ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧੀ ਧਿਰ ਨੇ ਕੱਢਿਆ ਮਾਰਚ, ਰਾਹੁਲ ਬੋਲੇ- ਸੈਸ਼ਨ ਦੌਰਾਨ ਲੋਕਤੰਤਰ ਦਾ ਹੋਇਆ ਕਤਲ

Thursday, Aug 12, 2021 - 01:06 PM (IST)

ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧੀ ਧਿਰ ਨੇ ਕੱਢਿਆ ਮਾਰਚ, ਰਾਹੁਲ ਬੋਲੇ- ਸੈਸ਼ਨ ਦੌਰਾਨ ਲੋਕਤੰਤਰ ਦਾ ਹੋਇਆ ਕਤਲ

ਨਵੀਂ ਦਿੱਲੀ— ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕਿਸਾਨ ਵਿਰੋਧੀ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਕਰੀਬ 15 ਵਿਰੋਧੀ ਧਿਰ ਦੇ ਆਗੂਆਂ ਨੇ ਸੰਸਦ ਭਵਨ ਤੋਂ ਵਿਜੇ ਚੌਕ ਵੱਲ ਮਾਰਚ ਕੀਤਾ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿਚ ਇਹ ਮਾਰਚ ਕੱਢਿਆ ਗਿਆ। ਦਰਮੁੱਕ ਆਗੂ ਤਿਰੂਚੀ ਸ਼ਿਵਾ, ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਮਲਿਕਾਅਰਜੁਨ ਖੜਗੇ, ਰਾਸ਼ਟਰੀ ਜਨਤਾ ਦਲ ਦੇ ਮਨੋਜ ਕੁਮਾਰ ਝਾਅ, ਸ਼ਿਵ ਸੈਨਾ ਦੇ ਸੰਜੇ ਰਾਊਤ ਅਤੇ ਹੋਰ ਆਗੂ ਮਾਰਚ ’ਚ ਸ਼ਾਮਲ ਹੋਏ। ਰਾਹੁਲ ਗਾਂਧੀ ਨੇ ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਸਦ ਸੈਸ਼ਨ ਦੌਰਾਨ ਲੋਕਤੰਤਰ ਦਾ ਕਤਲ ਕੀਤਾ ਗਿਆ। ਵਿਰੋਧੀ ਧਿਰ ਪੈਗਾਸਸ ਜਾਸੂਸੀ ਕਾਂਡ, ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਕਈ ਹੋਰ ਮੁੱਦਿਆਂ ’ਤੇ ਚਰਚਾ ਕਰਾਉਣਾ ਚਾਹੁੰਦਾ ਸੀ ਪਰ ਸਰਕਾਰ ਨੇ ਉਸ ਨੂੰ ਨਹੀਂ ਹੋਣ ਦਿੱਤਾ। 

PunjabKesari

ਓਧਰ ਰਾਊਤ ਨੇ ਕਿਹਾ ਕਿ ਸੰਸਦ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਆਗੂ ਜਨਤਾ ਦੀ ਹਿੱਤ ਦੀ ਗੱਲ ਕਹਿਣਾ ਚਾਹੁੰਦੇ ਸਨ। ਇਹ ਸੰਸਦ ਸੈਸ਼ਨ ਨਹੀਂ ਸੀ ਸਗੋਂ ਇਸ ਦੌਰਾਨ ਸਰਕਾਰ ਨੇ ਲੋਕਤੰਤਰ ਦਾ ਕਤਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮਾਰਸ਼ਲ ਦੀ ਪੋਸ਼ਾਕ ’ਚ ਕੁਝ ਨਿੱਜੀ ਲੋਕਾਂ ਨੇ ਰਾਜ ਸਭਾ ’ਚ ਮਹਿਲਾ ਸੰਸਦ ਮੈਂਬਰਾਂ ’ਤੇ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਲੱਗਾ ਜਿਵੇਂ ‘ਮਾਰਸ਼ਲ ਕਾਨੂੰਨ’ ਲੱਗਾ ਹੋਵੇ।

PunjabKesari

ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਫੁੱਲ ਪਟੇਲ ਨੇ ਕਿਹਾ ਕਿ ਇਹ ਮਾਨਸੂਨ ਸੈਸ਼ਨ ਸ਼ਰਮਨਾਕ ਸੈਸ਼ਨ ਸੀ। ਲੋਕਤੰਤਰ ਵਿਚ ਵਿਰੋਧੀ ਧਿਰ ਦਾ ਬਹੁਤ ਮਹੱਤਵ ਹੈ ਪਰ ਸਦਨ ਸੰਚਾਲਨ ਵਿਚ ਸਰਕਾਰ ਨੇ ਸਹਿਯੋਗ ਨਹੀਂ ਕੀਤਾ। ਸਮਾਜਵਾਦੀ ਪਾਰਟੀ ਦੇ ਇਕ ਸੰਸਦ ਮੈਂਬਰ ਨੇ ਕਿਹਾ ਕਿ ਭਾਜਪਾ ਪਾਰਟੀ ਨੇ ਲੋਕਤੰਤਰ ਦਾ ਕਤਲ ਕਰ ਦਿੱਤਾ ਹੈ। ਉਨ੍ਹਾਂ ਦੀ ਪਾਰਟੀ ਵਿਰੋਧੀ ਧਿਰ ਨਾਲ ਹਨ। ਇਹ ਦੇਸ਼ 135 ਕਰੋੜ ਲੋਕਾਂ ਦਾ ਹੈ। 


author

Tanu

Content Editor

Related News