ਆਸਟ੍ਰੇਲੀਆ : ਪੁੱਤਰ ਦੀ ਬੀਮਾਰੀ ਕਾਰਣ ਡਿਪੋਰਟ ਕਰਨ ਖਿਲਾਫ ਆਨਲਾਈਨ ਪਟੀਸ਼ਨ, 40 ਹਜ਼ਾਰ ਲੋਕਾਂ ਨੇ ਕੀਤੇ ਸਾਈਨ
Monday, Mar 29, 2021 - 02:20 AM (IST)
ਮੈਲਬਰਨ/ਨਵੀਂ ਦਿੱਲੀ - ਆਸਟ੍ਰੇਲੀਆਈ ਸਰਕਾਰ ਵੱਲੋਂ ਇਕ ਭਾਰਤੀ ਮੂਲ ਦੇ ਪਰਿਵਾਰ ਨੂੰ ਡਿਪੋਰਟ ਕਰਨ ਲਈ ਕਿਹਾ ਹੈ। ਇਸ ਦਾ ਕਾਰਣ ਪਰਿਵਾਰ ਦੇ ਪੁੱਤਰ ਨੂੰ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਇਕ ਗੰਭੀਰ ਬੀਮਾਰੀ ਤੋਂ ਪੀੜਤ ਹੈ। ਜੋੜੇ ਨੇ ਕਿਹਾ ਸਾਡਾ ਪੁੱਤਰ ਵੱਡਾ ਹੋ ਕੇ ਸਾਨੂੰ ਸਵਾਲ ਕਰੇ ਅਤੇ ਪੁੱਛੇ ਕਿ ਮੈਂ ਪੈਦਾ ਤਾਂ ਆਸਟ੍ਰੇਲੀਆ ਵਿਚ ਹੋਇਆ ਸੀ ਤਾਂ ਉਥੇ ਰਹਿ ਕਿਉਂ ਨਹੀਂ ਸਕਦਾ। ਅਸੀਂ ਪੁੱਤਰ ਦੇ ਇਲਾਜ ਲਈ ਜਿੰਨਾ ਵੀ ਹੋਵੇ, ਖਰਚ ਕਰ ਸਕਦੇ ਹਾਂ ਪਰ ਸਾਡੀ ਲੜਾਈ ਪੁੱਤਰ ਦੇ ਹੱਕ ਦੀ ਹੈ ਜੋ ਉਸ ਨੂੰ ਮਿਲਣਾ ਚਾਹੀਦਾ। ਆਸਟ੍ਰੇਲੀਆਈ ਸਰਕਾਰ ਨੇ ਸਾਡੇ ਪੂਰੇ ਪਰਿਵਾਰ ਨੂੰ ਸਿਰਫ ਇਸ ਲਈ ਡਿਪੋਰਟ ਕਰਨ ਲਈ ਕਹਿ ਦਿੱਤਾ ਕਿਉਂਕਿ ਸਾਡਾ ਪੁੱਤਰ ਸੈਰੇਬ੍ਰਲ ਪਾਲਸੀ ਬੀਮਾਰੀ ਤੋਂ ਪੀੜਤ ਹੈ।
ਇਹ ਵੀ ਪੜੋ - ਫਟੇ ਜਵਾਲਾਮੁਖੀ ਨੂੰ ਦੇਖਣ ਲਈ ਲੱਗੀ 4 KM ਲੰਬੀ ਲਾਈਨ, ਲੋਕ ਕਰਾ ਰਹੇ ਫੋਟੋਸ਼ੂਟ ਤੇ ਬਣਾ ਰਹੇ ਬਰਗਰ (ਤਸਵੀਰਾਂ)
