CM ਦੀ ਦੋ ਟੁੱਕ- ਭਾਰਤ ਵੱਲ ਜੋ ਉਂਗਲ ਚੁੱਕੇਗਾ, ਉਸ ਦੇ ਜਨਾਜ਼ੇ ''ਚ...

Wednesday, May 14, 2025 - 01:00 PM (IST)

CM ਦੀ ਦੋ ਟੁੱਕ- ਭਾਰਤ ਵੱਲ ਜੋ ਉਂਗਲ ਚੁੱਕੇਗਾ, ਉਸ ਦੇ ਜਨਾਜ਼ੇ ''ਚ...

ਲਖਨਊ- ਜੋ ਵੀ ਭਾਰਤ ਵੱਲ ਉਂਗਲ ਚੁੱਕੇਗਾ ਅਤੇ ਭੈਣਾਂ-ਧੀਆਂ ਦੇ ਸਨਮਾਨ ਵਿਰੁੱਧ ਸੁਰੱਖਿਆ ਨੂੰ ਭੰਗ ਕਰਨ ਦਾ ਕੰਮ ਕਰੇਗਾ, ਉਸ ਦੇ ਜਨਾਜ਼ੇ 'ਚ ਰੋਣ ਵਾਲਾ ਕੋਈ ਨਹੀਂ ਹੋਵੇਗਾ। ਇਹ ਚਿਤਾਵਨੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਲੋਂ ਦਿੱਤੀ ਗਈ ਹੈ। ਸੂਬੇ ਦੀ ਰਾਜਧਾਨੀ ਲਖਨਊ ਵਿਚ ਭਾਰਤ ਸ਼ੌਰਿਆ ਤਿਰੰਗਾ ਯਾਤਰਾ ਨੂੰ ਲੈ ਕੇ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਜਵਾਨਾਂ ਨੇ ਭਾਰਤ ਨੇ ਪਾਕਿਸਤਾਨ ਦੇ ਹੌਂਸਲੇ ਤੋੜ ਦਿੱਤੇ। ਦੁਨੀਆ ਨੇ ਪਾਕਿਸਤਾਨ ਦਾ ਬੇਸ਼ਰਮ ਚਿਹਰਾ ਵੀ ਦੇਖਿਆ, ਜਿਸ ਵਿਚ ਇਸ ਦੇ ਨੇਤਾਵਾਂ ਅਤੇ ਫੌਜੀ ਅਧਿਕਾਰੀਆਂ ਨੇ ਵੀ ਅੱਤਵਾਦੀਆਂ ਦੇ ਜਨਾਜ਼ੇ ਵਿਚ ਹਿੱਸਾ ਲਿਆ।

 

ਮੁੱਖ ਮੰਤਰੀ ਯੋਗੀ ਨੇ 'ਆਪ੍ਰੇਸ਼ਨ ਸਿੰਦੂਰ' ਦੀ ਸਫਲਤਾ ਤੋਂ ਬਾਅਦ ਫੌਜ ਦੀ ਬਹਾਦਰੀ ਨੂੰ ਸਲਾਮ ਕਰਨ ਲਈ ਆਪਣੇ ਸਰਕਾਰੀ ਨਿਵਾਸ ਤੋਂ ਤਿਰੰਗਾ ਯਾਤਰਾ ਨੂੰ ਹਰੀ ਝੰਡੀ ਦਿਖਾਈ। ਮੁੱਖ ਮੰਤਰੀ ਨੇ ਹੱਥ 'ਚ ਤਿਰੰਗਾ ਲੈ ਕੇ ਯਾਤਰਾ ਦੀ ਅਗਵਾਈ ਕੀਤੀ। 'ਆਪ੍ਰੇਸ਼ਨ ਸਿੰਦੂਰ' ਦੀ ਸਫਲਤਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਫ਼ੌਜੀਆਂ, ਸਾਬਕਾ ਫ਼ੌਜੀਆਂ ਅਤੇ ਨੌਜਵਾਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਭਾਰਤੀ ਫੌਜ ਦੀ ਬਹਾਦਰੀ ਨੂੰ ਸਲਾਮ ਕਰਨ ਅਤੇ ਬਹਾਦਰ ਫ਼ੌਜੀਆਂ ਨੂੰ ਵਧਾਈ ਦੇਣ ਲਈ ਉਤਸੁਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਇਕ ਅਸਫਲ ਰਾਸ਼ਟਰ ਹੈ ਅਤੇ 70-75 ਸਾਲਾਂ ਵਿਚ ਇਸ ਨੇ ਅੱਤਵਾਦ ਦੇ ਬੀਜ ਹੀ ਬੀਜੇ ਹਨ। ਪਾਕਿਸਤਾਨ ਨੇ ਦੁਨੀਆ ਨੂੰ ਆਪਣੀ ਅਸਫਲਤਾ ਦੀ ਕਹਾਣੀ ਦੱਸੀ ਹੈ। ਅੱਤਵਾਦ ਨੂੰ ਦਿੱਤਾ ਜਾ ਰਿਹਾ ਸਮਰਥਨ ਸਾਬਤ ਕਰਦਾ ਹੈ ਕਿ ਅੱਤਵਾਦ ਇਕ ਦਿਨ ਪਾਕਿਸਤਾਨ ਨੂੰ ਨਿਗਲ ਜਾਵੇਗਾ। ਆਪ੍ਰੇਸ਼ਨ ਸਿੰਦੂਰ ਉਸ ਕਿਸਮ ਦੀ ਦਲੇਰੀ ਦਾ ਜਵਾਬ ਸੀ ਜੋ ਅੱਜ ਖੋਖਲਾ ਪਾਕਿਸਤਾਨ ਦਿਖਾ ਰਿਹਾ ਹੈ। 

