ਯੂਕਰੇਨ ’ਚ ਲਾੜਾ ਤੇ ਕੇਰਲ ’ਚ ਲਾੜੀ, ‘ਗੂਗਲ ਮੀਟ’ ਰਾਹੀਂ ਆਨਲਾਈਨ ਹੋ ਗਿਆ ਵਿਆਹ
Sunday, Oct 24, 2021 - 10:57 AM (IST)
ਕੋਲਮ (ਵਾਰਤਾ)— ਕੋਰੋਨਾ ਕਾਲ ਵਿਚ ਹੁਣ ਸਭ ਕੁਝ ਆਨਲਾਈਨ ਹੋਣ ਲੱਗਾ ਹੈ ਅਤੇ ਇਸੇ ਲੜੀ ਵਿਚ ਹੁਣ ਵਿਆਹ ਵੀ ਸ਼ਾਮਲ ਹੋ ਗਏ ਹਨ। ਅਜਿਹਾ ਹੀ ਇਕ ਅਨੋਖਾ ਆਨਲਾਈਨ ਵਿਆਹ ਹੋਇਆ ਕੇਰਲ ’ਚ। ਲਾੜਾ ਹਜ਼ਾਰਾਂ ਕਿਲੋਮੀਟਰ ਦੂਰ ਯੂਕਰੇਨ ਵਿਚ ਸੀ, ਜਦਕਿ ਲਾੜੀ ਕੇਰਲ ਦੇ ਪੁਨਾਲੁਰ ਵਿਚ। ਇਹ ਕੇਰਲ ਦਾ ਪਹਿਲਾ ਆਨਲਾਈਨ ਵਿਆਹ ਸੀ। ਕੇਰਲ ’ਚ ਕੋਲਮ ਜ਼ਿਲ੍ਹੇ ਦੇ ਪੁਨਾਲੁਰ ਸਬ-ਰਜਿਸਟਰਾਰ ਦਫ਼ਤਰ ਵਿਚ ਸ਼ਨੀਵਾਰ ਨੂੰ ਸੂਬੇ ਦਾ ਪਹਿਲਾ ਆਨਲਾਈਨ ਵਿਆਹ ਸੰਪੰਨ ਹੋਇਆ।
ਇਹ ਵਿਆਹ ਸਬ-ਰਜਿਸਟਰਾਰ ਟੀ. ਐੱਮ. ਫਿਰੋਜ਼ ਦੀ ਦੇਖ-ਰੇਖ ਵਿਚ ਹੋਇਆ, ਜਿਨ੍ਹਾਂ ਨੇ ਲਾੜੀ ਨੂੰ ਵਿਆਹ ਦਾ ਸਰਟੀਫ਼ਿਕੇਟ ਦਿੱਤਾ। ਇਸ ਤੋਂ ਬਾਅਦ ਲਾੜੀ ਧਨਯਾ ਮਾਰਟਿਨ ਯੂਕਰੇਨ ਵਾਸੀ ਜੀਵਨ ਕੁਮਾਰ ਨਾਲ ਕਾਨੂੰਨੀ ਤੌਰ ’ਤੇ ਵਿਆਹ ਦੇ ਬੰਧਨ ’ਚ ਬੱਝੀ। ਇਸ ਤਰ੍ਹਾਂ ਇਹ ਸੂਬੇ ਵਿਚ ਡਿਜੀਟਲ ਸਹੂਲਤ ਜ਼ਰੀਏ ਪਹਿਲਾ ਵਿਆਹ ਹੋਇਆ। ਵਿਆਹ ਸਮਾਰੋਹ ਦੇ ਤੁਰੰਤ ਬਾਅਦ ਲਾੜੀ ਨੂੰ ਵਿਆਹ ਦਾ ਸਰਟੀਫ਼ਿਕੇਟ ਸੌਂਪ ਦਿੱਤਾ ਗਿਆ। ਦਰਅਸਲ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਾੜਾ ਜੀਵਨ ਯੂਕਰੇਨ ਤੋਂ ਕੇਰਲ ਨਹੀਂ ਆ ਸਕਿਆ।
ਦਰਅਸਲ ਲਾੜੀ ਧਨਯਾ ਮਾਰਟਿਨ ਅਤੇ ਜੀਵਨ ਕੁਮਾਰ ਨੇ ਮਾਰਚ ’ਚ ਸਪੈਸ਼ਲ ਮੈਰਿਜ ਐਕਟ ਤਹਿਤ ਵਿਆਹ ਦਾ ਰਜਿਸਟ੍ਰੇਸ਼ਨ ਕਰਾਉਣ ਲਈ ਅਰਜ਼ੀ ਦਾਇਰ ਕੀਤੀ ਸੀ ਪਰ ਜੀਵਨ ਕੁਮਾਰ ਤੈਅ ਸਮੇਂ ਵਿਚ ਕੇਰਲ ਨਹੀਂ ਜਾ ਸਕੇ। ਇਸ ਤੋਂ ਬਾਅਦ ਇਨ੍ਹਾਂ ਦੋਹਾਂ ਨੇ ਅਰਜ਼ੀ ਦੇ ਸਮੇਂ ਨੂੰ ਵਧਾਉਣ ਅਤੇ ਦੋਹਾਂ ਪੱਖਾਂ ਦੀ ਹਾਜ਼ਰੀ ’ਚ ਨਿਯਮਾਂ ਮੁਤਾਬਕ ਵੀਡੀਓ ਕਾਨਫਰੈਂਸਿੰਗ ਜ਼ਰੀਏ ਵਿਆਹ ਕਰਨ ਦੀ ਆਗਿਆ ਦੇਣ ਲਈ ਕੇਰਲ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਬਾਅਦ ਵਿਚ ਅਦਾਲਤ ਨੇ ਸੂਬਾ ਸਰਕਾਰ, ਕੇਂਦਰੀ ਸੂਚਨਾ ਅਤੇ ਤਕਨਾਲੋਜੀ ਮੰਤਰਾਲਾ ਅਤੇ ਵਿਦੇਸ਼ ਮੰਤਰਾਲਾ ਨਾਲ ਸਲਾਹ ਕਰ ਕੇ ਦੋਹਾਂ ਨੂੰ ਆਨਲਾਈਨ ਵਿਆਹ ਕਰਨ ਦੀ ਆਗਿਆ ਦੇ ਦਿੱਤੀ। ਜ਼ਿਲ੍ਹਾ ਰਜਿਸਟਰਾਰ ਸੀ. ਕੇ. ਜਾਨਸਨ ਗੂਗਲ ਮੀਟ ਜ਼ਰੀਏ ਇਸ ਵਿਆਹ ਦੇ ਗਵਾਹ ਬਣੇ, ਜਦਕਿ ਸਬ-ਰਜਿਸਟਰਾਰ ਫਿਰੋਜ਼ ਨੇ ਆਪਣੀ ਦੇਖ-ਰੇਖ ’ਚ ਵਿਆਹ ਸੰਪੰਨ ਕਰਵਾਇਆ। ਲਾੜੇ ਦੇ ਪਿਤਾ ਦੇਵਰਾਜਨ ਨੇ ਆਪਣੇ ਪੁੱਤਰ ਵਲੋਂ ਵਿਆਹ ਰਜਿਸਟਰ ’ਤੇ ਦਸਤਖ਼ਤ ਕੀਤੇ।
ਗਿਆ।