ਵਿਰੋਧੀ ਧਿਰਾਂ ਨੂੰ ਚੋਣਾਂ ''ਚ ਭਾਜਪਾ ਖਿਲਾਫ ਇਕ ਉਮੀਦਵਾਰ ਖੜ੍ਹਾ ਕਰਨਾ ਚਾਹੀਦਾ ਹੈ : ਸ਼ੋਰੀ

Friday, Nov 17, 2017 - 12:04 PM (IST)

ਵਿਰੋਧੀ ਧਿਰਾਂ ਨੂੰ ਚੋਣਾਂ ''ਚ ਭਾਜਪਾ ਖਿਲਾਫ ਇਕ ਉਮੀਦਵਾਰ ਖੜ੍ਹਾ ਕਰਨਾ ਚਾਹੀਦਾ ਹੈ : ਸ਼ੋਰੀ

ਮੁੰਬਈ— ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੋਰੀ ਨੇ ਵੀਰਵਾਰ ਨੂੰ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਚੋਣਾਂ 'ਚ ਭਾਜਪਾ ਨੂੰ ਹਰਾਉਣ ਲਈ ਸਾਂਝੇ ਤੌਰ 'ਤੇ ਇਕ ਉਮੀਦਵਾਰ ਖੜ੍ਹਾ ਕਰ ਕੇ ਸਿਰਫ 2 ਉਮੀਦਵਾਰਾਂ ਵਿਚਾਲੇ ਮੁਕਾਬਲਾ ਬਣਾਉਣ 'ਤੇ ਸਰਬਸੰਮਤੀ ਨਾਲ ਫੈਸਲਾ ਕਰਨਾ ਚਾਹੀਦਾ ਹੈ। 
ਉਨ੍ਹਾਂ ਕਿਹਾ ਕਿ ਜਿਵੇਂ ਕੋਈ ਮੁਸਲਿਮ ਕੱਟੜਪੰਥੀ ਜਦੋਂ ਕੋਈ ਪ੍ਰਵਚਨ ਦੇ ਰਿਹਾ ਹੋਵੇ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਉਹ ਹਥਿਆਰ ਚੁੱਕ ਕੇ ਜ਼ਮੀਨ 'ਤੇ ਕਬਜ਼ਾ ਕਰ ਲੈਂਦਾ ਹੈ ਤਾਂ ਇਹ ਅਸਲ ਸਮੱਸਿਆ ਬਣ ਜਾਂਦੀ ਹੈ। ਤੁਹਾਨੂੰ ਉਨ੍ਹਾਂ ਨੂੰ ਇਸੇ ਤਰੀਕੇ ਨਾਲ ਹਰਾਉਣਾ ਹੋਵੇਗਾ। ਸ਼ੋਰੀ ਨੇ ਗੱਲਬਾਤ ਦੌਰਾਨ ਕਿਹਾ ਕਿ ਇਸ ਲਈ ਲੋਕਤੰਤਰ ਵਿਚ ਵੀ ਇਸ ਤਰ੍ਹਾਂ ਦੇ ਦਲਾਂ ਦੀ ਹਾਰ ਚੋਣ ਸੁਧਾਰਾਂ ਰਾਹੀਂ ਹੋਣੀ ਚਾਹੀਦੀ ਹੈ।


Related News