ਸਰਕਾਰ ਦੇ ਫੈਸਲੇ ਖਿਲਾਫ ਅਸੀਂ ਆਸਟ੍ਰੇਲੀਆ ਵਿਚ ਐਡਮਿਨੀਸਟ੍ਰੇਟਿਵ ਟ੍ਰਿਬਿਊਨਲ ਵਿਚ ਅਪੀਲ ਫਾਈਲ ਕਰ ਦਿੱਤੀ ਹੈ। ਦਰਅਸਲ ਜੇ ਕਾਯਾਨ (ਪੁੱਤਰ) ਨੂੰ ਪੀ. ਆਰ. ਮਿਲ ਜਾਂਦੀ ਹੈ ਤਾਂ ਆਸਟ੍ਰੇਲੀਆ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਵੇਗੀ ਕਿ ਉਹ ਸਾਡੇ ਪੁੱਤਰ ਦੇ ਇਲਾਜ ਦਾ ਸਾਰਾ ਖਰਚ ਚੁੱਕੇ। ਕਾਯਾਨ ਦੇ ਇਲਾਜ, ਸਪੈਸ਼ਲ ਸਕੂਲ ਅਤੇ ਹੋਰ ਸਾਰੇ ਖਰਚੇ ਮਿਲਾ ਕੇ ਅਗਲੇ 10 ਸਾਲਾਂ ਵਿਚ 1.2 ਮਿਲੀਅਨ ਆਸਟ੍ਰੇਲੀਆਈ ਡਾਲਰ (ਲਗਭਗ 6 ਕਰੋੜ ਰੁਪਏ) ਦਾ ਖਰਚਾ ਹੋਵੇਗਾ। ਇਹ ਖਰਚ ਸਰਕਾਰ ਚੁੱਕਣਾ ਨਹੀਂ ਚਾਹੁੰਦੀ ਇਸ ਲਈ ਸਾਡੇ ਪਰਿਵਾਰ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਹੁਣ ਤੱਕ ਆਪਣੇ ਪੁੱਤਰ ਦਾ ਖਰਚਾ ਅਸੀਂ ਖੁਦ ਹੀ ਚੁੱਕ ਰਹੇ ਹਾਂ। ਪਿਛਲੇ 6 ਸਾਲ ਤੋਂ ਪੀ. ਆਰ. ਲਈ ਧੱਕੇ ਖਾ ਰਹੇ ਹਾਂ ਅਤੇ ਲਗਭਗ 40 ਹਜ਼ਾਰ ਡਾਲਰ ਖਰਚ ਵੀ ਕਰ ਚੁੱਕੇ ਹਾਂ।
ਇਹ ਵੀ ਪੜੋ - ਮਿਆਂਮਾਰ 'ਚ ਪ੍ਰਦਰਸ਼ਨਕਾਰੀਆਂ ਦੀ ਮੌਤ ਤੋਂ ਬਾਅਦ ਫੌਜ ਦੇ ਜਨਰਲਾਂ ਨੇ ਕੀਤੀ 'ਪਾਰਟੀ'
ਆਨਲਾਈਨ ਪਟੀਸ਼ਨ ਦੀ ਸ਼ੁਰੂਆਤ
ਚੰਡੀਗੜ੍ਹ ਸੈਕਟਰ-28 ਦੇ ਵਰੁਣ ਕਤਿਆਲ ਪਿਛਲੇ 12 ਸਾਲ ਤੋਂ ਆਸਟ੍ਰੇਲੀਆ ਵਿਚ ਰਹਿ ਰਹੇ ਹਨ। ਉਹ ਉਥੇ ਸ਼ੈੱਫ ਹਨ। ਵਰੁਣ ਦੇ ਪੁੱਤਰ ਕਾਯਾਨ ਨੂੰ ਇਨਸਾਫ ਦਿਵਾਉਣ ਲਈ ਸੋਸ਼ਲ ਮੀਡੀਆ 'ਤੇ 'ਜਸਟਿਸ ਫਾਰ ਕਾਯਾਨ' ਦੇ ਨਾਂ ਤੋਂ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਚੰਡੀਗੜ੍ਹ ਹੀ ਨਹੀਂ ਬਲਕਿ ਪੂਰੀ ਦੁਨੀਆ ਤੋਂ ਸਮਰਥਨ ਮਿਲ ਰਿਹਾ ਹੈ। 