ਆਪਰੇਸ਼ਨ ਲੋਟਸ ਖ਼ਿਲਾਫ ਹੱਲਾ-ਬੋਲ, ‘ਆਪ’ ਵਿਧਾਇਕਾਂ ਨੇ ਰਾਸ਼ਟਰਪਤੀ ਨੂੰ ਮਿਲਣ ਦਾ ਮੰਗਿਆ ਸਮਾਂ

Thursday, Sep 01, 2022 - 04:07 PM (IST)

ਆਪਰੇਸ਼ਨ ਲੋਟਸ ਖ਼ਿਲਾਫ ਹੱਲਾ-ਬੋਲ, ‘ਆਪ’ ਵਿਧਾਇਕਾਂ ਨੇ ਰਾਸ਼ਟਰਪਤੀ ਨੂੰ ਮਿਲਣ ਦਾ ਮੰਗਿਆ ਸਮਾਂ

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕ ਆਤਿਸ਼ੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਦੇਸ਼ ’ਚ ਵੱਖ-ਵੱਖ ਸੂਬਾਈ ਸਰਕਾਰਾਂ ਨੂੰ ‘ਅਸਥਿਰ’ ਕਰਨ ਦੇ ਭਾਜਪਾ ਦੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਦੇਣ ਲਈ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮਿਲਣ ਦਾ ਸਮਾਂ ਮੰਗਿਆ ਹੈ। ਇਹ ਘਟਨਾਕ੍ਰਮ ਭਾਜਪਾ ਦੇ ‘ਆਪਰੇਸ਼ਨ ਲੋਟਸ’ ਖ਼ਿਲਾਫ ਸੀ. ਬੀ. ਆਈ. ਵਲੋਂ ਇਕ ਸ਼ਿਕਾਇਤ ਨੂੰ ਸਵੀਕਾਰ ਕੀਤੇ ਜਾਣ ਦੇ ਇਕ ਦਿਨ ਬਾਅਦ ਹੋਇਆ ਹੈ।

ਇਹ ਵੀ ਪੜ੍ਹੋ-  ‘ਆਪਰੇਸ਼ਨ ਲੋਟਸ’ ’ਤੇ ਦਿੱਲੀ ’ਚ ਸਿਆਸਤ ਭਖੀ, CBI ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠੇ ‘ਆਪ’ ਵਿਧਾਇਕ

ਆਤਿਸ਼ੀ ਨੇ ਟਵੀਟ ਕੀਤਾ, ‘‘ਮੈਂ ਭਾਰਤ ਦੇ ਲੋਕਤੰਤਰ ਦੀ ਰੱਖਿਅਕ ਮਾਣਯੋਗ ਰਾਸ਼ਟਰਪਤੀ ਨੂੰ ਮਿਲਣ ਦਾ ਸਮਾਂ ਮੰਗਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਇਕ ਵਫ਼ਦ ‘ਆਪਰੇਸ਼ਨ ਲੋਟਸ’ ਦੇਸ਼ ਭਰ ’ਚ ਸੂਬਾ ਸਰਕਾਰਾਂ ਨੂੰ ਅਸਥਿਰ ਕਰਨ ਦੀ ਭਾਜਪਾ ਦੀ ਕੋਸ਼ਿਸ਼ਾਂ ’ਤੇ ਚਰਚਾ ਕਰਨ ਲਈ ਰਾਸ਼ਟਰਪਤੀ ਨੂੰ ਮਿਲਣਾ ਚਾਹੁੰਦਾ ਹੈ।

