9 ਤੋਂ ਜ਼ਿਆਦਾ ਸਿਮ ਕਾਰਡ ਰੱਖਣ ਵਾਲਿਆਂ ਦੇ ਨੰਬਰ ਬੰਦ ਕਰਨ ਦੇ ਹੁਕਮ

Thursday, Dec 09, 2021 - 01:15 AM (IST)

9 ਤੋਂ ਜ਼ਿਆਦਾ ਸਿਮ ਕਾਰਡ ਰੱਖਣ ਵਾਲਿਆਂ ਦੇ ਨੰਬਰ ਬੰਦ ਕਰਨ ਦੇ ਹੁਕਮ

ਨਵੀਂ ਦਿੱਲੀ-ਦੂਰਸੰਚਾਰ ਵਿਭਾਗ ਨੇ 9 ਤੋਂ ਜ਼ਿਆਦਾ ਸਿਮ ਕਾਰਡ ਰੱਖਣ ਵਾਲੇ ਗਾਹਕਾਂ ਦੀਆਂ ਸਿਮਾਂ ਨੂੰ ਫਿਰ ਤੋਂ ਤਸਦੀਕ ਕਰਨ ਅਤੇ ਤਸਦੀਕ ਨਾ ਹੋਣ ਦੀ ਸਥਿਤੀ 'ਚ ਸਿਮ ਬੰਦ ਕਰਨ ਦਾ ਹੁਕਮ ਦਿੱਤਾ ਹੈ। ਜੰਮੂ-ਕਸ਼ਮੀਰ ਅਤੇ ਅਸਮ ਸਮੇਤ ਉੱਤਰ-ਪੂਰਬ ਲਈ ਇਹ ਗਿਣਤੀ 6 ਸਿਮ ਕਾਰਡ ਦੀ ਹੈ। ਦੂਰਸੰਚਾਰ ਵਿਭਾਗ ਵੱਲੋਂ ਜਾਰੀ ਹੁਕਮ ਮੁਤਾਬਕ ਗਾਹਕਾਂ ਕੋਲ ਮਨਜ਼ੂਰੀ ਤੋਂ ਜ਼ਿਆਦਾ ਸਿਮ ਕਾਰਡ ਪਾਏ ਜਾਣ ਦੀ ਸਥਿਤੀ 'ਚ ਉਨ੍ਹਾਂ ਨੂੰ ਆਪਣੀ ਮਰਜ਼ੀ ਦਾ ਸਿਮ ਚਾਲੂ ਰੱਖਣ ਅਤੇ ਬਾਕੀ ਨੂੰ ਬੰਦ ਕਰਨ ਦਾ ਬਦਲ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : WHO : ਕਈ ਹਫ਼ਤਿਆਂ ਤੋਂ ਬਾਅਦ ਯੂਰਪ 'ਚ ਕੋਵਿਡ-19 ਦੇ ਮਾਮਲਿਆਂ 'ਚ ਆਈ ਕਮੀ

ਵਿਭਾਗ ਨੇ ਕਿਹਾ ਕਿ ਵਿਭਾਗ ਵੱਲੋਂ ਕੀਤੇ ਗਏ ਵਿਸ਼ਲੇਸ਼ਣ ਦੌਰਾਨ ਜੇਕਰ ਕਿਸੇ ਗਾਹਕ ਕੋਲ ਸਾਰੀਆਂ ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀਆਂ ਦੇ ਸਿਮ ਕਾਰਡ ਨਿਰਧਾਰਿਤ ਗਿਣਤੀ ਤੋਂ ਜ਼ਿਆਦਾ ਪਾਈਆਂ ਜਾਂਦੀਆਂ ਹਨ ਤਾਂ ਸਾਰੀਆਂ ਸਿਮਾਂ ਦੀ ਫਿਰ ਤੋਂ ਤਸਦੀਕ ਕੀਤੀਆਂ ਜਾਣਗੀਆਂ। ਦੂਰਸੰਚਾਰ ਵਿਭਾਗ ਨੇ ਇਹ ਕਦਮ ਦਰਅਸਲ ਵਿੱਤੀ ਅਪਰਾਧਾਂ, ਇਤਰਾਜ਼ਯੋਗ ਕਾਲਾਂ, ਆਟੋਮੇਟਿਕ ਕਾਲਾਂ ਅਤੇ ਧੋਖਾਧੜੀ ਗਤੀਵਿਧੀਆਂ ਦੀਆਂ ਘਟਨਾਵਾਂ ਦੀ ਜਾਂਚ ਕਰਨ ਨੂੰ ਲੈ ਕੇ ਚੁੱਕਿਆ ਹੈ। ਵਿਭਾਗ ਨੇ ਦੂਰਸੰਚਾਰ ਕੰਪਨੀਆਂ ਤੋਂ ਉਨ੍ਹਾਂ ਸਾਰੇ ਮੋਬਾਇਲ ਨੰਬਰ ਨੂੰ ਡੇਟਾਬੇਸ ਤੋਂ ਹਟਾਉਣ ਲਈ ਕਿਹਾ ਕੈ ਜੋ ਨਿਯਮ ਮੁਤਾਬਕ ਵਰਤੋਂ 'ਚ ਨਹੀਂ ਹਨ।

ਇਹ ਵੀ ਪੜ੍ਹੋ : ਈਰਾਨ ਨਾਲ ਪ੍ਰਮਾਣੂ ਗੱਲਬਾਤ ਵੀਰਵਾਰ ਨੂੰ ਫਿਰ ਹੋਵੇਗੀ ਸ਼ੁਰੂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News