2 ਦਿਨ ਵਿਚ ਹੀ 40 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਪਟੀਸ਼ਨ 'ਤੇ ਸਾਈਨ ਕਰ ਦਿੱਤੇ ਹਨ। ਪਟੀਸ਼ਨ ਨੂੰ ਪੂਰੀ ਦੁਨੀਆ ਵਿਚ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਸਣੇ ਕਈ ਮੁਲਕਾਂ ਤੋਂ ਵੀ ਵਰੁਣ ਅਤੇ ਉਨ੍ਹਾਂ ਦੇ ਪੁੱਤਰ ਕਾਯਾਨ ਦੇ ਹੱਕ ਲਈ ਲੋਕ ਆਵਾਜ਼ ਚੁੱਕ ਰਹੇ ਹਨ।
ਇਹ ਵੀ ਪੜੋ - ਜਰਮਨੀ 'ਚ ਕੋਰੋਨਾ ਕਾਰਣ ਹਾਲਾਤ ਖਰਾਬ, 'ਟ੍ਰੈਵਲ ਵਾਰਨਿੰਗ' ਤੋਂ ਬਾਅਦ 14 ਦਿਨ ਦਾ ਲਾਕਡਾਊਨ ਲਾਉਣ ਦੀ ਤਿਆਰੀ
6 ਸਾਲ ਦੇ ਕਾਯਾਨ ਨੂੰ ਹੈ ਨਿਊਰੋਲਾਜ਼ਿਕਲ ਡਿਸ-ਆਰਡਰ
ਵਰੁਣ ਕਤਿਆਲ 12 ਸਾਲ ਪਹਿਲਾਂ ਚੰਡੀਗੜ੍ਹ ਤੋਂ ਸਟੂਡੈਂਟ ਵੀਜ਼ੇ 'ਤੇ ਆਸਟ੍ਰੇਲੀਆ ਗਿਆ ਸੀ। 2012 ਵਿਚ ਚੰਡੀਗੜ੍ਹ ਦੀ ਹੀ ਮਹਿਲਾ ਨਾਲ ਵਿਆਹ ਕੀਤਾ ਅਤੇ 2015 ਵਿਚ ਕਾਯਾਨ ਦਾ ਜਨਮ ਹੋਇਆ। ਕਾਯਾਮ ਨੂੰ ਜਨਮ ਤੋਂ ਹੀ ਸੈਰੇਬ੍ਰਲ ਪਾਲਸੀ ਬੀਮਾਰੀ ਹੈ। ਇਹ ਇਕ ਤਰ੍ਹਾਂ ਦਾ ਨਿਊਰੋਲਾਜ਼ਿਕਲ ਡਿਸ-ਆਰਡਰ ਹੈ ਜੋ ਬੱਚਿਆਂ ਦੀ ਸਰੀਰਕ ਗਤੀ, ਤੁਰਨ-ਫਿਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ। ਇਸ ਕਾਰਣ ਇਮੀਗ੍ਰੇਸ਼ਨ ਵਿਭਾਗ ਨੇ ਫਰਵਰੀ 2021 ਵਿਚ ਵਰੁਣ ਦੇ ਪਰਿਵਾਰ ਨੂੰ ਦੇਸ਼ ਛੱਡਣ ਦਾ ਹੁਕਮ ਦੇ ਦਿੱਤਾ ਹੈ।
ਇਹ ਵੀ ਪੜੋ - ਕੈਨੇਡਾ 'ਚ ਹੋਲੀ ਦੇ ਜਸ਼ਨ ਦਾ ਰੰਗ ਪਿਆ ਫਿੱਕਾ, ਲੱਗੇ ਮੋਦੀ ਵਿਰੋਧੀ ਨਾਅਰੇ