ਰਾਹੁਲ ਦੀ ‘ਮੁਹੱਬਤ ਦੀ ਦੁਕਾਨ’ ’ਚ ਸਨਾਤਨ ਧਰਮ ਨਾਲ ਨਫ਼ਰਤ ਦਾ ਸਾਮਾਨ ਕਿਵੇਂ ਵਿਕ ਰਿਹਾ : ਨੱਡਾ

Monday, Sep 04, 2023 - 06:36 PM (IST)

ਰਾਹੁਲ ਦੀ ‘ਮੁਹੱਬਤ ਦੀ ਦੁਕਾਨ’ ’ਚ ਸਨਾਤਨ ਧਰਮ ਨਾਲ ਨਫ਼ਰਤ ਦਾ ਸਾਮਾਨ ਕਿਵੇਂ ਵਿਕ ਰਿਹਾ : ਨੱਡਾ

ਚਿਤਰਕੂਟ (ਸਤਨਾ) (ਯੂ. ਐੱਨ. ਆਈ.) : ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ. ਪੀ. ਨੱਡਾ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ . ਸਟਾਲਿਨ ਦੇ ਬੇਟੇ ਉਦੈਨਿਧੀ ਸਟਾਲਿਨ ਦੇ ਸਨਾਤਨ ਧਰਮ ’ਤੇ ਦਿੱਤੇ ਕਥਿਤ ਬਿਆਨ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ’ਤੇ ਨਿਸ਼ਾਨਾ ਵਿੰਨ੍ਹਦਿਆਂ ਅੱਜ ਕਿਹਾ ਕਿ ਰਾਹੁਲ ਗਾਂਧੀ ਦੀ ‘ਮੁਹੱਬਤ ਦੀ ਦੁਕਾਨ’ ’ਚ ਸਨਾਤਨ ਧਰਮ ਨਾਲ ਨਫ਼ਰਤ ਦਾ ਸਾਮਾਨ ਕਿਵੇਂ ਵਿਕ ਰਿਹਾ ਹੈ। ਨੱਡਾ ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਦੇ ਚਿਤਰਕੂਟ ’ਚ ਭਾਜਪਾ ਦੀ ਜਨ ਆਸ਼ੀਰਵਾਦ ਯਾਤਰਾ ਨੂੰ ਹਰੀ ਝੰਡੀ ਵਿਖਾਉਣ ਆਏ ਸਨ। ਇਸ ਦੌਰਾਨ ਉਨ੍ਹਾਂ ਆਪਣੇ ਸੰਬੋਧਨ ’ਚ ਸਮੁੱਚੇ ਵਿਰੋਧੀ ਗੱਠਜੋੜ ਨੂੰ ਲੰਮੇ ਹੱਥੀਂ ਲਿਆ।

ਇਹ ਵੀ ਪੜ੍ਹੋ : ਪ੍ਰੇਮੀ ਨੂੰ ਰਸਤੇ 'ਚੋਂ ਹਟਾਉਣ ਲਈ ਕਾਤਲ ਬਣੀ ਟਿਕਟਾਕ ਸਟਾਰ, ਦੋਹਰੇ ਕਤਲ ਕੇਸ 'ਚ ਮਾਂ-ਧੀ ਨੂੰ ਉਮਰਕੈਦ

 

