ਆਨਲਾਈਨ ਪੜ੍ਹਾਈ ਨੇ ਵਿਗਾੜੀ ‘ਲਿਖਾਈ’, ਬੱਚਿਆਂ ਨੂੰ ਲਿਖਣ ’ਚ ਲੱਗ ਰਿਹੈ ਦੁੱਗਣਾ ਸਮਾਂ
Wednesday, Jun 16, 2021 - 03:01 PM (IST)
ਜੈਪੁਰ— ਕੋਰੋਨਾ ਦਾ ਦੌਰ ਚੱਲ ਰਿਹਾ ਹੈ ਅਤੇ ਦੇਸ਼ ਇਸ ਸਮੇਂ ਕੋਰੋਨਾ ਦੀ ਦੂਜੀ ਲਹਿਰ ਤੋਂ ਉੱਭਰ ਰਿਹਾ ਹੈ। ਸਕੂਲ-ਕਾਲਜ ਬੰਦ ਹਨ ਤਾਂ ਕਿ ਵਾਇਰਸ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਬੱਚਿਆਂ ’ਤੇ ਪੜ੍ਹਾਈ ਦੀ ਪਰੇਸ਼ਾਨੀ ਵੀ ਵਧ ਗਈ ਹੈ। ਆਨਲਾਈਨ ਪੜ੍ਹਾਈ ’ਚ ਬੱਚੇ ਕੋਰੋਨਾ ਸ਼ਬਦ ਸੁਣ-ਸੁਣ ਕੇ ਪਰੇਸ਼ਾਨ ਹੋ ਰਹੇ ਹਨ। ਇਸ ਤੋਂ ਇਲਾਵਾ ਆਨਲਾਈਨ ਕਲਾਸਾਂ ਅਤੇ ਗੈਜੇਟਸ ਨਾਲ ਲਰਨਿੰਗ ਵੀ ਕਮਜ਼ੋਰ ਹੋਈ ਹੈ। ਆਨਲਾਈਨ ਪੜ੍ਹਾਈ ਨੇ ਬੱਚਿਆਂ ਦੀ ਲਿਖਾਵਟ ਨੂੰ ਸਭ ਤੋਂ ਜ਼ਿਆਦਾ ਵਿਗਾੜਿਆ ਹੈ। ਲਿਖਾਵਟ ਦਾ ਸਭ ਤੋਂ ਵਧੇਰੇ ਅਸਰ ਪਹਿਲੀ ਤੋਂ 5ਵੀਂ ਜਮਾਤ ਤੱਕ ਦੇ 42 ਫ਼ੀਸਦੀ ਬੱਚਿਆਂ ਦੀ ਲੜਾਈ ’ਤੇ ਪਿਆ, ਉੱਥੇ ਹੀ 9ਵੀਂ ਤੋਂ 12ਵੀਂ ਤੱਕ ਦੇ ਬੱਚਿਆਂ ਦੀ ਲਿਖਾਵਟ ਜ਼ਿਆਦਾ ਪ੍ਰਭਾਵਿਤ ਨਹੀਂ ਹੋਈ ਹੈ।
ਸਰਵੇ ’ਚ ਲਿਖਾਵਟ ਦੀ ਕੀਤੀ ਗਈ ਜਾਂਚ—
ਦਰਅਸਲ ਬੱਚਿਆਂ ਦੀ ਲਿਖਾਈ ’ਤੇ ਇਕ ਸਰਵੇ ਕਰਵਾਇਆ ਗਿਆ। ਕਰੀਬ 870 ਬੱਚਿਆਂ ਦੀ ਲਿਖਾਵਟ ’ਤੇ ਸਰਵੇ ਕਰਵਾਇਆ ਗਿਆ। ਇਸ ਵਿਚ ਕੋਰੋਨਾ ਕਾਲ ਤੋਂ ਪਹਿਲਾਂ ਅਤੇ ਹਾਲ ਹੀ ਵਿਚ ਲਿਖਵਾਈਆਂ ਗਈਆਂ ਕਾਪੀਆਂ ਦੀ ਜਾਂਚ ਕੀਤੀ ਗਈ। ਸਭ ਤੋਂ ਜ਼ਿਆਦਾ ਅਸਰ ਪ੍ਰਾਇਮਰੀ ਕਲਾਸ ਦੇ ਬੱਚਿਆਂ ਦੀ ਲਿਖਾਵਟ ’ਤੇ ਪਿਆ।
ਮਾਹਰਾਂ ਨੇ ਇਨ੍ਹਾਂ ਬਿੰਦੂਆਂ ਤੋਂ ਫਰਕ ਨੂੰ ਜਾਂਚਿਆ—
ਆਨਲਾਈਨ ਬੱਚਿਆਂ ’ਚ ਲਿਖਾਵਟ ਦਾ ਸਭ ਤੋਂ ਜ਼ਿਆਦਾ ਅਸਰ ਵੇਖਿਆ ਗਿਆ। ਉਦਾਹਰਣ ਦੇ ਤੌਰ ’ਤੇ ਜਿੰਨੀ ਸਫਾਈ ਅੰਗਰੇਜ਼ੀ ਦੀ ਕੈਪਟਿਲ ਲੈਟਰਸ ਯਾਨੀ ਕਿ ABCD ਲਿਖੀ ਗਈ, ਓਨੀਂ ਹੀ ਸਮੌਲ ਲੈਟਰਸ abcd ਲਿਖਾਵਟ ’ਚ ਨਹੀਂ ਵੇਖੀ ਗਈ। ਅੱਖਰਾਂ ਤੋਂ ਅੰਦਾਜ਼ਾ ਲਾਇਆ ਗਿਆ। ਜਲਦਬਾਜ਼ੀ ਵਿਚ ਮਾਤਾਰਾਵਾਂ ਦੀਆਂ ਗਲਤੀਆਂ ਵੱਧ ਹਨ।
ਬੱਚੇ ਅੱਖਰਾਂ ਦੀ ਬਨਾਵਟ ’ਤੇ ਕਰਨ ਗੌਰ—
ਆਨਲਾਈਨ ਪੜ੍ਹਾਈ ਨੂੰ ਸਮਝਣ ਅਤੇ ਆਫ਼ਲਾਈਨ ਲਿਖਣ ’ਤੇ ਵੱਧ ਫੋਕਸ ਕੀਤਾ ਜਾਵੇ। ਅਧਿਆਪਕਾ ਕੋਲ ਮਹੀਨੇ ਵਿਚ ਇਕ ਵਾਰ ਕਾਪੀਆਂ ਜਾਂਚਣ ਲਈ ਭੇਜੀਆਂ ਜਾਣ। ਬੱਚੇ ਅੱਖਰਾਂ ਦੀ ਬਨਾਵਟ ’ਤੇ ਫੋਕਸ ਕਰਨ ਅਤੇ ਲਿਖਣ ਦੀ ਰਫ਼ਤਾਰ ਨਾ ਬਦਲਣ।