ਚੀਨ ’ਚ ਬੈਠੇ ਕੰਪਨੀ ਦੇ ਸੰਚਾਲਕ ਨੇ ਫੇਸਬੁੱਕ ’ਤੇ ਪਾਈ ਕੇਂਦਰੀ ਮੰਤਰੀ ਦੇ ਹਸਤਾਖਰ ਵਾਲੀ ਫਰਜ਼ੀ ਚਿੱਠੀ
Friday, Jul 22, 2022 - 04:50 PM (IST)
ਨਵੀਂ ਦਿੱਲੀ– ਇਕ ਕੰਪਨੀ ਵਲੋਂ ਆਪਣੇ ਫੇਸਬੁੱਕ ਅਕਾਊਂਟ ’ਤੇ ਪੋਸਟ ਕੀਤੀ ਗਈ ਕੇਂਦਰੀ ਮੰਤਰੀ ਦੇ ਹਸਤਾਖਲ ਵਾਲੀ ਚਿੱਠੀ ਵਾਇਰਲ ਹੋ ਗਈ ਹੈ, ਜਿਸ ਵਿਚ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਕੇਂਦਰੀ ਬਿਜਲੀ ਮੰਤਰਾਲੇ ਵਲੋਂ ਸੋਲਰ ਪਾਵਰ ਪਲਾਂਟ ਵਿਕਸਤ ਕਰਨ ਦੀ ਯੋਜਨਾ ਨੂੰ ਲਾਗੂ ਕਰਨ ਲਈ 10 ਸਾਲ ਦਾ ਠੇਕਾ ਦਿੱਤਾ ਗਿਆ ਹੈ।
ਪੋਸਟ ਵਾਇਰਲ ਹੁੰਦਿਆਂ ਹੀ ਕੇਂਦਰੀ ਮੰਤਰਾਲਾਨੇ ਇਸ ਨੂੰ ਫਰਜ਼ੀ ਦੱਸਦੇ ਹੋਏ ਦਿੱਲੀ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੇ ਕਾਰਵਾਈ ਕਰਦਿਆਂ ਆਈ.ਟੀ. ਐਕਟ ਤੇ ਜਾਅਲਸਾਜ਼ੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਜਾਂਚ ’ਚ ਪਤਾ ਲੱਗਾ ਕਿ ਉਕਤ ਕੰਪਨੀ ਦਾ ਸੰਚਾਲਕ ਚੀਨ ’ਚ ਬੈਠਾ ਹੈ ਅਤੇ ਉਸੇ ਰਾਹੀਂ ਚਿੱਠੀ ਜਾਰੀ ਕੀਤੀ ਗਈ ਸੀ।