ਲੱਦਾਖ ’ਚ ਇਕ ਪਿੰਡ ’ਚ ਸਿਰਫ਼ 5 ਵੋਟਰ, ਵੱਖਰੇ ਤੌਰ ’ਤੇ ਬਣੇਗਾ ਪੋਲਿੰਗ ਬੂਥ
Friday, Apr 26, 2024 - 10:27 AM (IST)
ਲੇਹ- ਚੀਨ ਦੀ ਸਰਹੱਦ ਨਾਲ ਲੱਗਦੇ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਵਿਚ ਲੋਕ ਸਭਾ ਚੋਣਾਂ 5ਵੇਂ ਪੜਾਅ ਵਿਚ 20 ਮਈ ਨੂੰ ਹੋਣਗੀਆਂ। ਲੱਦਾਖ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਆਬਾਦੀ ਖਿਲਰੀ ਪਈ ਹੈ। ਇਸ ਕਾਰਨ 578 ਪੋਲਿੰਗ ਸਟੇਸ਼ਨਾਂ ਵਿਚੋਂ ਲੇਹ ਜ਼ਿਲ੍ਹੇ ਦੇ ਵਾਰਸੀ ਪਿੰਡ ਵਿਚ ਇਕ ਪੋਲਿੰਗ ਸਟੇਸ਼ਨ ਹੋਵੇਗਾ ਜਿੱਥੇ ਸਿਰਫ਼ 5 ਵੋਟਰ ਹਨ। ਚਾਰੇ ਪਾਸੇ ਬਰਫ ਨਾਲ ਘਿਰੇ ਇਸ ਇਲਾਕੇ ਵਿਚ ਸਿਰਫ਼ 2 ਹੀ ਪਰਿਵਾਰ ਰਹਿੰਦੇ ਹਨ। ਇਨ੍ਹਾਂ 5 ਵੋਟਰਾਂ ਦੀਆਂ ਵੋਟਾਂ ਲਈ ਕਮਿਸ਼ਨ ਬਰਫੀਲੀਆਂ ਚੋਟੀਆਂ ਅਤੇ ਮੁਸ਼ਕਲ ਰਸਤਿਆਂ ਤੋਂ ਹੁੰਦਾ ਹੋਇਆ ਪਿੰਡ ਪਹੁੰਚੇਗਾ। ਪਿੰਡ ਵਿਚ ਇਕ ਟੈਂਟ ਵਿਚ ਪੋਲਿੰਗ ਸਟੇਸ਼ਨ ਬਣਾਇਆ ਜਾਵੇਗਾ। ਇਸ ਨੂੰ ਗਰਮ ਰੱਖਣ ਲਈ ਹੀਟਰ ਦਾ ਪ੍ਰਬੰਧ ਹੋਵੇਗਾ। ਵੋਟਰਾਂ ਲਈ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ। 578 ਪੋਲਿੰਗ ਸਟੇਸ਼ਨਾਂ ਵਿਚੋਂ 33 ਸ਼ਹਿਰੀ ਅਤੇ 545 ਪੇਂਡੂ ਖੇਤਰਾਂ ਵਿਚ ਹਨ। ਸਾਰੇ ਖੇਤਰ ਬਹੁਤ ਠੰਡੇ ਹਨ। ਇਸ ਲਈ ਇਥੇ ਵੋਟਰਾਂ ਨੂੰ ਘਰ ਤੋਂ ਬਾਹਰ ਕੱਢਣਾ ਵੀ ਕਮਿਸ਼ਨ ਲਈ ਵੱਡੀ ਚੁਣੌਤੀ ਹੋਵੇਗੀ।
ਕੁੱਲ ਵੋਟਰ 1 ਲੱਖ, 82 ਹਜ਼ਾਰ ਹਨ ਕੁੱਲ ਵੋਟਰ
ਲੱਦਾਖ ਦੇ ਮੁੱਖ ਚੋਣ ਅਧਿਕਾਰੀ ਯਤਿੰਦਰ ਐੱਮ. ਮਰਾਲਕਰ ਨੇ ਕਿਹਾ ਕਿ ਇਸ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਲੇਹ ਅਤੇ ਕਾਰਗਿਲ ਦੋ ਜ਼ਿਲੇ ਹਨ। ਇਸ ਲੋਕ ਸਭਾ ਸੀਟ ਹੈ। ਇਥੇ ਵੋਟਰਾਂ ਦੀ ਗਿਣਤੀ 1,82,571 ਹੈ। ਉਨ੍ਹਾਂ ਵਿਚ 91 ਹਜ਼ਾਰ 703 ਮਰਦ ਅਤੇ 90 ਹਜ਼ਾਰ 868 ਔਰਤਾਂ ਹਨ। ਉਨ੍ਹਾਂ ਵਿਚ 1118 ਦਿਵਿਆਂਗ, 7030 ਵੋਟਰ 18 ਤੋਂ 19 ਸਾਲ ਦੀ ਉਮਰ ਵਾਲੇ, 85 ਸਾਲ ਤੋਂ ਵੱਧ 1570 ਅਤੇ ਜ਼ਿੰਦਗੀ ਦੀ ਸੈਂਚੁਰੀ ਲਗਾ ਚੁੱਕੇ ਭਾਵ 100 ਸਾਲ ਤੋਂ ਵੱਧ ਦੇ 36 ਵੋਟਰ ਹਨ। ਕਾਰਾਕੋਰਮ ਰੇਂਜ ਵਿਚ ਸਿਆਚਿਨ ਗਲੇਸ਼ੀਅਰ ਤੋਂ ਲੈ ਕੇ ਉੱਤਰ-ਪੱਛਮੀ ਵਿਚ ਹਿਮਾਲਿਆ ਤੱਕ ਫੈਲੇ ਲੱਦਾਖ ਵੇਚ ਬੇਹੱਦ ਠੰਡੇ ਮੌਸਮ ਨੂੰ ਦੇਖਦੇ ਹੋਏ ਲੋਕ ਸਭਾ ਚੋਣਾਂ ਕਰਾਉਣ ਲਈ ਕੁਝ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8