ਸਮਾਰੋਹ ’ਚ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਪਾਰਟੀ ਦੇ ਪ੍ਰਦੇਸ਼ ਇਕਾਈ ਦੇ ਪ੍ਰਧਾਨ ਵਿਸ਼ਣੂਦੱਤ ਸ਼ਰਮਾ, ਸੂਬਾ ਚੋਣ ਪ੍ਰਬੰਧਨ ਕਮੇਟੀ ਦੇ ਕਨਵੀਨਰ ਅਤੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਜੋਤੀਰਾਦਿੱਤਿਆ ਸਿੰਧੀਆ, ਫੱਗਣ ਸਿੰਘ ਕੁਲਸਤੇ ਸਮੇਤ ਪਾਰਟੀ ਦੇ ਕਈ ਸੀਨੀਅਰ ਨੇਤਾ ਅਤੇ ਸੂਬਾ ਸਰਕਾਰ ਦੇ ਮੰਤਰੀ ਮੌਜੂਦ ਸਨ। ਭਾਜਪਾ ਪ੍ਰਧਾਨ ਨੇ ਕਿਹਾ ਕਿ ਐੱਨ. ਡੀ. ਏ. ਗਠਜੋੜ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੂੰ ਵਿਕਸਿਤ ਬਣਾ ਰਿਹਾ ਹੈ, ਉਥੇ ਹੀ ਪਰਿਵਾਰਵਾਦੀ ਗੱਠਜੋੜ 'ਇੰਡੀਆ' ‘ਘਮੰਡੀਆ ਗੱਠਜੋੜ’ ਦੇ ਸਭ ਤੋਂ ਵੱਡੇ ਮੈਂਬਰ ਦਰਮੁਕ ਦੇ ਨੇਤਾ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਦੇ ਬੇਟੇ ਉਦੈਨਿਧੀ ਸਟਾਲਿਨ ਸਾਡੇ ਧਰਮ, ਸੰਸਕਾਰਾਂ ਤੇ ਸੰਸਕ੍ਰਿਤੀ ’ਤੇ ਹਮਲਾ ਕਰ ਰਹੇ ਹਨ।

ਇਹ ਵੀ ਪੜ੍ਹੋ : ਮੋਬਾਇਲ ਵਿਕਰੇਤਾ iPhone ਦੀ ਆੜ 'ਚ ਕਰ ਰਹੇ 'ਗੋਲਡ ਸਮੱਗਲਿੰਗ', ਪੜ੍ਹੋ ਹੈਰਾਨ ਕਰਨ ਵਾਲਾ ਮਾਮਲਾ

ਉਦੈਨਿਧੀ ਸਟਾਲਿਨ ਨੇ ਸਨਾਤਨ ਧਰਮ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਉਥੇ ਮੌਜੂਦ ਲੋਕਾਂ ਤੋਂ ਪੁੱਛਿਆ ਕਿ ਹਿੰਦੂ ਧਰਮ ’ਤੇ ਅਜਿਹੇ ਹਮਲੇ ਕਰਨ ਵਾਲੇ ਲੋਕਾਂ ਨੂੰ ਰਹਿਣ ਦੇਣ ਦਾ ਕੀ ਅਧਿਕਾਰ ਹੈ। ਉਦੈਨਿਧੀ ਸਟਾਲਿਨ ਨੇ ਸਨਾਤਨ ਧਰਮ ਨੂੰ ਜਡ਼੍ਹ ਤੋਂ ਖ਼ਤਮ ਕਰਨ ਦੀ ਗੱਲ ਕੀਤੀ ਹੈ। ਮੁੱਖ ਮੰਤਰੀ ਪੁੱਤਰ ਨੇ ਉਦਾਹਰਣ ਦਿੱਤੀ ਹੈ ਕਿ ਜਿਵੇਂ ਮੱਛਰ, ਮਲੇਰੀਆ, ਡੇਂਗੂ ਅਤੇ ਕੋਰੋਨਾ ਨੂੰ ਖ਼ਤਮ ਕਰਦੇ ਹਾਂ, ਉਵੇਂ ਸਨਾਤਨ ਧਰਮ ਨੂੰ ਖਤਮ ਕਰ ਦੇਵੋ। ਇਸੇ ਲੜੀ ’ਚ ਨੱਡਾ ਨੇ ਵਿਰੋਧੀ ਗੱਠਜੋੜ ਨੂੰ ਸਵਾਲ ਕੀਤਾ ਕਿ ਉਦੈਨਿਧੀ ਸਟਾਲਿਨ ਦਾ ਇਹ ਬਿਆਨ ਅਜਿਹੇ ਸਮਾਂ ਆਇਆ ਹੈ, ਜਦੋਂ ਮੁੰਬਈ ’ਚ ਇਸ ਗੱਠਜੋੜ ਦੀ ਰਣਨੀਤੀ ਬਣ ਰਹੀ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News