ਦੱਸ ਦੇਈਏ ਕਿ ਬੁੱਧਵਾਰ ਨੂੰ ਆਤਿਸ਼ੀ ਸਮੇਤ ‘ਆਪ’ ਵਿਧਾਇਕਾਂ ਦਾ 10 ਮੈਂਬਰੀ ਵਫ਼ਦ ਸੂਬੇ ’ਚ ਹੋਰ ਪਾਰਟੀ ਦੀਆਂ ਸਰਕਾਰਾਂ ਨੂੰ ਡਿਗਾਉਣ ਦੀਆਂ ਕੋਸ਼ਿਸ਼ਾਂ ਦੀ ਜਾਂਚ ਦੀ ਮੰਗ ਕਰਨ ਲਈ ਸੀ. ਬੀ. ਆਈ. ਡਾਇਰੈਕਟਰ ਸੁਬੋਧ ਕੁਮਾਰ ਜਾਇਸਵਾਲ ਨੂੰ ਮਿਲਣ ਗਿਆ ਸੀ, ਹਾਲਾਂਕਿ ਸੀ. ਬੀ. ਆਈ. ਡਾਇਰੈਕਟਰ ਦੇ ਦਫ਼ਤਰ ਨੇ ਮੁਲਾਕਾਤ ਦੇ ਉਨ੍ਹਾਂ ਦੀ ਬੇਨਤੀ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ। ਸੀ. ਬੀ. ਆਈ. ਹੈੱਡਕੁਆਰਟਰ ’ਚ ਪ੍ਰਵੇਸ਼ ਦੀ ਆਗਿਆ ਨਾ ਮਿਲਣ ’ਤੇ ‘ਆਪ’ ਵਿਧਾਇਕ ਵਿਰੋਧ ’ਚ ਉੱਥੇ ਹੀ ਧਰਨੇ ’ਤੇ ਬੈਠ ਗਏ ਸਨ।

ਇਹ ਵੀ ਪੜ੍ਹੋ- ਕੇਜਰੀਵਾਲ ਨੇ ਵਿਧਾਨ ਸਭਾ ’ਚ ਪੇਸ਼ ਕੀਤਾ ਭਰੋਸੇ ਦਾ ਮਤਾ, ਕਿਹਾ- BJP ਦਾ ‘ਆਪਰੇਸ਼ਨ ਕਮਲ’ ਫੇਲ੍ਹ

ਧਰਨਾ-ਪ੍ਰਦਰਸ਼ਨ ਦਰਮਿਆਨ ਸੀ. ਬੀ. ਆਈ. ਦੇ ਕੁਝ ਅਧਿਕਾਰੀ ਦਿੱਲੀ ਵਿਧਾਨ ਸਭਾ ’ਚ ‘ਆਪ’ ਦੇ ਚੀਫ਼ ਵ੍ਹਿਪ ਦਿਲੀਪ ਕੇ. ਪਾਂਡੇ ਅਤੇ ਕਾਲਕਾਜੀ ਤੋਂ ਵਿਧਾਇਕ ਆਤਿਸ਼ੀ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਏਜੰਸੀ ਦੇ ਅੰਦਰ ਲੈ ਗਏ ਸਨ। ਇਸ ਤੋਂ ਬਾਅਦ ਆਤਿਸ਼ੀ ਨੇ ਪੱਤਰਕਾਰਾਂ ਨੂੰ ਕਿਹਾ, ''ਅਸੀਂ ਆਖਰਕਾਰ ਸ਼ਿਕਾਇਤ ਦਰਜ ਕਰਵਾਈ ਅਤੇ ਰਸੀਦ ਮਿਲ ਗਈ ਪਰ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਲੋਕਾਂ ਦੇ ਚੁਣੇ ਹੋਏ 10 ਨੁਮਾਇੰਦਿਆਂ ਨੂੰ ਕਰੀਬ ਦੋ ਘੰਟੇ ਸੜਕ 'ਤੇ ਇੰਤਜ਼ਾਰ ਕਰਨਾ ਪਿਆ ਅਤੇ ਕੋਈ ਵੀ ਅਧਿਕਾਰੀ ਸਾਨੂੰ ਨਹੀਂ ਮਿਲਿਆ। ਉਨ੍ਹਾਂ ਦੋਸ਼ ਲਾਇਆ ਕਿ ਅਜਿਹਾ ਲੱਗਦਾ ਹੈ ਕਿ ਭਾਜਪਾ ਖ਼ਿਲਾਫ਼ ਸ਼ਿਕਾਇਤ ਆਉਣ ’ਤੇ ਸੀ.ਬੀ.ਆਈ ਡਰ ਜਾਂਦੀ ਹੈ।

ਇਹ ਵੀ ਪੜ੍ਹੋ- ਦਿੱਲੀ ਸਰਕਾਰ ਦੀ ਇਕ ਹੋਰ ਪਹਿਲ, CM ਕੇਜਰੀਵਾਲ ਨੇ ਦੇਸ਼ ਦੇ ਪਹਿਲੇ ‘ਵਰਚੁਅਲ ਸਕੂਲ’ ਦੀ ਕੀਤੀ ਸ਼ੁਰੂਆਤ


author

Tanu

Content Editor

Related News