ਅਨਾਥ ਆਸ਼ਰਮ ''ਚ ਗੁਜ਼ਰਿਆ ਬਚਪਨ, ਹੁਣ ਕਰੜੀ ਮਿਹਨਤ ਨਾਲ ਹਾਸਲ ਕੀਤਾ ਇਹ ਮੁਕਾਮ

10/09/2020 4:22:41 PM

ਡੋਡਾ- ਜੰਮੂ-ਕਸ਼ਮੀਰ ਦੇ ਡੋਡਾ ਦੇ ਰਹਿਣ ਵਾਲੇ ਗਾਜੀ ਅਬਦੁੱਲਾ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨਿਕ ਸੇਵਾ ਪ੍ਰੀਖਿਆ (ਜੇ.ਕੇ.ਏ.ਐੱਸ.) 'ਚ ਆਪਣੀ ਸਖਤ ਮਿਹਨਤ ਨਾਲ 46ਵਾਂ ਰੈਂਕ ਹਾਸਲ ਕੀਤਾ। ਗਾਜੀ ਸਿਰਫ਼ 2 ਸਾਲ ਦੇ ਸਨ, ਜਦੋਂ ਉਸ ਦੇ ਪਿਤਾ ਇਸ ਦੁਨੀਆ ਤੋਂ ਚਲੇ ਗਏ। ਉਸ ਦਾ ਪਾਲਣ-ਪੋਸ਼ਣ ਕਸ਼ਮੀਰ 'ਚ ਇਕ ਅਨਾਥ ਆਸ਼ਰਮ 'ਚ ਹੋਇਆ। ਉਸ ਨੇ ਆਪਣੀ ਪੋਸਟ ਗਰੈਜੂਏਸ਼ਨ ਦੀ ਪੜ੍ਹਾਈ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਕੀਤੀ।

ਅਨਾਥ ਆਸ਼ਰਮ 'ਚ ਰਹਿਣਾ ਵੱਖਰਾ ਅਨੁਭਵ
ਗਾਜੀ ਕਹਿੰਦਾ ਹੈ,''ਮੈਂ ਆਪਣੀ ਸਫ਼ਲਤਾ ਦਾ ਸਾਰਾ ਸਿਹਰਾ ਆਪਣੀ ਮਾਂ ਨੂੰ ਦੇਣਾ ਚਾਹੁੰਦਾ ਹੈ। ਉਨ੍ਹਾਂ ਨੇ ਹਮੇਸ਼ਾ ਮੇਰਾ ਹੌਂਸਲਾ ਵਧਾਇਆ। ਉਹ ਖ਼ੁਦ ਪੜ੍ਹੀ ਲਿਖੀ ਨਹੀਂ ਹੈ ਪਰ ਸਿੱਖਿਆ ਅਤੇ ਮਿਹਨਤ ਦਾ ਅਰਥ ਜਾਣਦੀ ਹੈ।'' ਅਸੀਂ ਬਹੁਤ ਉਤਾਰ-ਚੜ੍ਹਾਵ ਦੇਖੇ ਅਤੇ ਮੇਰੀ ਸਫ਼ਲਤਾ ਦਾ ਸਾਰਾ ਸਿਹਰਾ ਮੇਰੀ ਮਾਂ ਨੂੰ ਜਾਂਦਾ ਹੈ। ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਹੋਣ ਕਾਰਨ ਗਾਜੀ ਨੂੰ ਬਚਪਨ 'ਚ ਹੀ ਇਕ ਅਨਾਥ ਆਸ਼ਰਮ 'ਚ ਭੇਜ ਦਿੱਤਾ ਗਿਆ ਸੀ।
ਗਾਜੀ ਬਚਪਨ ਤੋਂ ਹੀ ਮਿਹਨਤੀ ਰਿਹਾ। ਉਸ ਨੇ ਪੂਰੀ ਸਟੇਟ 'ਚ 10ਵੀਂ ਦੀ ਪ੍ਰੀਖਿਆ 'ਚ 10ਵਾਂ ਸਥਾਨ ਹਾਸਲ ਕੀਤਾ ਸੀ। ਉਸ ਨੇ ਏ.ਐੱਮ.ਯੂ. ਦਾ ਟੈਸਟ ਵੀ ਕੀਤਾ। ਉਹ ਕਹਿੰਦਾ ਹੈ,''ਅਨਾਥ ਆਸ਼ਰਮ 'ਚ ਰਹਿਣਾ ਇਕ ਵੱਖ ਤਰ੍ਹਾਂ ਦਾ ਅਨੁਭਵ ਹੈ। ਮੈਂ ਹਮੇਸ਼ਾ ਤੋਂ ਸਖਤ ਮਿਹਨਤ ਕਰਦਾ ਸੀ ਤਾਂ ਕਿ ਇਸ ਸਥਿਤੀ ਤੋਂ ਬਾਹਰ ਆ ਸਕਾਂ। ਮੈਂ ਸਵੇਰੇ ਜਲਦੀ ਉੱਠਦਾ ਸੀ। ਇਕ ਕੱਪ ਚਾਹ ਅਤੇ ਲੰਚ ਤੱਕ ਇਕ ਰੋਟੀ ਖਾਂਦਾ ਸੀ। ਮੈਂ ਅਨਾਥ ਆਸ਼ਰਮ ਦੇ ਪਿੰਜਰੇ ਦੇ ਤੋਤੇ ਦੀ ਤਰ੍ਹਾਂ ਸੀ। ਕਾਲਜ 'ਚ ਮੈਂ ਕਾਫ਼ੀ ਕੁਝ ਸਿੱਖਿਆ।

ਬੱਚਿਆਂ ਨੂੰ ਪੜ੍ਹਾਉਂਦਾ ਸੀ ਟਿਊਸ਼ਨ
ਗਾਜੀ ਕਹਿੰਦਾ ਹੈ ਕਿ ਐੱਨ.ਸੀ.ਆਰ.ਟੀ. ਦੀਆਂ ਕਿਤਾਬਾਂ ਅਤੇ ਇੰਟਰਨੈੱਟ ਦੀ ਸਹੀ ਵਰਤੋਂ ਹੀ ਇਸ ਕੰਮ ਨੂੰ ਸੰਭਵ ਕਰ ਸਕੀ। ਉਹ ਕਹਿੰਦਾ ਹੈ ਕਿ ਮੈਂ ਐੱਨ.ਸੀ.ਆਰ.ਟੀ. ਦੀਆਂ ਕਿਤਾਬਾਂ 'ਤੇ ਭਰੋਸਾ ਰੱਖਿਆ ਅਤੇ ਸਿਵਲ ਪ੍ਰੀਖਿਆ ਦੀਆਂ ਕਿਤਾਬਾਂ ਵੀ ਪੜ੍ਹੀਆਂ। ਉਹ ਕਹਿੰਦਾ ਹੈ ਕਿ ਮੈਂ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦਾ ਸੀ। ਇਸ ਨਾਲ ਮੈਂ ਇਕ ਤੀਰ ਨਾਲ ਤਿੰਨ ਨਿਸ਼ਾਨੇ ਲਗਾਏ। ਖਰਚਾ ਕੱਢਿਆ, ਬੱਚਿਆਂ ਨੂੰ ਸਿੱਖਿਅਤ ਕੀਤਾ ਅਤੇ ਆਪਣੇ ਵਿਸ਼ੇ ਨਾਲ ਸੰਬੰਧਤ ਆਪਣੇ ਸਾਰੇ ਸ਼ੱਕ ਵੀ ਦੂਰ ਕੀਤੇ।


DIsha

Content Editor

Related News