲ ਕਾਲਜ 'ਚ ਦਾਖ਼ਲਾ ਲੈ ਕੇ ਇਕ ਮਿਸਾਲ ਕਾਇਮ ਕੀਤੀ ਹੈ। ਠਾਣੇ ਦੇ ਜ਼ਿਲ੍ਹਾ ਅਧਿਕਾਰੀ ਰਾਜੇਸ਼ ਨਰਵੇਕਰ ਨੇ 18 ਸਾਲਾ ਕੁੜੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਸੋਮਵਾਰ ਨੂੰ ਉਸ ਨੂੰ ਸਨਮਾਨਤ ਕੀਤਾ।

ਇਹ ਵੀ ਪੜ੍ਹੋ : 14 ਔਰਤਾਂ ਨਾਲ ਵਿਆਹ ਕਰਨ ਵਾਲਾ ਪੁੱਜਿਆ ਸਲਾਖ਼ਾਂ ਪਿੱਛੇ, ਇਸ ਤਰ੍ਹਾਂ ਸੱਚਾਈ ਆਈ ਸਾਹਮਣੇ

ਇੱਥੇ ਪਿਛਲੇ 4 ਸਾਲਾਂ ਤੋਂ ਇਕ ਅਨਾਥ ਆਸ਼ਰਮ 'ਚ ਰਹਿ ਰਹੀ ਕੁੜੀ ਨੇ ਹਾਲ 'ਚ ਨੀਟ ਪ੍ਰੀਖਿਆ ਪਾਸ ਕੀਤੀ ਅਤੇ ਔਰੰਗਾਬਾਦ ਸਥਿਤ ਸਰਕਾਰੀ ਮੈਡੀਕਲ ਕਾਲਜ 'ਚ ਦਾਖ਼ਲਾ ਲਿਆ। ਇਕ ਅਧਿਕਾਰਤ ਬਿਆਨ 'ਚ ਦੱਸਿਆ ਗਿਆ ਕਿ ਨਰਵੇਕਰ ਨੇ ਕੁੜੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਤਰ੍ਹਾਂ ਦੀ ਮਦਦ ਦਿਵਾਉਣ ਦਾ ਭਰੋਸਾ ਦਿੱਤਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News