OP ਚੌਟਾਲਾ ਨੇ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ, ਆਮਦਨ ਤੋਂ ਵੱਧ ਸੰਪਤੀ ਮਾਮਲੇ ’ਚ ਮਿਲੀ ਹੈ ਸਜ਼ਾ

07/06/2022 11:06:34 AM

ਹਰਿਆਣਾ– ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਆਮਦਨ ਤੋਂ ਵੱਧ ਸੰਪਤੀ ਮਾਮਲੇ ’ਚ ਮਿਲੀ 4 ਸਾਲ ਦੀ ਜੇਲ੍ਹ ਦੀ ਸਜ਼ਾ ਨੂੰ ਦਿੱਲੀ ਹਾਈ ਕੋਰਟ ’ਚ ਚੁਣੌਤੀ ਦਿੱਤੀ ਹੈ। ਦੱਸ ਦੇਈਏ ਕਿ ਰਾਊਜ਼ ਐਵੇਨਿਊ ਕੋਰਟ ਨੇ ਚੌਟਾਲਾ ਨੂੰ 27 ਮਈ ਨੂੰ ਸਜ਼ਾ ਸੁਣਾਉਂਦੇ ਹੋਏ 50 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਸੀ। ਚੌਟਾਲਾ ’ਤੇ ਸਾਲ 1993 ਤੋਂ 2006 ਦਰਮਿਆਨ ਆਮਦਨ ਤੋਂ ਵੱਧ  ਸੰਪਤੀ ਇਕੱਠੀ ਕਰਨ ਦਾ ਦੋਸ਼ ਸਾਬਤ ਹੋਇਆ ਹੈ।

ਵਿਸ਼ੇਸ਼ ਜੱਜ ਨੇ ਕਿਹਾ ਸੀ ਕਿ ਸਾਰੇ ਸਬੂਤਾਂ ਅਤੇ ਦਸਤਾਵੇਜ਼ ਤੋਂ ਸਪੱਸ਼ਟ ਹੈ ਕਿ ਚੌਟਾਲਾ ਨੇ ਆਪਣੀ ਪਾਵਰ ਦਾ ਇਸਤੇਮਾਲ ਕਰ ਕੇ 2,81,18,451 ਰੁਪਏ ਦੀ ਸੰਪਤੀ ਆਮਦਨ ਤੋਂ ਵੱਧ ਇਕੱਠੀ ਕੀਤੀ। ਦੋਸ਼ੀ ਇਸ ਦਾ ਸਬੂਤ ਨਹੀਂ ਦੇ ਸਕਿਆ। ਗਵਾਹਾਂ ਅਤੇ ਦਸਤਾਵੇਜ਼ਾਂ ਤੋਂ ਸੀ. ਬੀ. ਆਈ. ਸਾਬਤ ਕਰਨ ’ਚ ਸਫ਼ਲ ਰਹੀ ਹੈ ਕਿ ਉਨ੍ਹਾਂ ਨੇ ਗਲਤ ਢੰਗ ਨਾਲ ਸੰਪਤੀ ਇਕੱਠੀ ਕੀਤੀ ਹੈ।

ਇਹ ਵੀ ਪੜ੍ਹੋ- ਆਮਦਨ ਤੋਂ ਵਧ ਜਾਇਦਾਦ ਦਾ ਮਾਮਲਾ, ਓਮ ਪ੍ਰਕਾਸ਼ ਚੌਟਾਲਾ ਨੂੰ ਹੋਈ 4 ਸਾਲ ਦੀ ਕੈਦ

ਕੀ ਹੈ ਪੂਰਾ ਮਾਮਲਾ-

ਦੱਸ ਦੇਈਏ  ਕਿ ਸੀ. ਬੀ. ਆਈ. ਵਲੋਂ ਦਾਇਰ ਦੋਸ਼ ਪੱਤਰ ਮੁਤਾਬਕ ਚੌਟਾਲਾ 1993 ਤੋਂ 2006 ਵਿਚਾਲੇ ਆਮਦਨ ਦੇ ਆਪਣੇ ਗੈਰ-ਕਾਨੂੰਨੀ ਸਰੋਤ ਤੋਂ ਵੱਧ ਸੰਪਤੀ ਇਕੱਠੀ ਕਰਨ ਲਈ ਜ਼ਿੰਮੇਵਾਰ ਹੈ। ਮਈ 2019 ’ਚ ਇਨਫੋਰਸਮੈਟ ਡਾਇਰੈਕਟੋਰੇਟ (ਈਡੀ) ਨੇ 3.6 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਕੁਰਕ ਕੀਤੀ ਸੀ।

ਇਹ ਵੀ ਪੜ੍ਹੋ-  ਰਾਮ ਰਹੀਮ ਦੇ ਅਸਲੀ-ਨਕਲੀ ਹੋਣ ਦੀ ਪਟੀਸ਼ਨ ਖ਼ਾਰਜ, ਅਦਾਲਤ ਨੇ ਕਿਹਾ- ਦਿਮਾਗ ਦਾ ਇਸਤੇਮਾਲ ਕਰੋ

ਚੌਟਾਲਾ ਨੂੰ ਜਨਵਰੀ 2013 ’ਚ ਜੇ. ਬੀ. ਟੀ. ਘਪਲੇ ’ਚ ਵੀ ਦੋਸ਼ੀ ਠਹਿਰਾਇਆ ਗਿਆ ਸੀ। 2008 ’ਚ ਚੌਟਾਲਾ ਅਤੇ 53 ਹੋਰਨਾਂ ’ਤੇ 1999 ਤੋਂ 2000 ਤੱਕ ਹਰਿਆਣਾ ’ਚ 3,206 ਜੂਨੀਅਰ ਬੇਸਿਕ ਸਿਖਲਾਈ ਪ੍ਰਾਪਤ ਅਧਿਆਪਕ ਦੀ ਨਿਯੁਕਤੀ ਦੇ ਸਬੰਧ ’ਚ ਦੋਸ਼ ਲਾਏ ਗਏ ਸਨ। ਜਨਵਰੀ 2013 ’ਚ ਅਦਾਲਤ ਨੇ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਬੇਟੇ ਅਜੇ ਸਿੰਘ ਚੌਟਾਲਾ ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ 10 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਸੀ। 


Tanu

Content Editor

Related News