ਯੋਗੀ ਨੇ ਕਿਹਾ ਕਿ ਕਿਸਤਾਨ ਸਮਰਥਿਤ ਅੱਤਵਾਦੀਆਂ ਨੇ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਇਕ ਭਿਆਨਕ ਅਤੇ ਵਹਿਸ਼ੀ ਘਟਨਾ ਨੂੰ ਅੰਜਾਮ ਦਿੱਤਾ, ਜਿਸ ਦੀ ਪੂਰੀ ਦੁਨੀਆ ਨੇ ਨਿੰਦਾ ਕੀਤੀ ਪਰ ਪਾਕਿਸਤਾਨ ਅਤੇ ਜੋ ਅੱਤਵਾਦ ਦੇ ਸਪਾਂਸਰ ਹਨ, ਚੁੱਪ ਰਹੇ। ਸਾਡੀ ਸਰਕਾਰ ਜੋ ਭਾਰਤ ਦੇ ਸਨਮਾਨ ਅਤੇ ਮਾਣ ਦੀ ਰੱਖਿਆ ਲਈ ਵਚਨਬੱਧ ਹੈ, ਨੇ ਸਾਰੇ ਸਬੂਤ ਪ੍ਰਦਾਨ ਕੀਤੇ, ਉਸ ਤੋਂ ਬਾਅਦ ਵੀ ਪਾਕਿਸਤਾਨ ਨੇ ਆਪਣੀਆਂ ਗਤੀਵਿਧੀਆਂ ਬੰਦ ਨਹੀਂ ਕੀਤੀਆਂ, ਇਸ ਲਈ ਅੰਤ ਵਿਚ 'ਆਪ੍ਰੇਸ਼ਨ ਸਿੰਦੂਰ' ਸ਼ੁਰੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਹਿਲੇ ਦਿਨ ਹੀ 100 ਤੋਂ ਵੱਧ ਅੱਤਵਾਦੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ, ਜਿਨ੍ਹਾਂ ਨੇ ਅੱਤਵਾਦ ਦੀ ਜ਼ਹਿਰੀਲੀ ਵੇਲ ਨੂੰ ਪਾਲਣ-ਪੋਸ਼ਣ ਵਿਚ ਸਿੱਧੇ ਤੌਰ 'ਤੇ ਯੋਗਦਾਨ ਪਾਇਆ, ਇਸ ਘਿਨਾਉਣੇ ਕਾਰੇ ਲਈ ਸਜ਼ਾ ਦਿੱਤੀ ਗਈ। ਸਾਰਿਆਂ ਨੇ ਭਾਰਤੀ ਫੌਜ ਦੀ ਬਹਾਦਰੀ ਨੂੰ ਸਵੀਕਾਰ ਕੀਤਾ।
 


author

Tanu

Content Editor

Related News